G-20 Summit ਦੀ ਪਹਿਲੀ ਬੈਠਕ ਅੱਜ ਤੋਂ ਖਾਲਸਾ ਕਾਲਜ, ਅਮ੍ਰਿਤਸਰ ‘ਚ

Updated On: 

15 Mar 2023 16:02 PM

Security Arrangements: ਜੀ-20 ਸਮਿਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਸ਼ਹਿਰ ਵਿੱਚ 115 ਥਾਵਾਂ 'ਤੇ ਨਾਕੇ ਲਗਾ ਕੇ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਹਨ। ਸਮਿਟ ਵਿੱਚ ਪਹੁੰਚਣ ਵਾਲੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾ ਰਿਹਾ ਹੈ।

G-20 Summit ਦੀ ਪਹਿਲੀ ਬੈਠਕ ਅੱਜ ਤੋਂ ਖਾਲਸਾ ਕਾਲਜ, ਅਮ੍ਰਿਤਸਰ ਚ

G20 Summit: ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ, ਖਾਲਸਾ ਕਾਲਜ, ਪਹਿਲੀ ਬੈਠਕ, ਸੁਰੱਖਿਆ ਦੇ ਪੁਖਤਾ ਇੰਤਜਾਮ,

Follow Us On

ਅਮ੍ਰਿਤਸਰ ਨਿਊਜ: ਗੁਰੂ ਨਗਰੀ ਅਮ੍ਰਿਤਸਰ ਵਿਚ ਅੱਜ ਤੋ ਜੀ-20 ਸਮਿਟ (G-20 Summit) ਦੀ ਸ਼ੁਰੂਆਤ ਹੋ ਚੁੱਕੀ ਹੈ। ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਜੀ-20 ਦੀ ਪਹਿਲੀ ਬੈਠਕ ਹੋਣ ਜਾ ਰਹੀ ਹੈ। ਵੱਖ ਵੱਖ ਦੇਸ਼ਾਂ ਤੋਂ ਆਏ ਵਫਦ ਅੱਜ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਬੈਠਕ ਵਿੱਚ ਹਿੱਸਾ ਲੈਣ ਜਾ ਰਹੇ ਹਨ। ਇੱਥੇ ਆਈਆਈਟੀ ਰੋਪੜ ‘ਸਰੋਤੀਕਰਨ ਖੋਜ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕਰਨ ਵਾਲੇ ਸਹਿਯੋਗਾਂ ਰਾਹੀਂ’ ਵਿਸ਼ੇ ‘ਤੇ ਸੈਮੀਨਾਰ ਦੀ ਮੇਜ਼ਬਾਨੀ ਕਰ ਰਿਹਾ ਹੈ।

ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਹਵਾਲੇ ਸੁਰੱਖਿਆ

ਜੀ-20 ਸਮਿਟ ਨੂੰ ਲੈ ਕੇ ਗੁਰੂ ਨਗਰੀ ਚ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਸਬੰਧੀ ਡੀਸੀਪੀ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨਾਲ ਟੀਵੀ9 ਪੰਜਾਬੀ ਦੀ ਖਾਸ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਜੀ-20 ਸਮਿਟ ਨੂੰ ਲੈ ਕੇ ਪੁਲਿਸ ਅਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਚੌਕਸ ਹੈ। ਉੱਧਰ ਸੂਬਾ ਸਰਕਾਰ ਵੱਲੋਂ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਲਈ ਪੁਖਤਾ ਇੰਤਜਾਮ ਕੀਤੇ ਗਏ ਹਨ। ਪੂਰੇ ਸ਼ਹਿਰ ਵਿੱਚ ਚੱਪੇ-ਚੱਪੇ ਦੇ ਸੁਰੱਖਿਆ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। ਪੂਰੇ ਸ਼ਹਿਰ ਵਿੱਚ 115 ਨਾਕੇ ਲਗਾਏ ਗਏ ਹਨ।ਅਮ੍ਰਿਤਸਰ ਵਿੱਚ 7 ਜਿਲਿਆਂ ਦੀ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ ਨਾਲ ਹੀ ਵੱਖ ਵੱਖ ਜਿਲ੍ਹਿਆਂ ਤੋਂ ਸਰਵੇਲੈਂਸ ਵੈਨਾਂ ਵੀ ਮੰਗਵਾਈਆਂ ਗਈਆਂ ਹਨ। ਪੁਲਿਸ ਦੇ ਨਾਲ ਨਾਲ ਸੀਆਰਪੀਐਫ ਅਤੇ ਆਰਏਐਫ਼ ਦੀਆਂ 15 ਕੰਪਨੀਆਂ ਨੂੰ ਸੁਰਖਿਆ ਦੀ ਜਿੰਮੇਵਾਰੀ ਸੌਂਪੀ ਗਈ ਹੈ।

ਸਹਿਰ ਦੇ ਟਰੈਫਿਕ ਵਿੱਚ ਕੀਤਾ ਗਿਆ ਬਦਲਾਅ

ਡੀਸੀਪੀ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨੇ ਟੀਵੀ9 ਨੂੰ ਦੱਸਿਆ ਕਿ ਜੀ-20 ਸਮਿਟ ਨੂੰ ਲੈ ਕੇ ਵਿਸ਼ੇਸ਼ ਟਰੈਫਿਕ ਪਲਾਨ ਕੀਤਾ ਗਿਆ ਤਿਆਰ ਕੀਤਾ ਗਿਆ। ਡੇਲੀਗੇਟਸ ਦੇ ਰੂਟ ਤੇ ਆਉਣ ਜਾਣ ਮੌਕੇ 15-15 ਮਿੰਟ ਲਈ ਟਰੈਫਿਕ ਨੂੰ ਬੰਦ ਰੱਖਿਆ ਜਾਵੇਗਾ। ਹਵਾਈ ਅੱਡੇ ਤੋਂ ਹੋਟਲ ਤੱਕ ਅਤੇ ਫਿਰ ਹੋਟਲ ਤੋਂ ਬੈਠਕਾਂ ਵਾਲੀ ਥਾਂ ਤੱਕ ਪੂਰੇ ਟਰੈਫਿਕ ਪਲਾਨ ਵਿੱਚ ਬਦਲਾਅ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਰੇ ਮਹਿਮਾਨਾਂ ਨੂੰ ਏਅਰਪੋਰਟ ਨੇੜਲੇ ਹੋਟਲ ਰੈਡੀਸ਼ਨ ਚ ਠਹਿਰਾਇਆ ਗਿਆ ਹੈ। ਉਸ ਤੋਂ ਬਾਅਦ ਸਾਰੇ ਡੇਲੀਗੇਟਸ 16 ਨੂੰ ਸਾਡਾ ਪਿੰਡ ਅਤੇ 17 ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ।

ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ

ਸਾਰੇ ਵਿਦੇਸ਼ੀ ਮਹਿਮਾਨਾਂ ਦਾ ਪੰਜਾਬੀ ਸੱਭਿਆਚਾਰ ਨਾਲ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ।ਇਸੇ ਲੜੀ ਵਿੱਚ ਮੰਗਲਵਾਰ ਨੂੰ ਜਦੋਂ ਕੁਝ ਵਿਦੇਸ਼ੀ ਮਹਿਮਾਨ ਅਮ੍ਰਿਤਸਰ ਦੇ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚੇ ਤਾਂ ਲੋਕ ਕਲਾਕਾਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ