Ferozepur: ਦੇਸੀ ਸ਼ਰਾਬ ਤਸਕਰਾਂ ਨੇ ਰੇਡ ਕਰਨ ਗਈ ਪੁਲਿਸ ਨੂੰ ਡਾਂਗਾਂ, ਗੰਡਾਂਸਿਆ ਨਾਲ ਹਮਲਾ

Updated On: 

23 Mar 2023 19:27 PM

ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਡਾਂਗਾਂ ਅਤੇ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਹੈ। ਨਾਲ ਹੀ ਅਧਿਕਾਰੀਆਂਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ।

Ferozepur: ਦੇਸੀ ਸ਼ਰਾਬ ਤਸਕਰਾਂ ਨੇ ਰੇਡ ਕਰਨ ਗਈ ਪੁਲਿਸ ਨੂੰ ਡਾਂਗਾਂ, ਗੰਡਾਂਸਿਆ ਨਾਲ ਹਮਲਾ

Ferozepur: ਦੇਸੀ ਸ਼ਰਾਬ ਤਸਕਰਾਂ ਨੇ ਰੇਡ ਕਰਨ ਗਈ ਪੁਲਿਸ ਨੂੰ ਡਾਂਗਾਂ, ਗੰਡਾਂਸਿਆ ਨਾਲ ਹਮਲਾ

Follow Us On

ਫਿਰੋਜਪੁਰ ਨਿਊਜ: ਸੂਬੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਮਨਾਂ ਚੋਂ ਕਨੂੰਨ ਦਾ ਡਰ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ। ਕਿ ਹੁਣ ਲੋਕ ਪੁਲਿਸ ਦਾ ਵੀ ਲਿਹਾਜ਼ ਨਹੀਂ ਕਰ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਤੋਂ ਸਾਹਮਣੇ ਆਇਆ ਹੈ। ਜਿਥੇ ਐਕਸਾਈਜ਼ ਵਿਭਾਗ ਦੇ ਮੁਲਾਜ਼ਮਾਂ ਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਵੱਲੋਂ ਡਾਂਗਾਂ ਅਤੇ ਗੰਡਾਸਿਆਂ ਨਾਲ ਹਮਲਾ ਕੀਤਾ ਗਿਆ ਹੈ। ਜਿਸ ਐਕਸਾਈਜ਼ ਵਿਭਾਗ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਹੈ।

ਸ਼ਰਾਬ ਤਸਕਰਾਂ ਨੇ ਕੀਤਾ ਐਕਸਾਈਜ਼ ਵਿਭਾਗ ਤੇ ਹਮਲਾ

ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਵਿੱਚ ਐਕਸਾਈਜ਼ ਵਿਭਾਗ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਹਬੀਬ ਵਾਲਾ ਵਿੱਚ ਜਗੀਰ ਸਿੰਘ ਨਾਂ ਦੇ ਵਿਅਕਤੀ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ। ਜਿਸਦੇ ਘਰ ਅੱਜ ਜਦੋਂ ਐਕਸਾਈਜ਼ ਵਿਭਾਗ ਵੱਲੋਂ ਰੇਡ ਕੀਤੀ ਗਈ ਤਾਂ ਉਥੇ ਮਾਹੌਲ ਇਹਨਾਂ ਗਰਮਾ ਗਿਆ ਕਿ ਸ਼ਰਾਬ ਤਸਕਰਾਂ ਨੇ ਐਕਸਾਈਜ਼ ਵਿਭਾਗ ਦੀ ਟੀਮ ਤੇ ਡਾਂਗਾਂ ਗੰਡਾਸਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਗਿਆ ਇਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਅਤੇ ਪੁਲਿਸ ਮੁਲਾਜ਼ਮਾਂ ਦੀ ਵਰਦੀ ਵੀ ਪਾੜੀ ਗਈ ਅਤੇ ਨਾਲ ਹੀ ਹਥਿਆਰ ਵੀ ਖੋਹਣ ਦੀ ਕੋਸ਼ਿਸ਼ ਕੀਤੀ ਗਈ।

ਇੱਕ ਗਿਰਫਤਾਰ, ਮਾਮਲੇ ਦੀ ਜਾਂਚ ਚ ਜੁਟੀ ਪੁਲਿਸ

ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਦਿਲਬਾਗ ਸਿੰਘ ਨੇ ਦੱਸਿਆ ਕੀ ਪਿੰਡ ਹਬੀਬ ਵਾਲਾ ਵਿੱਚ ਜਗੀਰ ਸਿੰਘ ਨਾਮਕ ਵਿਅਕਤੀ ਸ਼ਰਾਬ ਵੇਚਣ ਦਾ ਕਾਰੋਬਾਰ ਕਰਦਾ ਹੈ। ਜਿਸਦੇ ਘਰ ਜਦੋਂ ਐਕਸਾਈਜ਼ ਵਿਭਾਗ ਵੱਲੋਂ ਰੇਡ ਕੀਤੀ ਗਈ ਤਾਂ ਉਥੇ ਮਾਹੌਲ ਇਨ੍ਹਾਂ ਭੱਖ ਗਿਆ ਕਿ ਸ਼ਰਾਬ ਤਸਕਰਾਂ ਨੇ ਐਕਸਾਈਜ਼ ਵਿਭਾਗ ਦੀ ਟੀਮ ਤੇ ਡਾਂਗਾਂ, ਗੰਡਾਸਿਆਂ ਅਤੇ ਇੱਟਾਂ ਨਾਲ ਹਮਲਾ ਕਰ ਦਿੱਤਾ ਗਿਆ ਇਥੋਂ ਤੱਕ ਕਿ ਪੁਲਿਸ ਦੀਆਂ ਗੱਡੀਆਂ ਦੀ ਵੀ ਭੰਨਤੋੜ ਕੀਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਹੋਰ ਪੁਲਿਸ ਬੁਲਾ ਇੱਕ ਵਿਅਕਤੀ ਨੂੰ ਗਿਰਫਤਾਰ ਕੀਤਾ ਗਿਆ। ਪੁਲਿਸ ਵਲੋ ਕਈ ਲੋਕਾ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗੋ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ