ਫਿਰੋਜ਼ਪੁਰ: ਵਿਦਾਈ ਮੌਕੇ ਦੁਲਹਨ ਦੇ ਮੱਥੇ ‘ਤੇ ਲੱਗੀ ਗੋਲੀ, ਹਾਲਤ ਗੰਭੀਰ, ਪੁਲਿਸ ਜਾਂਚ ‘ਚ ਜੁਟੀ

Updated On: 

11 Nov 2024 10:33 AM

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ਤੇ ਪਹੁੰਚ ਗਈ। ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਹੋਣ ਲੱਗੀ ਤਾਂ ਇਸ ਮੌਕੇ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਦੁਲਹਨ ਦੇ ਲੱਗ ਗਈ। ਦੁਲਹਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਗੋਲੀ ਕਿਸ ਨੇ ਚਲਾਈ।

ਫਿਰੋਜ਼ਪੁਰ: ਵਿਦਾਈ ਮੌਕੇ ਦੁਲਹਨ ਦੇ ਮੱਥੇ ਤੇ ਲੱਗੀ ਗੋਲੀ, ਹਾਲਤ ਗੰਭੀਰ, ਪੁਲਿਸ ਜਾਂਚ ਚ ਜੁਟੀ
Follow Us On

ਫਿਰੋਜ਼ਪੁਰ ਦੇ ਪਿੰਡ ਖਾਈ ਖੇਮੇ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਦੁਲਹਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਈ। ਵਿਆਹ ਹੋਣ ਤੋਂ ਬਾਅਦ ਜਦੋਂ ਕੁੜੀ ਦੀ ਵਿਦਾਈ ਹੋਣ ਲੱਗੀ ਤਾਂ ਕਿਸੇ ਨੇ ਗੋਲੀ ਚਲਾ ਦਿੱਤੀ, ਜੋ ਕੁੜੀ ਦੇ ਮੱਥੇ ‘ਤੇ ਲੱਗ ਕੇ ਨਿਕਲ ਗਈ। ਗੋਲੀ ਲੱਗਣ ਨਾਲ ਦੁਲਹਨ ਗੰਭੀਰ ਜ਼ਖਮੀ ਹੋ ਗਈ, ਉਸ ਨੂੰ ਫਿਰੋਜ਼ਪੁਰ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਅਧਿਕਾਰੀਆਂ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਕੁੜੀ ਦੀ ਵਿਦਾਈ ਹੋਣ ਲੱਗੀ ਤਾਂ ਇਸ ਮੌਕੇ ਕਿਸੇ ਨੇ ਗੋਲੀ ਚਲਾ ਦਿੱਤੀ ਜੋ ਦੁਲਹਨ ਦੇ ਲੱਗ ਗਈ। ਦੁਲਹਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਗੋਲੀ ਕਿਸ ਨੇ ਚਲਾਈ। ਦੁਲਹਨ ਦਾ ਇਲਾਜ਼ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਦੱਸ ਦੇਈਏ ਕਿ ਵਿਆਹ ਵਿੱਚ ਗੋਲੀ ਚੱਲਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ। ਇਸ ਤੋਂ ਪਹਿਲਾਂ ਵੀ ਕਈ ਮਾਮਲੇ ਆ ਚੁੱਕੇ ਹਨ, ਜਦੋਂ ਵਿਆਹ ਵਿੱਚ ਕਿਸੇ ਦੇ ਗੋਲੀ ਚਲਾਉਣ ਨਾਲ ਲੋਕ ਜ਼ਖਮੀ ਹੋਏ ਹਨ। ਕੁੱਝ ਸਮੇਂ ਪਹਿਲਾਂ ਪੰਜਾਬ ਤੋਂ ਇੱਕ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਗੋਲੀ ਲੱਗਣ ਨਾਲ ਡਾਂਸਰ ਦੀ ਮੌਤ ਹੋ ਗਈ ਸੀ।

ਡੀਐਮਸੀ ਲੁਧਿਆਣਾ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਸਿਰ ਤੇ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।