ਮੋਹਾਲੀ ‘ਚ ਕੈਮੀਕਲ ਫੈਕਟਰੀ ‘ਚ ਅੱਗ, 8 ਝੁਲਸੇ, ਐਕਸਪਾਇਰੀ ਤਾਰਪੀਨ ਦਾ ਤੇਲ ਡਰੰਮ ‘ਚ ਪਾਉਂਦੇ ਵੇਲ੍ਹੇ ਹਾਦਸਾ

Updated On: 

27 Sep 2023 16:45 PM

ਅੱਗ ਦਾ ਸ਼ਿਕਾਰ ਹੋਈਆਂ ਦੋ ਔਰਤਾਂ ਅੰਜੂ ਅਤੇ ਸੰਧਿਆ ਕੁਮਾਰੀ 70 ਫੀਸਦੀ ਝੁਲਸ ਗਈਆਂ। ਉਸ ਨੂੰ ਮੁਹਾਲੀ ਦੇ ਫੇਜ਼-6 ਸਥਿਤ ਹਸਪਤਾਲ ਤੋਂ ਜੀਐਮਸੀਐਚ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਨਿਭਾ ਕੁਮਾਰੀ, ਜੈਦੇਵ ਦੇਵੀ ਅਤੇ ਦਿਲਜੀਤ ਕੌਰ ਦਾ ਮੁਹਾਲੀ ਫੇਜ਼ 6 ਦੇ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਮੋਹਾਲੀ ਚ ਕੈਮੀਕਲ ਫੈਕਟਰੀ ਚ ਅੱਗ, 8 ਝੁਲਸੇ, ਐਕਸਪਾਇਰੀ ਤਾਰਪੀਨ ਦਾ ਤੇਲ ਡਰੰਮ ਚ ਪਾਉਂਦੇ ਵੇਲ੍ਹੇ ਹਾਦਸਾ
Follow Us On

ਮੋਹਾਲੀ ਦੇ ਕੁਰਾਲੀ ਦੇ ਫੋਕਲ ਪੁਆਇੰਟ ‘ਚ ਸਥਿਤ ਇਕ ਕੈਮੀਕਲ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ। ਜਿਸ ਵਿੱਚ 5 ਔਰਤਾਂ ਸਮੇਤ 8 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਇਨ੍ਹਾਂ ਵਿੱਚੋਂ 2 ਔਰਤਾਂ ਨੂੰ ਮੁਹਾਲੀ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮੁਹਾਲੀ ਤੋਂ ਇਲਾਵਾ ਰੋਪੜ ਤੋਂ ਸਿਹਤ ਟੀਮਾਂ ਨੂੰ ਮੌਕੇ ਤੇ ਭੇਜਿਆ ਗਿਆ ਹੈ।

ਅੱਗ ਲੱਗਦੇ ਹੀ ਪੂਰੇ ਅਸਮਾਨ ਵਿੱਚ ਧੂੰਏਂ ਦੇ ਬੱਦਲ ਛਾ ਗਏ। ਅੱਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਚ ਲੱਗ ਗਈਆਂ । ਫੈਕਟਰੀ ਦੇ ਅੰਦਰੋਂ ਧਮਾਕਿਆਂ ਦੀ ਆਵਾਜ਼ ਆ ਰਹੀ ਹੈ। ਅੱਖਾਂ ਵਿੱਚ ਜਲਨ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ।

ਫੈਕਟਰੀ ਅੰਦਰ ਮੌਜੂਦ ਸਨ 25 ਕਰਮਚਾਰੀ

ਜਦੋਂ ਅੱਗ ਲੱਗੀ ਤਾਂ ਫੈਕਟਰੀ ਅੰਦਰ ਕਰੀਬ 25 ਕਰਮਚਾਰੀ ਕੰਮ ਕਰ ਰਹੇ ਸਨ। ਜਿਸ ਥਾਂ ‘ਤੇ ਅੱਗ ਲੱਗੀ ਉੱਥੇ 5 ਤੋਂ 7 ਲੋਕ ਮੌਜੂਦ ਸਨ। ਫਾਇਰ ਬ੍ਰਿਗੇਡ ਦੇ ਅਮਲੇ ਨੇ ਆ ਕੇ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਹਾਦਸੇ ਵਿੱਚ ਉਹ ਸਭ ਤੋਂ ਵੱਧ ਝਲਸੇ ਹਨ। ਧਮਾਕੇ ਦੀ ਆਵਾਜ਼ ਸੁਣ ਕੇ ਬਾਕੀ ਸਾਰੇ ਕਰਮਚਾਰੀ ਤੁਰੰਤ ਬਾਹਰ ਭੱਜ ਗਏ।

ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਕੁਝ ਕਰਮਚਾਰੀਆਂ ਨੇ ਦੱਸਿਆ ਕਿ ਫੈਕਟਰੀ ‘ਚ ਐਕਸਪਾਇਰੀ ਤਾਰਪੀਨ ਦਾ ਤੇਲ ਰੱਖਿਆ ਹੋਇਆ ਸੀ। ਜਦੋਂ ਕੁਝ ਮੁਲਾਜ਼ਮ ਡਰੰਮ ਵਿੱਚ ਤੇਲ ਪਾਉਣ ਲੱਗੇ ਤਾਂ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਪੂਰੀ ਫੈਕਟਰੀ ਨੂੰ ਅੱਗ ਲੱਗ ਗਈ।

ਅੱਗ ਬੁਝਾਉਣ ਲਈ ਵਿਸ਼ੇਸ਼ ਕੈਮੀਕਲ ਮੰਗਵਾਏ ਗਏ

ਇਹ ਅੱਗ ਫੈਕਟਰੀ ਦੇ ਅੰਦਰ ਰੱਖੇ ਕੈਮੀਕਲ ਵਿੱਚ ਲੱਗੀ। ਇਸ ਕਾਰਨ ਇਹ ਵੱਧਦਾ ਜਾ ਰਿਹਾਹੈ। ਹੁਣ ਇਸ ਅੱਗ ਨੂੰ ਬੁਝਾਉਣ ਲਈ ਮੁਹਾਲੀ ਤੋਂ ਵਿਸ਼ੇਸ਼ ਕੈਮੀਕਲ ਲਿਆਂਦਾ ਜਾ ਰਿਹਾ ਹੈ।

ਫੈਕਟਰੀ ਵਿੱਚ ਹੋਏ ਦੋ ਧਮਾਕੇ

ਕਰੀਬ 1:30 ਵਜੇ ਅੱਗ ਬੁਝਾਉਂਦੇ ਸਮੇਂ ਫੈਕਟਰੀ ਵਿੱਚ ਦੋ ਧਮਾਕੇ ਹੋਏ। ਇਹ ਧਮਾਕੇ ਕੈਮੀਕਲ ਨਾਲ ਭਰੇ ਡਰੰਮ ਦੇ ਫਟਣ ਕਾਰਨ ਹੋਏ ਦੱਸੇ ਜਾ ਰਹੇ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀ ਬੜੀ ਸਾਵਧਾਨੀ ਨਾਲ ਅੱਗ ਬੁਝਾ ਰਹੇ ਹਨ ਕਿਉਂਕਿ ਡਰੰਮ ਫਟਣ ਨਾਲ ਕੈਮੀਕਲ ਨਿਕਲਣ ਦਾ ਖਦਸ਼ਾ ਹੈ।

ਕੈਮੀਕਲ ਫੈਕਟਰੀ ‘ਚ ਅੱਗ ਅਜੇ ਵੀ ਤੇਜ਼ੀ ਨਾਲ ਵਧ ਰਹੀ ਹੈ। ਮੌਕੇ ‘ਤੇ ਤੇਜ਼ ਹਵਾ ਚੱਲਣ ਕਾਰਨ ਆਸ-ਪਾਸ ਦੀਆਂ ਹੋਰ ਫੈਕਟਰੀਆਂ ‘ਚ ਵੀ ਅੱਗ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਹੋਰ ਫੈਕਟਰੀਆਂ ਤੋਂ ਵੀ ਮਜ਼ਦੂਰਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ।

ਮਦਦ ਲਈ ਅੱਗੇ ਆਏ ਗਾਇਕ ਕੰਵਰ ਗਰੇਵਾਲ

ਇਸ ਦੌਰਾਨ ਪੰਜਾਬੀ ਗਾਇਕ ਕੰਵਰ ਗਰੇਵਾਲ ਅੱਗ ਲੱਗਣ ਤੋਂ ਬਾਅਦ ਮਦਦ ਲਈ ਅੱਗੇ ਆਏ ਹਨ। ਬੁੱਧਵਾਰ ਨੂੰ ਉਹ ਖਰੜ ਕੁਰਾਲੀ ਰੋਡ ਤੇ ਸਥਿਤ ਪ੍ਰਭ ਆਸਰਾ ਆਸ਼ਰਮ ਵਿਖੇ ਆਏ ਹੋਏ ਸਨ। ਜਦੋਂ ਉਨ੍ਹਾਂ ਨੇ ਅਸਮਾਨ ਵਿੱਚ ਧੂੰਏਂ ਦੇ ਗੁਬਾਰੇ ਉੱਠਦੇ ਵੇਖੇ ਤਾਂ ਉਹ ਤੁਰੰਤ ਕੁਰਾਲੀ ਕੈਮੀਕਲ ਫੈਕਟਰੀ ਪਹੁੰਚ ਗਏ। ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ਹੈ। ਉਹ ਪ੍ਰਭ ਆਸਰਾ ਆਸ਼ਰਮ ਤੋਂ ਆਪਣੇ ਨਾਲ ਐਂਬੂਲੈਂਸ ਲੈ ਕੇ ਪਹੁੰਚੇ ਸਨ।