ਪਾਕਿਸਤਾਨੀ ਡ੍ਰੋਨ ਹਮਲੇ ਕਾਰਨ ਜਖਮੀ ਹੋਈ ਮਹਿਲਾ ਦੀ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

sunny-chopra-ferozepur
Updated On: 

13 May 2025 19:29 PM

Woman Dies After Drone Attack: ਫਿਰੋਜ਼ਪੁਰ ਦੇ ਖਾਈ ਫੇਮ ਪਿੰਡ ਵਿੱਚ ਪਾਕਿਸਤਾਨ ਵੱਲੋਂ 9 ਮਈ ਨੂੰ ਹੋਏ ਡਰੋਨ ਹਮਲੇ ਵਿੱਚ ਜ਼ਖ਼ਮੀ ਹੋਈ 50 ਸਾਲਾ ਸੁਖਵਿੰਦਰ ਕੌਰ ਦੀ ਮੌਤ ਅੱਧੀ ਰਾਤ ਦੇ ਕਰੀਬ ਡੀਐਮਸੀ ਹਸਪਤਾਲ ਵਿੱਚ ਹੋਈ। ਅੱਜ ਉਨ੍ਹਾਂ ਦੀ ਦੇਹ ਨੂੰ ਖਾਈ ਫੇਮ ਪਿੰਡ ਲਿਆਂਦਾ ਜਾਵੇਗਾ। ਪਰਿਵਾਰਕ ਮੈਂਬਰ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਔਰਤ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸਦਮੇ ਵਿੱਚ ਹੈ।

ਪਾਕਿਸਤਾਨੀ ਡ੍ਰੋਨ ਹਮਲੇ ਕਾਰਨ ਜਖਮੀ ਹੋਈ ਮਹਿਲਾ ਦੀ ਮੌਤ, CM ਨੇ ਕੀਤਾ ਮੁਆਵਜ਼ੇ ਦਾ ਐਲਾਨ

ਮ੍ਰਿਤਕ ਮਹਿਲਾ ਦੀ ਤਸਵੀਰ

Follow Us On

ਭਾਰਤ-ਪਾਕਿਸਤਾਨ ਜੰਗ ਦੌਰਾਨ, 9 ਮਈ ਦੀ ਰਾਤ ਨੂੰ ਫਿਰੋਜ਼ਪੁਰ ਦੇ ਖਾਈ ਫੇਮ ਪਿੰਡ ਵਿੱਚ ਇੱਕ ਡਰੋਨ ਹਮਲੇ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸਨ। ਤਿੰਨ ਮੈਂਬਰਾਂ ਵਿੱਚੋਂ ਇੱਕ ਮਹਿਲਾ ਦੀ ਮੌਤ ਹੋ ਗਈ ਹੈ। ਮਹਿਲਾ ਦੀ ਪਹਿਚਾਣ ਸੁਖਵਿੰਦਰ ਕੌਰ ਵਜੋ ਹੋਈ ਹੈ, ਜੋ 50 ਸਾਲ ਦੇ ਸਨ। ਇਸ ਹਾਦਸੇ ਵਿੱਚ ਔਰਤ ਅਤੇ ਉਸਦਾ ਪਤੀ ਲਖਵਿੰਦਰ ਸਿੰਘ (55) ਬੁਰੀ ਤਰ੍ਹਾਂ ਝੁਲਸ ਗਏ ਸਨ। ਜਦੋਂ ਕਿ ਲਖਵਿੰਦਰ ਸਿੰਘ ਦਾ ਅਜੇ ਇਲਾਜ ਚੱਲ ਰਿਹਾ ਹੈ।

ਡਾਕਟਰਾਂ ਅਨੁਸਾਰ ਸੁਖਵਿੰਦਰ ਕੌਰ 100 ਫੀਸਦ ਝੁਲਸ ਗਈ ਸੀ ਅਤੇ ਲਖਵਿੰਦਰ ਸਿੰਘ 72 ਫੀਸਦ ਝੁਲਸ ਗਿਆ ਸੀ, ਜਿਸ ਕਾਰਨ ਦੋਵਾਂ ਨੂੰ ਅਗਲੇ ਦਿਨ ਫਿਰੋਜ਼ਪੁਰ ਦੇ ਹਸਪਤਾਲ ਤੋਂ ਲੁਧਿਆਣਾ ਡੀਐਮਸੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦਾ ਛੋਟਾ ਪੁੱਤਰ ਜਸਵੰਤ ਸਿੰਘ (24) ਅਜੇ ਵੀ ਫਿਰੋਜ਼ਪੁਰ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ। ਹਮਲੇ ਦੌਰਾਨ ਇੱਕ ਤਿੱਖੀ ਲੋਹੇ ਦੀ ਚੀਜ਼ ਜਸਵੰਤ ਸਿੰਘ ਦੀਆਂ ਲੱਤਾਂ ਵਿੱਚ ਵੱਜੀ ਅਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ, ਫਿਲਹਾਲ ਜਸਵੰਤ ਸਿੰਘ ਹਾਲਤ ਖ਼ਤਰੇ ਤੋਂ ਬਾਹਰ ਹੈ।

ਜਾਣਕਾਰੀ ਅਨੁਸਾਰ ਸੁਖਵਿੰਦਰ ਕੌਰ ਦੀ ਮੌਤ ਅੱਧੀ ਰਾਤ ਦੇ ਕਰੀਬ ਡੀਐਮਸੀ ਹਸਪਤਾਲ ਵਿੱਚ ਹੋਈ। ਅੱਜ ਉਨ੍ਹਾਂ ਦੀ ਦੇਹ ਨੂੰ ਖਾਈ ਫੇਮ ਪਿੰਡ ਲਿਆਂਦਾ ਜਾਵੇਗਾ। ਪਰਿਵਾਰਕ ਮੈਂਬਰ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਔਰਤ ਦੀ ਮੌਤ ਤੋਂ ਬਾਅਦ ਪੂਰਾ ਪਿੰਡ ਸਦਮੇ ਵਿੱਚ ਹੈ।

ਮੁੱਖ ਮੰਤਰੀ ਨੇ ਕੀਤਾ ਟਵੀਟ

ਮੁੱਖ ਮੰਤਰੀ ਨੇ ਆਪਣੇ ਐਕਸ ਤੇ ਲਿਖਿਆ ਹੈ ਕਿ ਹਾਲ ਹੀ ਵਿੱਚ, ਫਿਰੋਜ਼ਪੁਰ ਦੇ ਖਾਈ ਫੇਮੇਕੀ ਪਿੰਡ ਦਾ ਇੱਕ ਪਰਿਵਾਰ ਪਾਕਿਸਤਾਨੀ ਡਰੋਨ ਹਮਲੇ ਦਾ ਸ਼ਿਕਾਰ ਹੋਇਆ । ਅੱਜ ਇੱਕ ਪਰਿਵਾਰਕ ਮੈਂਬਰ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਅਸੀਂ ਪਰਿਵਾਰ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ।

ਹਾਲਾਂਕਿ, ਮਨੁੱਖੀ ਜਾਨ ਦੀ ਕੋਈ ਕੀਮਤ ਨਹੀਂ ਰੱਖੀ ਜਾ ਸਕਦੀ। ਪਰਿਵਾਰ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ (ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 5 ਲੱਖ ਅਤੇ ਸੰਸਦ ਮੈਂਬਰ ਸੰਜੀਵ ਅਰੋੜਾ ਜੀ ਵੱਲੋਂ 5 ਲੱਖ)।