Pakistan ਤੋਂ ਡਰੋਨ ਜ਼ਰੀਏ ਮੰਗਵਾਈ 9 ਕਿੱਲੋ ਤੋਂ ਵੱਧ ਦੀ ਹੈਰੋਇਨ ਬਰਾਮਦ, ਪੁਲਿਸ ਵੱਲੋਂ ਦੋ ਨਸ਼ਾ ਤਸਕਰ ਕਾਬੂ

Published: 

04 Jun 2023 18:53 PM

ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਫਾਜਿਲਕਾ ਪੁਲਿਸ ਨੇ ਗੁਆਂਢੀ ਮੁਲਕ ਦੀ ਚਾਲ ਨੂੰ ਮੁੜ ਅਸਫਲ ਬਣਾ ਦਿੱਤਾ ਤੇ ਪਾਕਿਸਤਾਨ ਤੋਂ ਵੱਡੇ ਪੱਧਰ ਤੇ ਹੈਰੋਇਨ ਮੰਗਵਾਉਣ ਵਾਲੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ,,ਜਿਨ੍ਹਾਂ ਤੋਂ ਕਰੋੜਾਂ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ।

Pakistan ਤੋਂ ਡਰੋਨ ਜ਼ਰੀਏ ਮੰਗਵਾਈ 9 ਕਿੱਲੋ ਤੋਂ ਵੱਧ ਦੀ ਹੈਰੋਇਨ ਬਰਾਮਦ, ਪੁਲਿਸ ਵੱਲੋਂ ਦੋ ਨਸ਼ਾ ਤਸਕਰ ਕਾਬੂ
Follow Us On

ਫਾਜਿਲਕਾ। ਫਾਜ਼ਿਲਕਾ ਪੁਲਸ ਨੇ ਪੰਜਾਬ ਦੇ ਭਾਰਤ-ਪਾਕਿਸਤਾਨ (Pakistan) ਸਰਹੱਦ ਤੋਂ 40 ਕਰੋੜ ਰੁਪਏ ਦੀ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਤਸਕਰਾਂ ਕੋਲੋਂ ਕਰੀਬ 9 ਕਿਲੋ 397 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਖੇਪ ਪਾਕਿਸਤਾਨ ਤੋਂ ਡਰੋਨ (Drone) ਰਾਹੀਂ ਭਾਰਤ ਆਈ ਸੀ। ਇਹ ਜਾਣਕਾਰੀ ਐੱਸਐੱਸਪੀ ਅਵਨੀਤ ਕੌਰ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਖੇਪ ਜਲਾਲਾਬਾਦ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਹੁੰਚੀ। ਇਸ ਸਬੰਧੀ ਥਾਣਾ ਜਲਾਲਾਬਾਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਾਜ਼ਿਲਕਾ ਦੀ ਐਸਐਸਪੀ ਅਵਨੀਤ ਕੌਰ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

‘ਗਸ਼ਤ ਦੌਰਾਨ ਪੁਲਸ ਨੇ ਕੀਤਾ ਗ੍ਰਿਫਤਾਰ’

ਐਸਐਸਪੀ (SSP) ਨੇ ਦੱਸਿਆ ਕਿ ਥਾਣਾ ਇੰਚਾਰਜ ਸਦਰ ਆਪਣੀ ਟੀਮ ਨਾਲ ਗਸ਼ਤ ਕਰ ਰਹੇ ਸਨ। ਪਿੰਡ ਸੰਤੋਖ ਸਿੰਘ ਵਾਲਾ ‘ਚ ਮੁਖਬਰ ਨੇ ਦੱਸਿਆ ਕਿ ਅਮਨਦੀਪ ਸਿੰਘ ਨਾਮਕ ਵਿਅਕਤੀ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਮੰਗਵਾਈ ਸੀ, ਜਿਸ ਨੂੰ ਉਹ ਦੋ ਬਾਈਕ ‘ਤੇ ਲੈ ਕੇ ਗਿਆ ਸੀ। ਸਰਹੱਦੀ ਖੇਤਰ ਦੇ ਪਿੰਡ ਪ੍ਰਭਾਤ ਸਿੰਘ ਵਾਲਾ, ਸਬਜਾਕੇ ਢੰਡੀ ਕਦੀਮ ਵਿੱਚ ਜੇਕਰ ਗਸ਼ਤ ਅਤੇ ਨਾਕਾਬੰਦੀ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਅਤੇ ਸ਼ਨੀਵਾਰ ਸਵੇਰੇ 11:50 ਵਜੇ ਪਿੰਡ ਢੰਡੀ ਕਦੀਮ ਵਿਖੇ ਡੇਰਾ ਲਾਇਆ।

‘ਜਲਾਲਾਬਾਦ ਥਾਣੇ ‘ਚ ਮਾਮਲਾ ਕੀਤਾ ਦਰਜ’

ਐਸਐਸਪੀ ਅਨੁਸਾਰ ਪਿੰਡ ਵਿੱਚ ਗਸ਼ਤ ਅਤੇ ਚੈਕਿੰਗ ਦੌਰਾਨ ਪੁਲੀਸ ਨੇ ਦੋ ਸਮੱਗਲਰਾਂ ਗੁਰਪ੍ਰੀਤ ਸਿੰਘ ਅਤੇ ਹੁਸ਼ਿਆਰ ਸਿੰਘ ਨੂੰ ਕਾਬੂ ਕੀਤਾ। ਉਸ ਕੋਲੋਂ ਮੌਕੇ ‘ਤੇ 9 ਕਿਲੋ 387 ਗ੍ਰਾਮ ਹੈਰੋਇਨ, ਇਕ ਪਲੈਟੀਨਾ ਮੋਟਰ ਸਾਈਕਲ ਨੰਬਰ ਪੀ.ਬੀ.37ਡੀ-3036, ਰੀਅਲ ਮੀ ਕੰਪਨੀ ਦੇ 2 ਮੋਬਾਈਲ, 3 ਬੈਗ, ਇਕ ਬਲਿੰਕਿੰਗ ਬਾਲ, 2 ਰਬੜ ਦੇ ਖਿਡੌਣੇ ਬਰਾਮਦ ਹੋਏ। ਵਾਸੀ ਪ੍ਰਭਾਤ ਸਿੰਘ ਵਾਲਾ, ਗੁਰਪ੍ਰੀਤ ਸਿੰਘ ਉਰਫ਼ ਗੌਰੀ ਵਾਸੀ ਢਾਣੀ ਫੂਲਾ ਰਾਮ ਅਤੇ ਹੁਸ਼ਿਆਰ ਸਿੰਘ ਵਾਸੀ ਪ੍ਰਭਾਤ ਸਿੰਘ ਵਾਲਾ ਖ਼ਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ 21, 23, 28, 29 ਤਹਿਤ ਕੇਸ ਦਰਜ ਕੀਤਾ ਗਿਆ। ਜਲਾਲਾਬਾਦ ਥਾਣਾ ਸਦਰ ‘ਚ 30 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Exit mobile version