ਫਾਜ਼ਿਲਕਾ ਦੇ ਦੋਨਾ ਨਾਨਕਾ 'ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ 'ਤੇ ਚੜ੍ਹ ਕੇ ਬਚਾਈ ਜਾਨ; ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ | Boat sank Dona Nanka village of Fazilka, Know full detail in punjabi Punjabi news - TV9 Punjabi

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ‘ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ‘ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ

Updated On: 

29 Aug 2023 06:49 AM

ਪੰਜਾਬ ਵਿੱਚ ਹਾਲੇ ਵੀ ਹੜ੍ਹਾਂ ਕਾਰਨ ਹੋ ਰਹੀ ਪਰੇਸ਼ਾਨੀ ਖਤਮ ਹੋਣ ਨਾਂਅ ਨਹੀਂ ਲੈ ਰਹੀ ਤੇ ਹੁਣ ਖਬਰ ਫਾਜਿਲਕਾ ਤੋਂ ਆਈ ਹੈ ਜਿੱਥੇ ਸਤਲੁਜ ਦਰਿਆ ਪਾਰ ਕਰਦੇ ਸਮੇਂ ਇੱਕ ਕਿਸ਼ਤੀ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ ਪਰ ਗਨੀਮਤ ਇਹ ਰਿਹਾ ਕਿ ਇਸ ਦੌਰਾਨ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਜਦਕਿ ਕਿਸ਼ਤੀ ਵਿੱਚ 10 ਤੋਂ 12 ਲੋਕ ਸਵਾਰ ਸਨ

Punjab flood: ਫਾਜ਼ਿਲਕਾ ਦੇ ਦੋਨਾ ਨਾਨਕਾ ਚ ਡੁੱਬੀ ਕਿਸ਼ਤੀ: ਲੋਕਾਂ ਨੇ ਦਰੱਖਤਾਂ ਤੇ ਚੜ੍ਹ ਕੇ ਬਚਾਈ ਜਾਨ, ਸਤਲੁਜ ਦਰਿਆ ਪਾਰ ਕਰਦੇ ਸਮੇਂ ਹੋਇਆ ਹਾਦਸਾ
Follow Us On

ਫਾਜ਼ਿਲਕਾ। ਹੜ੍ਹਾਂ ਦੇ ਕਾਰਨ ਪਹਿਲਾਂ ਹੀ ਪੰਜਾਬ ਵਿੱਚ ਬਹੁਤ ਤਬਾਹੀ ਹੋਈ ਹੈ ਤੇ ਹੁਣ ਫਾਜਿਲਕਾ ਜ਼ਿਲ੍ਹੇ ਦੇ ਪਿੰਡ ਦੋਨਾ ਨਾਨਕਾ ‘ਚ ਸਤਲੁਜ ਦਰਿਆ (Sutlej River) ‘ਚ ਕਿਸ਼ਤੀ ਦੇ ਡੁੱਬਣ ਦੀ ਖਬਰ ਸਾਹਮਣੇ ਆਈ ਹੈ। ਪਰ ਇਸ ਹਾਦਸੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋ ਹੋਇਆ। ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਕਿਸ਼ਤੀ ਵਿੱਚ ਸਵਾਰ ਲੋਕਾਂ ਨੂੰ ਬਾਹਰ ਕੱਢਿਆ।

ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਕਿਸ਼ਤੀ ਵਿੱਚ ਸਵਾਰ ਲੋਕਾਂ ਦਾ ਸਮਾਨ ਪਾਣੀ ਦੇ ਵਹਾਅ ਵਿੱਚ ਵਹਿ ਗਿਆ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਓਮ ਸਿੰਘ ਪੰਚਾਇਤ ਮੈਂਬਰ ਪਿੰਡ ਦੋਨਾ ਨਾਨਕਾ ਤੇ ਹੋਰਨਾਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਕੁਝ ਲੋਕ ਕਿਸ਼ਤੀ ‘ਚ ਸਵਾਰ ਹੋ ਕੇ ਸਤਲੁਜ ਪਾਰ ਕਰਕੇ ਦੂਜੇ ਪਾਸੇ ਜਾ ਰਹੇ ਸਨ।

ਕਿਸ਼ਤੀ ਟੁੱਟਣ ਕਾਰਨ ਹੋਇਆ ਹਾਦਸਾ

ਇਸ ਦੌਰਾਨ ਕਿਸ਼ਤੀ ਟੁੱਟਣ ਕਾਰਨ ਰਸਤੇ ਵਿੱਚ ਹੀ ਕਿਸ਼ਤੀ (Boat) ਵਿੱਚ ਪਾਣੀ ਭਰਨਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਹੌਲੀ-ਹੌਲੀ ਕਿਸ਼ਤੀ ਪਾਣੀ ‘ਚ ਡੁੱਬ ਗਈ। ਇਸ ਦੌਰਾਨ ਰੇਹੜੀ ‘ਤੇ ਮੌਜੂਦ ਲੋਕਾਂ ਨੇ ਉਥੇ ਮੌਜੂਦ ਦਰੱਖਤਾਂ ਦਾ ਸਹਾਰਾ ਲੈ ਕੇ ਆਪਣੀ ਜਾਨ ਬਚਾਈ ਅਤੇ ਕੁਝ ਲੋਕ ਦਰਖਤਾਂ ‘ਤੇ ਚੜ੍ਹ ਗਏ।

ਕਿਸ਼ਤੀ ‘ਚ ਸਨ 10 ਤੋਂ 12 ਲੋਕ ਸਵਾਰ

ਦੂਜੇ ਪਾਸੇ ਪਿੰਡ ਦੀ ਮੌਜੂਦਾ ਸਰਪੰਚ (Sarpanch) ਦੇ ਪਤੀ ਬੋਧ ਸਿੰਘ ਨੇ ਦੱਸਿਆ ਕਿ ਇਸ ਕਿਸ਼ਤੀ ਵਿੱਚ ਕੁੱਲ 10-12 ਲੋਕ ਸਵਾਰ ਸਨ। ਉਨ੍ਹਾਂ ਵਿਚ ਇਕ ਔਰਤ ਵੀ ਸੀ ਅਤੇ ਉਹ ਖੁਦ ਇਸ ਬੇੜੇ ‘ਤੇ ਸਨ। ਇਸ ਦੌਰਾਨ ਉਸਦੇ ਹੱਥ ਵਿੱਚ ਇੱਕ ਕਿੱਟ ਸੀ, ਜਿਸ ਵਿੱਚ ਉਸਦੇ ਪਿੰਡ ਦੀ ਪੰਚਾਇਤ ਦਾ ਰਿਕਾਰਡ ਸੀ। ਦਫਤਰ ਫਾਜ਼ਿਲਕਾ ਲੈ ਕੇ ਜਾ ਰਹੇ ਸਨ। ਇਹ ਕਿੱਟ ਉਸ ਦੇ ਹੱਥੋਂ ਛੁੱਟ ਕੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈ।

‘ਬਹੁਤ ਖਰਾਬ ਸੀ ਕਿਸ਼ਤੀ ਦੀ ਹਾਲਤ’

ਬੁੱਧ ਸਿੰਘ ਨੇ ਦੱਸਿਆ ਕਿ ਪਿਛਲੇ ਹੜ੍ਹ ਦੌਰਾਨ ਉਨ੍ਹਾਂ ਦੀ ਮੰਗ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਇਹ ਕਿਸ਼ਤੀ ਮੁਹੱਈਆ ਕਰਵਾਈ ਗਈ ਸੀ। ਉਸ ਸਮੇਂ ਤੋਂ ਇਸ ਕਿਸ਼ਤੀ ਦੀ ਹਾਲਤ ਬਹੁਤ ਖਰਾਬ ਸੀ। ਇਹ ਥਾਂ ਥਾਂ-ਥਾਂ ਟੁੱਟੀ ਹੋਈ ਸੀ ਅਤੇ ਇਸ ਵਿੱਚ ਵੱਡੇ-ਵੱਡੇ ਟੋਏ ਪੈ ਗਏ ਸਨ। ਇਸ ਸਬੰਧੀ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸਿਆ ਸੀ ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਕੋਲ ਕਿਸ਼ਤੀਆਂ ਨਹੀਂ ਹਨ। ਜਿਸ ਕਾਰਨ ਉਹ ਲੋਕ ਅਤੇ ਉਨ੍ਹਾਂ ਦੇ ਪਿੰਡ ਵਾਸੀ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਇਸ ਟੁੱਟੀ ਹੋਈ ਕਿਸ਼ਤੀ ਵਿੱਚ ਆ ਰਹੇ ਸਨ। ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਇਸ ਕਿਸ਼ਤੀ ਵਿੱਚ ਕੋਈ ਬੱਚਾ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।

Exit mobile version