Fazilka ਦੇ ਇੱਕ ਘਰ ਚੋਂ ਫੜ੍ਹੀ ਨਕਲੀ ਫੈਕਟਰੀ, ਨਕਲੀ ਨਮਕ ਤੇ ਤੇਲ ਦੀਆਂ ਬੋਤਲਾਂ ਬਰਾਮਦ Punjabi news - TV9 Punjabi

Fazilka ਦੇ ਇੱਕ ਘਰ ਚੋਂ ਫੜ੍ਹੀ ਨਕਲੀ ਫੈਕਟਰੀ, ਜਾਅਲੀ ਨਮਕ ਤੇ ਤੇਲ ਦੀਆਂ ਬੋਤਲਾਂ ਬਰਾਮਦ

Published: 

14 May 2023 23:27 PM

ਅਧਿਕਾਰੀ ਨੇ ਮੌਕੇ ਤੋਂ 300 ਪੈਕਟ ਟਾਟਾ ਨਮਕ, 300 ਬੋਤਲ ਹਾਰਪਿਕ ਅਤੇ 75 ਬੋਤਲਾਂ ਪਤੰਜਲੀ ਸਰ੍ਹੋਂ ਤੇਲ ਦੀਆਂ ਬਰਾਮਦ ਕੀਤੀਆਂ। ਤੇ ਮੁਲਜ਼ਮ ਨੂੰ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

Fazilka ਦੇ ਇੱਕ ਘਰ ਚੋਂ ਫੜ੍ਹੀ ਨਕਲੀ ਫੈਕਟਰੀ, ਜਾਅਲੀ ਨਮਕ ਤੇ ਤੇਲ ਦੀਆਂ ਬੋਤਲਾਂ ਬਰਾਮਦ
Follow Us On

ਫਾਜਿਲਕਾ ਨਿਊਜ। ਫ਼ਾਜ਼ਿਲਕਾ ਦੇ ਮੁਹੱਲਾ ਅਨੰਦਪੁਰ ਵਿਖੇ ਚੰਡੀਗੜ੍ਹ (Chandigarh) ਤੋਂ ਆਈ ਸਪੀਡ ਸਰਚ ਨਾਮ ਦੀ ਕੰਪਨੀ ਦੇ ਵੱਲੋਂ ਰੇਡ ਕੀਤੀ ਗਈ । ਇਸ ਰੇਡ ਦੇ ਦੌਰਾਨ ਅਨੰਦਪੁਰ ਮਹੱਲੇ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨਾਮਕ ਸ਼ਖਸ ਦੇ ਘਰੋਂ 300 ਪੈਕਟ ਟਾਟਾ ਨਮਕ 300 ਬੋਤਲ ਹਾਰਪਿਕ 75 ਬੋਤਲਾਂ ਪਤੰਜਲੀ ਸਰੋਂ ਦੇ ਤੇਲ ਦੀਆਂ ਬਰਾਮਦ ਹੋਈਆਂ ਜੋ ਕਿ ਕੰਪਨੀ ਦੀਆਂ ਨਾ ਹੋ ਕੇ ਨਕਲੀ ਸਨ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਦਾ ਟਾਟਾ ਹਾਰਪਿਕ ਪਤੰਜਲੀ ਬਜਾਜ ਹੋਂਡਾ ਸਮੇਤ ਕਈ ਕੰਪਨੀਆਂ ਦੇ ਨਾਲ ਟਾਈਅਪ ਹੈ। ਅਤੇ ਉਹ ਇਨ੍ਹਾਂ ਕੰਪਨੀਆਂ ਦੇ ਨਕਲੀ ਪ੍ਰੋਡਕਟ ਮਾਰਕੀਟ ਦੇ ਵਿਚ ਆਉਣ ਤੋਂ ਰੋਕਦੇ ਹਨ ਅਤੇ ਜਿਥੇ ਕਿਤੇ ਵੀ ਨਕਲੀ ਪ੍ਰੋਡਕਟ ਤਿਆਰ ਹੁੰਦੇ ਹਨ ਉੱਥੇ ਉਹ ਰੇਡ ਕਰ ਕਾਨੂੰਨੀ ਕਾਰਵਾਈ ਕਰਦੇ ਹਨ।

ਵੱਡੀ ਮਾਤਰਾ ‘ਚ ਹੋਏ ਨਕਲੀ ਪ੍ਰੋ਼ਡਕਟ ਬਰਾਮਦ

ਕੰਪਨੀ ਦੇ ਅਧਿਕਾਰੀ ਨੇ ਫਾਜ਼ਿਲਕਾ (Fazilka) ਦੇ ਅਨੰਦਪੁਰ ਮੁਹੱਲੇ ਦੇ ਇੱਕ ਘਰ ਵਿੱਚ ਵੱਡੀ ਮਾਤਰਾ ਦੇ ਵਿਚ ਟਾਟਾ ਹਾਰਪਿਕ ਪਤੰਜਲੀ ਦੇ ਨਕਲੀ ਪ੍ਰੋਡਕਟ ਬਰਾਮਦ ਕੀਤੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਜੋਗਿੰਦਰ ਸਿੰਘ ਨਾਮ ਦੇ ਸ਼ਖ਼ਸ ਦੇ ਖਿਲਾਫ ਥਾਣਾ ਸਿਟੀ ਫਾਜ਼ਿਲਕਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਅਤੇ ਇਸ ਰੇਡ ਦੌਰਾਨ ਬਰਾਮਦ ਕੀਤਾ ਗਿਆ 300 ਪੈਕਟ ਟਾਟਾ ਨਮਕ 300 ਬੋਤਲ ਹਾਰਪਿਕ ਅਤੇ 75 ਬੋਤਲਾਂ ਪਤੰਜਲੀ ਸਰੋਂ ਦਾ ਤੇਲ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਉਨ੍ਹਾਂ ਵੱਲੋਂ ਕਾਪੀਰਾਈਟ ਐਕਟ ਦੇ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਹੈ।

ਜੋਗਿੰਦਰ ਸਿੰਘ ਨੂੰ ਕੀਤਾ ਗ੍ਰਿਫਤਾਰ

ਪੁਲਿਸ (Police) ਅਧਿਕਾਰੀ ਦੱਸਿਆ ਕਿ ਕਾਪੀਰਾਈਟ ਐਕਟ ਦੀ ਧਾਰਾ 63,65, ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਜੋਗਿੰਦਰ ਸਿੰਘ ਨਾਮਕ ਸ਼ਖਸ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਤਫਤੀਸ਼ ਕੀਤੀ ਜਾ ਰਹੀ ਹੈ। ਜੇਕਰ ਕਿਸੇ ਹੋਰ ਸ਼ਖਸ ਦੀ ਸ਼ਮੂਲੀਅਤ ਹੋਈ ਤਾਂ ਉਸ ਨੂੰ ਵੀ ਇਸ ਦੇ ਵਿੱਚ ਨਾਮਜ਼ਦ ਕੀਤਾ ਜਾਏਗਾ। ਇਹ ਲੋਕ ਆਪਣੇ ਘਰ ਦੇ ਵਿੱਚ ਨਾਮੀ ਕੰਪਨੀਆਂ ਦਾ ਨਕਲੀ ਸਾਮਾਨ ਤਿਆਰ ਕਰਕੇ ਉਸਨੂੰ ਮਾਰਕੀਟ ਵਿੱਚ ਵੇਚ ਦਿੰਦੇ ਸਨ ਅਤੇ ਆਮ ਨਾਗਰਿਕਾਂ ਦੇ ਨਾਲ ਧੋਖਾਧੜੀ ਕਰ ਰਹੇ ਸਨ । ਇਸ ਮਾਮਲੇ ਦੇ ਵਿਚ ਜੋਗਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪਹਿਲਾਂ ਫੜ੍ਹੀ ਸੀ ਕੁਰਕੁਰੇ ਵਾਲੀ ਫੈਕਟਰੀ

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਫਾਜ਼ਿਲਕਾ ਦੇ ਵਿੱਚ ਨਕਲੀ ਕੁਰਕੁਰੇ ਬਣਾਉਣ ਦੀ ਫੈਕਟਰੀ ਪਕੜੀ ਗਈ ਸੀ ਜਿਸਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨਾਮੀ ਕੰਪਨੀਆਂ ਦੇ ਨਕਲੀ ਲੇਬਲ ਕਾਰਟੂਨ ਕੁਰਕਰੇ ਅਤੇ ਚੀਪਸ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਦੇ ਖਿਲਾਫ਼ ਮਾਮਲਾ ਵੀ ਦਰਜ ਕੀਤਾ ਗਿਆ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version