AAP ਦੀ ਬਲਾਕ ਪ੍ਰਧਾਨ ਚੋਰਾਂ ਨਾਲ ਭਿੜੀ, ਖੋਹੀ ਨਕਲੀ ਪਿਸਤੌਲ; ਲੁਟੇਰੇ ਨਕਦੀ ਤੇ ਸੋਨਾ ਲੈ ਕੇ ਫ਼ਰਾਰ ਹੋਣ ‘ਚ ਕਾਮਯਾਬ

Published: 

02 Apr 2026 11:48 AM IST

ਕਮਲਜੀਤ ਕੌਰ ਤੇ ਉਸ ਦੇ ਪਤੀ ਨੂੰ ਸ਼ੱਕ ਹੋਇਆ ਕਿ ਪਿਸਤੌਲ ਨਕਲੀ ਹੈ। ਇਸ ਤੋਂ ਜੋੜੇ ਨੇ ਲੁਟੇਰਿਆਂ ਵਿਰੁੱਧ ਜਵਾਬੀ ਹਮਲਾ ਕੀਤਾ ਤੇ ਉਨ੍ਹਾਂ ਤੋਂ ਪਿਸਤੌਲ ਖੋਹ ਲਈ। ਝੜਪ ਦੌਰਾਨ, ਉਨ੍ਹਾਂ ਨੇ ਇੱਕ ਲੁਟੇਰੇ ਦੇ ਕੱਪੜੇ ਪਾੜ ਦਿੱਤੇ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।

AAP ਦੀ ਬਲਾਕ ਪ੍ਰਧਾਨ ਚੋਰਾਂ ਨਾਲ ਭਿੜੀ, ਖੋਹੀ ਨਕਲੀ ਪਿਸਤੌਲ; ਲੁਟੇਰੇ ਨਕਦੀ ਤੇ ਸੋਨਾ ਲੈ ਕੇ ਫ਼ਰਾਰ ਹੋਣ ਚ ਕਾਮਯਾਬ

AAP ਦੀ ਬਲਾਕ ਪ੍ਰਧਾਨ ਚੋਰਾਂ ਨਾਲ ਭਿੜੀ, ਖੋਹੀ ਨਕਲੀ ਪਿਸਤੌਲ

ਗੁਰਦਾਸਪੁਰ ਜ਼ਿਲ੍ਹੇ ਦੇ ਫਤਿਹਗੜ੍ਹ ਚੂੜੀਆਂ ਪੁਲਿਸ ਸਟੇਸ਼ਨ ਤੋਂ ਸਿਰਫ਼ ਇੱਕ ਕਿਲੋਮੀਟਰ ਦੂਰ, ਆਮ ਆਦਮੀ ਪਾਰਟੀ ਦੀ ਬਲਾਕ ਪ੍ਰਧਾਨ ਕਮਲਜੀਤ ਕੌਰ ਤੋਂ ਦੋ ਬਦਮਾਸ਼ਾਂ ਨੇ 20 ਹਜ਼ਾਰ ਨਕਦੀ ਤੇ ਇੱਕ ਸੋਨੇ ਦੀ ਅੰਗੂਠੀ ਲੁੱਟ ਲਈ। ਕਮਲਜੀਤ ਆਪਣੇ ਪਤੀ ਗੁਰਨਾਮ ਸਿੰਘ (ਵਸਨੀਕ ਥਰੀਏਵਾਲ) ਤੇ ਛੋਟੀ ਧੀ ਨਾਲ ਮੋਟਰਸਾਈਕਲ ‘ਤੇ ਰਾਮਦਾਸ ਨਵੋਦਿਆ ਸਕੂਲ ‘ਚ ਆਪਣੀ ਵੱਡੀ ਧੀ ਦੇ ਨਤੀਜੇ ਦੇਖਣ ਲਈ ਜਾ ਰਹੀ ਸੀ।

ਇਸੇ ਦੌਰਾਨ, ਬੱਦੋਵਾਲ ਵਿਖੇ ਰੇਲਵੇ ਕਰਾਸਿੰਗ ਪੁਲ ਦੇ ਨੇੜੇ, ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕਿਆ। ਪਿਸਤੌਲ ਦਿਖਾ ਕੇ ਜੋੜੇ ਕੋਲੋਂ 20,000 ਰੁਪਏ ਨਕਦ ਅਤੇ ਸੋਨੇ ਦੀ ਅੰਗੂਠੀ ਖੋਹ ਲਈ।

ਹਾਲਾਂਕਿ, ਕਮਲਜੀਤ ਕੌਰ ਤੇ ਉਸ ਦੇ ਪਤੀ ਨੂੰ ਸ਼ੱਕ ਹੋਇਆ ਕਿ ਪਿਸਤੌਲ ਨਕਲੀ ਹੈ। ਇਸ ਤੋਂ ਜੋੜੇ ਨੇ ਲੁਟੇਰਿਆਂ ਵਿਰੁੱਧ ਜਵਾਬੀ ਹਮਲਾ ਕੀਤਾ ਤੇ ਉਨ੍ਹਾਂ ਤੋਂ ਪਿਸਤੌਲ ਖੋਹ ਲਈ। ਝੜਪ ਦੌਰਾਨ, ਉਨ੍ਹਾਂ ਨੇ ਇੱਕ ਲੁਟੇਰੇ ਦੇ ਕੱਪੜੇ ਪਾੜ ਦਿੱਤੇ ਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ। ਹਾਲਾਂਕਿ, ਲੁਟੇਰਾ ਭੱਜਣ ‘ਚ ਕਾਮਯਾਬ ਹੋ ਗਿਆ ਤੇ ਫਿਰ ਉਹ ਆਪਣੇ ਸਾਥੀ ਜੋ ਅੱਗੇ ਮੋਟਰਸਾਈਕਲ ‘ਤੇ ਉਡੀਕ ਕਰ ਰਿਹਾ ਸੀ। ਉਸ ਪਿੱਛੇ ਬਹਿ ਕੇ ਫ਼ਰਾਰ ਹੋ ਗਿਆ।

ਇਸ ਝੜਪ ਦੌਰਾਨ, ਲੁਟੇਰਿਆਂ ਨੇ ਕਮਲਜੀਤ ਕੌਰ ਦੇ ਪਤੀ ਗੁਰਨਾਮ ਸਿੰਘ ਦੇ ਸਿਰ ‘ਤੇ ਨਕਲੀ ਪਿਸਤੌਲ ਦੇ ਬੱਟ ਨਾਲ ਵਾਰ ਕੀਤਾ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਕਮਲਜੀਤ ਕੌਰ ਅਤੇ ਉਸਦੇ ਪਤੀ ਨੇ ਨਕਲੀ ਪਿਸਤੌਲ ਪੁਲਿਸ ਨੂੰ ਸੌਂਪ ਦਿੱਤਾ। ਥਾਣੇ ਪਹੁੰਚ ਕੇ, ਉਨ੍ਹਾਂ ਨੇ ਮੁਲਜ਼ਮਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਉਨ੍ਹਾਂ ਦੀ ਜਲਦੀ ਗ੍ਰਿਫ਼ਤਾਰੀ ਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।

Follow Us