ਸ਼ਹੀਦੀ ਜੋੜ ਮੇਲਾ: ਟੋਪੀਆਂ ਉਤਰਵਾਉਣ ਦੇ ਮਾਮਲੇ ‘ਤੇ ਛਿੜਿਆ ਵਿਵਾਦ, SGPC ਮੈਂਬਰ ਬੋਲੇ- ਧਰਮ ਪਿਆਰ ਤੇ ਸਤਿਕਾਰ ਸਿਖਾਉਂਦਾ

Updated On: 

29 Dec 2025 10:34 AM IST

ਇਸ ਪੂਰੀ ਘਟਨਾ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਐਸਜੀਪੀਸੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਦੇ ਪਹਿਰਾਵੇ ਨੂੰ ਜ਼ਬਰਦਸਤੀ ਬਦਲਾਉਣਾ ਸਿੱਖ ਮਰਿਯਾਦਾ ਦੇ ਖਿਲਾਫ਼ ਹੈ।

ਸ਼ਹੀਦੀ ਜੋੜ ਮੇਲਾ: ਟੋਪੀਆਂ ਉਤਰਵਾਉਣ ਦੇ ਮਾਮਲੇ ਤੇ ਛਿੜਿਆ ਵਿਵਾਦ, SGPC ਮੈਂਬਰ ਬੋਲੇ- ਧਰਮ ਪਿਆਰ ਤੇ ਸਤਿਕਾਰ ਸਿਖਾਉਂਦਾ

ਸ਼ਹੀਦੀ ਜੋੜ ਮੇਲਾ: ਟੋਪੀਆਂ ਉਤਰਵਾਉਣ ਦੇ ਮਾਮਲੇ 'ਤੇ ਛਿੜਿਆ ਵਿਵਾਦ

Follow Us On

ਫਤਿਹਗੜ੍ਹ ਸਾਹਿਬ ਚ 25 ਤੋਂ 27 ਸਤੰਬਰ ਤੱਕ ਸ਼ਹੀਦੀ ਜੋੜ ਮੇਲੇ ਦੌਰਾਨ ਨਿਹੰਗ ਸਿੰਘਾਂ ਵੱਲੋਂ ਸ਼ਰਧਾਲੂਆਂ ਦੀ ਟੋਪੀਆਂ ਉਤਾਰਨ ਦੇ ਮਾਮਲੇ ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ, ਨੌਜਵਾਨ ਨਿਹੰਗ ਸਿੰਘਾਂ ਵੱਲੋਂ ਸ਼ਹੀਦੀ ਜੋੜ ਮੇਲੇ ਦੌਰਾਨ ਟੋਪੀਆਂ ਪਹਿਣ ਕੇ ਆਏ ਸ਼ਰਧਾਲੂਆਂ ਦੀਆਂ ਟੋਪੀਆ ਉਤਰਵਾ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਨਿਹੰਗ ਸਿੰਘ ਨੇ ਟੋਪੀਆਂ ਆਪਣੇ ਬਰਛੇ ਤੇ ਟੰਗ ਲਈਆਂ। ਬਰਛਾ ਪੂਰੀ ਤਰ੍ਹਾਂ ਟੋਪੀਆਂ ਨਾਲ ਭਰ ਗਿਆ ਸੀ।

ਇਸ ਦੌਰਾਨ ਇੱਕ ਵਿਅਕਤੀ ਨੇ ਇਸ ਘਟਨਾ ਦਾ ਵਿਰੋਧ ਕੀਤਾ। ਉਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਕਿਹਾ ਕਿ ਇਹ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿੱਖ ਮਰਿਆਦਾ ਦੇ ਖਿਲਾਫ਼ ਹੈ। ਇਸ ਪੂਰੀ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਚ ਵਿਅਕਤੀ ਨਿਹੰਗ ਸਿੰਘਾਂ ਨੂੰ ਰੋਕ ਕੇ ਉਨ੍ਹਾਂ ਦੇ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਤੁਸੀਂ ਇਹ ਜ਼ਬਰਦਸਤੀ ਨਹੀਂ ਕਰ ਸਕਦੇ।

ਐਸਜੀਪੀਸੀ ਮੈਂਬਰ ਕੀ ਬੋਲੇ?

ਇਸ ਪੂਰੀ ਘਟਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਐਸਜੀਪੀਸੀ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਕਿਸੇ ਦੇ ਪਹਿਰਾਵੇ ਨੂੰ ਜ਼ਬਰਦਸਤੀ ਬਦਲਾਉਣਾ ਸਿੱਖ ਮਰਿਯਾਦਾ ਦੇ ਖਿਲਾਫ਼ ਹੈ।

ਇਸ ਘਟਨਾ ਤੇ ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਸੰਗਤਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਸ਼ਹੀਦੀ ਜੋੜ ਮੇਲੇ ਤੇ ਚਲੇ ਹਨ ਤਾਂ ਉਹ ਸੁੰਦਰ ਦਸਤਾਰਾਂ ਤੇ ਸੁੰਦਰ ਪਹਿਰਾਵਾ ਪਹਿਣ ਕੇ ਜਾਣ। ਪਰ ਧਰਮ ਸਤਿਕਾਰ ਤੇ ਪਿਆਰ ਸਿਖਾਉਂਦਾ ਹੈ। ਧਰਮ ਜੋੜਦਾ ਹੈ ਨਾ ਕਿ ਤੋੜਦਾ ਹੈ, ਜੇਕਰ ਕਿਸੇ ਦੇ ਪਹਿਰਾਵੇ ਨੂੰ ਅਸੀਂ ਧੱਕੇ ਨਾਲ ਬਦਲਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰ ਮੰਨ ਚ ਦਿੱਕਤ ਆਉਂਦੀ।

ਨਿਯਤ ਵਜੋਂ ਜਾਂ ਤੇ ਜਿਹੜੇ ਉੱਥੇ ਟੋਪੀਆਂ ਪਹਿਣ ਕੇ ਗਏ ਹਨ, ਨਾ ਤਾਂ ਉਹ ਗਲਤ ਹਨ ਤੇ ਨਾ ਹੀ ਜਿਹੜੇ ਹਟਾ ਰਹੇ ਹਨ, ਉਹ ਗਲਤ ਹਨ। ਪਰ ਧੱਕੇ ਨਾਲ ਕੁੱਝ ਕਰਨਾ ਉਹ ਵੀ ਸਹੀ ਨਹੀਂ, ਇਸ ਨਾਲ ਲੋਕਾਂ ਦੇ ਮੰਨ ਨੂੰ ਠੇਸ ਪਹੁੰਚਦੀ ਹੈ। ਸਾਨੂੰ ਉਨ੍ਹਾਂ ਨੂੰ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ।