ਫਤਿਹਗੜ੍ਹ ਸਾਹਿਬ: 4 ਸਾਲ ਦੀ ਧੀ ਨਾਲ ਟਾਵਰ ‘ਤੇ ਚੜ੍ਹਿਆ ਸ਼ਖਸ, ਪਤਨੀ ‘ਤੇ ਲਗਾਏ ਇਲਜ਼ਾਮ

Updated On: 

07 Jun 2026 15:30 PM IST

ਪਰਿਵਾਰ ਦੇ ਅਨੁਸਾਰ, ਅਮਰਪਾਲ ਦੀ ਪਤਨੀ ਅਨਮੋਲਪ੍ਰੀਤ ਕੌਰ 3 ਜੂਨ ਤੋਂ ਲਾਪਤਾ ਹੈ। ਉਹ ਖਮਾਣੋਂ ਦੇ ਇੱਕ ਨਸ਼ਾ ਛੁਡਾਊ ਕੇਂਦਰ 'ਚ ਕੰਮ ਕਰਦੀ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਵਾਰ-ਵਾਰ ਪੁਲਿਸ ਕੋਲ ਪਹੁੰਚ ਕੀਤੀ, ਪਰ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ।

ਫਤਿਹਗੜ੍ਹ ਸਾਹਿਬ: 4 ਸਾਲ ਦੀ ਧੀ ਨਾਲ ਟਾਵਰ ਤੇ ਚੜ੍ਹਿਆ ਸ਼ਖਸ, ਪਤਨੀ ਤੇ ਲਗਾਏ ਇਲਜ਼ਾਮ

ਫਤਿਹਗੜ੍ਹ ਸਾਹਿਬ: 4 ਸਾਲ ਦੀ ਧੀ ਨਾਲ ਟਾਵਰ 'ਤੇ ਚੜ੍ਹਿਆ ਸ਼ਖਸ, ਪਤਨੀ 'ਤੇ ਲਗਾਏ ਇਲਜ਼ਾਮ

ਫਤਿਹਗੜ੍ਹ ਸਾਹਿਬ ‘ਚ ਅੱਜ ਇੱਕ ਆਦਮੀ ਆਪਣੀ 4 ਸਾਲ ਦੀ ਧੀ ਨਾਲ ਮੋਬਾਈਲ ਟਾਵਰ ‘ਤੇ ਚੜ੍ਹ ਗਿਆ। ਟਾਵਰ ‘ਤੇ ਚੜ੍ਹਨ ਦਾ ਕਾਰਨ ਇਹ ਸੀ ਕਿ ਉਸ ਦੀ ਪਤਨੀ ਲਾਪਤਾ ਹੋ ਗਈ ਸੀ ਤੇ ਉਸ ਨੇ ਪੁਲਿਸ ਸ਼ਿਕਾਇਤ ਦਿੱਤੀ ਸੀ। ਪਰ ਕਾਰਵਾਈ ਨਾ ਹੋਣ ‘ਤੇ ਉਸ ਨੇ ਇਹ ਫੈਸਲਾ ਲਿਆ। ਟਾਵਰ ‘ਤੇ ਚੜ੍ਹਨ ਵਾਲੇ ਦੀ ਪਹਿਚਾਣ ਅਮਰਪਾਲ ਸਿੰਘ ਪਿੰਡ ਨਾਨੋਵਾਲ ਖੁਰਦ ਵਜੋਂ ਹੋਈ। ਉਹ ਲਗਭਗ ਸਾਢੇ ਤਿੰਨ ਘੰਟੇ ਟਾਵਰ ‘ਤੇ ਰਿਹਾ ਤੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਅਧਿਕਾਰੀਆਂ ਦੁਆਰਾ ਮਨਾਉਣ ਤੋਂ ਬਾਅਦ ਉਹ ਹੇਠਾਂ ਆ ਗਿਆ।

ਪਰਿਵਾਰ ਦੇ ਅਨੁਸਾਰ, ਅਮਰਪਾਲ ਦੀ ਪਤਨੀ ਅਨਮੋਲਪ੍ਰੀਤ ਕੌਰ 3 ਜੂਨ ਤੋਂ ਲਾਪਤਾ ਹੈ। ਉਹ ਖਮਾਣੋਂ ਦੇ ਇੱਕ ਨਸ਼ਾ ਛੁਡਾਊ ਕੇਂਦਰ ‘ਚ ਕੰਮ ਕਰਦੀ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਸ਼ਿਕਾਇਤ ਦਰਜ ਕਰਵਾਉਣ ਲਈ ਵਾਰ-ਵਾਰ ਪੁਲਿਸ ਕੋਲ ਪਹੁੰਚ ਕੀਤੀ, ਪਰ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਹੀਂ ਮਿਲਿਆ।

ਅਮਰਪਾਲ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਪਤਨੀ ਨੇ ਨਸ਼ਾ ਛੁਡਾਊ ਕੇਂਦਰ ਦੇ ਮੈਨੇਜਰ ਨਾਲ ਸਬੰਧ ਬਣਾਏ ਤੇ ਬਾਅਦ ‘ਚ ਉਸ ਦੇ ਨਾਲ ਚਲੀ ਗਈ। ਪ੍ਰਦਰਸ਼ਨ ਦੌਰਾਨ ਬਹੁਤ ਜ਼ਿਆਦਾ ਗਰਮੀ ਕਾਰਨ ਬੱਚੀ ਦੀ ਤਬੀਅਤ ਵੀ ਹਲਕੀ ਖ਼ਰਾਬ ਹੋ ਗਈ। ਅਮਰਪਾਲ ਦੀ ਮਾਂ, ਸੁਖਵਿੰਦਰ ਕੌਰ ਨੇ ਇਲਜ਼ਾਮ ਲਗਾਇਆ ਕਿ ਪਰਿਵਾਰ ਕਈ ਦਿਨਾਂ ਤੋਂ ਮਦਦ ਲਈ ਪੁਲਿਸ ਸਟੇਸ਼ਨ ਜਾ ਰਿਹਾ ਸੀ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਈ ਵਾਰ ਜਾਣ ਦੇ ਬਾਵਜੂਦ ਉਨ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।

ਪੁਲਿਸ ਅਧਿਕਾਰੀਆਂ ਦੁਆਰਾ ਪਰਿਵਾਰ ਨੂੰ ਭਰੋਸਾ ਦਿਵਾਉਣ ਤੋਂ ਬਾਅਦ ਸਥਿਤੀ ਸ਼ਾਂਤੀਪੂਰਵਕ ਖਤਮ ਹੋ ਗਈ। ਭਰੋਸੇ ਮਿਲਣ ਤੋਂ ਬਾਅਦ, ਅਮਰਪਾਲ ਆਪਣੀ ਧੀ ਟਾਵਰ ਤੋਂ ਸੁਰੱਖਿਅਤ ਹੇਠਾਂ ਆ ਗਏ।

Follow Us