ਫਤਿਹਗੜ੍ਹ ਸਾਹਿਬ ਦੀ ਪੰਚਾਇਤ ਦਾ ਅਨੌਖਾ ਫਰਮਾਨ, ਪ੍ਰਵਾਸੀ ਪਰਿਵਾਰਾਂ ਨੂੰ ਦਿੱਤਾ ‘ਪਿੰਡ ਨਿਕਾਲਾ’!

Updated On: 

12 Jul 2025 19:10 PM IST

ਪੰਚਾਇਤ ਦਾ ਇਲਜ਼ਾਮ ਹੈ ਕਿ ਇਹ ਪ੍ਰਵਾਸੀ ਨੌਜਵਾਨ ਨਹਿਰ ਦੇ ਕੰਢੇ ਡੇਰਾ ਲਗਾਏ ਬੈਠੇ ਹੋਏ ਹਨ ਹਨ, ਬਿਨਾਂ ਕਿਸੇ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਰਹਿੰਦੇ ਹਨ, ਜਨਤਕ ਥਾਵਾਂ 'ਤੇ ਬੀੜੀਆਂ ਅਤੇ ਸਿਗਰਟ ਪੀ ਰਹੇ ਹਨ ਅਤੇ ਔਰਤਾਂ ਅਤੇ ਬੱਚਿਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।

ਫਤਿਹਗੜ੍ਹ ਸਾਹਿਬ ਦੀ ਪੰਚਾਇਤ ਦਾ ਅਨੌਖਾ ਫਰਮਾਨ, ਪ੍ਰਵਾਸੀ ਪਰਿਵਾਰਾਂ ਨੂੰ ਦਿੱਤਾ ਪਿੰਡ ਨਿਕਾਲਾ!

ਪਿੰਡ ਦੀ ਪੰਚਾਇਤ ਦਾ ਅਨੌਖਾ ਫਰਮਾਨ, ਪ੍ਰਵਾਸੀ ਪਰਿਵਾਰਾਂ ਨੂੰ ਜਾਣ ਦੇ ਹੁਕਮ

Follow Us On

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਖਮਾਣੋਂ ਬਲਾਕ ਵਿੱਚ ਸਥਿਤ ਪਿੰਡ ਲਖਣਪੁਰ (ਗਰਚਨ ਪੱਟੀ) ਦੀ ਪੰਚਾਇਤ ਨੇ ਇੱਕ ਵਿਵਾਦਪੂਰਨ ਅਤੇ ਗੈਰ-ਕਾਨੂੰਨੀ ਹੁਕਮ ਜਾਰੀ ਕਰਕੇ ਪਿੰਡ ਵਿੱਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਪਿੰਡ ਖਾਲੀ ਕਰਨ ਲਈ ਕਿਹਾ ਹੈ।

ਪੰਚਾਇਤ ਦਾ ਇਲਜ਼ਾਮ ਹੈ ਕਿ ਇਹ ਪ੍ਰਵਾਸੀ ਨੌਜਵਾਨ ਨਹਿਰ ਦੇ ਕੰਢੇ ਡੇਰਾ ਲਗਾਏ ਬੈਠੇ ਹੋਏ ਹਨ ਹਨ, ਬਿਨਾਂ ਕਿਸੇ ਕਾਰਨ ਪਿੰਡ ਦੀਆਂ ਗਲੀਆਂ ਵਿੱਚ ਘੁੰਮਦੇ ਰਹਿੰਦੇ ਹਨ, ਜਨਤਕ ਥਾਵਾਂ ‘ਤੇ ਬੀੜੀਆਂ ਅਤੇ ਸਿਗਰਟ ਪੀ ਰਹੇ ਹਨ ਅਤੇ ਔਰਤਾਂ ਅਤੇ ਬੱਚਿਆਂ ਨੂੰ ਤੰਗ-ਪ੍ਰੇਸ਼ਾਨ ਕਰ ਰਹੇ ਹਨ।

ਪੰਚਾਇਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੁਝ ਲੋਕ ਨਸ਼ੀਲੇ ਪਦਾਰਥਾਂ ਦੀ ਭੰਗ ਦੀ ਖੇਤੀ ਅਤੇ ਸੇਵਨ ਵਿੱਚ ਸ਼ਾਮਲ ਹਨ, ਜਿਸ ਕਾਰਨ ਪਿੰਡ ਦਾ ਮਾਹੌਲ ਵਿਗੜ ਰਿਹਾ ਹੈ ਅਤੇ ਅਪਰਾਧ ਅਤੇ ਅਸੁਰੱਖਿਆ ਵਧ ਰਹੀ ਹੈ। ਹਾਲਾਂਕਿ, ਕਾਨੂੰਨੀ ਮਾਹਿਰਾਂ ਮੁਤਾਬਕ ਅਜਿਹਾ ਹੁਕਮ ਸੰਵਿਧਾਨ ਤੇ ਨਾਗਰਿਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ।

ਕੰਮ ਕਰਨ ਆਏ, ਹੁਣ ਲਗਾ ਲਿਆ ਡੇਰਾ

ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਇਹ ਪ੍ਰਵਾਸੀ ਪਰਿਵਾਰ ਪਹਿਲਾਂ ਝੋਨੇ ਦੀ ਬਿਜਾਈ ਅਤੇ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਮਜ਼ਦੂਰਾਂ ਵਜੋਂ ਕੰਮ ਕਰਨ ਆਏ ਸਨ, ਪਰ ਹੁਣ ਉਹ ਪਿੰਡ ਵਿੱਚ ਸਥਾਈ ਤੌਰ ‘ਤੇ ਰਹਿਣ ਲੱਗ ਪਏ ਹਨ। ਜੇਕਰ ਉਨ੍ਹਾਂ ਕੋਲ ਆਧਾਰ ਕਾਰਡ ਜਾਂ ਪਛਾਣ ਪੱਤਰ ਹੁੰਦੇ, ਤਾਂ ਸਥਿਤੀ ਵੱਖਰੀ ਹੁੰਦੀ, ਪਰ ਉਨ੍ਹਾਂ ਦੀ ਪਛਾਣ ਦੀ ਘਾਟ ਕਾਰਨ ਕਾਨੂੰਨ ਵਿਵਸਥਾ ਸੰਕਟ ਬਣ ਗਈ ਹੈ।

ਜ਼ਿਮੀਦਾਰ ਰੱਖਣਾ ਚਾਹੁੰਦਾ ਹੈ, ਤਾਂ ਜ਼ਿੰਮੇਵਾਰੀ ਲੈਣ- ਸਰਪੰਚ

ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਜੇਕਰ ਕੋਈ ਪਿੰਡਾ ਦਾ ਜ਼ਿਮੀਦਾਰ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੀ ਮੋਟਰ ਜਾਂ ਖੇਤ ‘ਤੇ ਰੱਖਣਾ ਚਾਹੁੰਦਾ ਹੈ, ਤਾਂ ਉਹ ਅਜਿਹਾ ਕਰ ਸਕਦਾ ਹੈ ਪਰ ਸਿਰਫ਼ ਪਛਾਣ ਪੱਤਰ ਲੈ ਕੇ ਅਤੇ ਪੂਰੀ ਜ਼ਿੰਮੇਵਾਰੀ ਨਾਲ ਹੀ ਰੱਖ ਸਕਦਾ ਹੈ ਯਾਨੀ ਕੀ ਉਸ ਦੀ ਪੂਰੀ ਜ਼ਿੰਮੇਵਾਰੀ ਉਸ ਜ਼ਿਮੀਂਦਾਰ ਦੀ ਹੋਵੇਗੀ।

ਪਿੰਡ ਦੀ ਪੰਚਾਇਤ ਨੇ ਪ੍ਰਸ਼ਾਸਨ ਨੇ ਅਪੀਲ ਕੀਤੀ ਹੈ ਕਿ ਉਹ ਪਿੰਡ ਵਿੱਚ ਅਪਰਾਧ, ਨਸ਼ਾ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਦੇ ਡਰ ਨੂੰ ਦੇਖਦੇ ਹੋਏ ਪ੍ਰਵਾਸੀ ਪਰਿਵਾਰਾਂ ਨੂੰ ਹਟਾਉਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।