ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਰਿਹਾਈ ਨਾ ਹੋਣ ‘ਤੇ ਭੜਕੇ ਕਿਸਾਨ, 1 ਦਸੰਬਰ ਨੂੰ ਸੀਐਮ ਮਾਨ ਦੀ ਕੋਠੀ ਦਾ ਕਰਨਗੇ ਘਿਰਾਓ
ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਜ਼ਰੂਰਤ ਪਈ ਤਾਂ ਡੀਐਮਸੀ, ਲੁਧਿਆਣਾ ਦਾ ਵੀ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਡੱਲੇਵਾਲ ਨੂੰ ਜਲਦ ਮੋਰਚੇ 'ਤੇ ਵਾਪਸ ਭੇਜਿਆ ਦਾਵੇ। ਉੱਧਰ ਖਨੌਰੀ ਬਾਰਡਰ 'ਤੇ ਅੱਜ ਸ਼ੁਕਰਵਾਰ ਨੂੰ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡਾ ਦਾ ਮਰਨ ਵਰਤ ਦਾ ਚੌਥਾ ਦਿਨ ਹੈ।
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਹਿਰਾਸਤ ‘ਚ ਲਏ ਜਾਣ ਤੇ ਉਨ੍ਹਾਂ ਦੀ ਰਿਹਾਈ ਨਾ ਹੋਣ ਤੋਂ ਬਾਅਦ ਕਿਸਾਨ ਸੰਗਠਨਾਂ ‘ਚ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ। ਹੁਣ ਇਸ ਮੁੱਦੇ ਨੂੰ ਲੈ ਕਿਸਾਨ ਆਗੂਆਂ ਨੇ ਵੀਰਵਾਰ ਨੂੰ ਖਨੌਰੀ ਬਾਰਡਰ ‘ਤੇ ਬੈਠਕ ਕਰ ਐਲਾਨ ਕੀਤਾ ਹੈ ਕਿ 1 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸੇ ਦਿਨ ਦੇਸ਼ ਭਰ ਚ’ ਕਿਸਾਨ ਤੇ ਮਜ਼ਦੂਰ ਸੰਗਠਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਵੇਗਾ।
ਇਨ੍ਹਾਂ ਹੀ ਨਹੀਂ ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਜ਼ਰੂਰਤ ਪਈ ਤਾਂ ਡੀਐਮਸੀ, ਲੁਧਿਆਣਾ ਦਾ ਵੀ ਘਿਰਾਓ ਕੀਤਾ ਜਾਵੇਗਾ। ਕਿਸਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਡੱਲੇਵਾਲ ਨੂੰ ਜਲਦ ਮੋਰਚੇ ‘ਤੇ ਵਾਪਸ ਭੇਜਿਆ ਦਾਵੇ। ਉੱਧਰ ਖਨੌਰੀ ਬਾਰਡਰ ‘ਤੇ ਅੱਜ ਸ਼ੁਕਰਵਾਰ ਨੂੰ ਕਿਸਾਨ ਆਗੂ ਸੁਖਜੀਤ ਸਿੰਘ ਹਰਦੋਝੰਡਾ ਦਾ ਮਰਨ ਵਰਤ ਦਾ ਚੌਥਾ ਦਿਨ ਹੈ।ਜਾਣਕਾਰੀ ਮੁਤਾਬਕ ਡੱਲੇਵਾਲ ਵੀ ਹਿਰਾਸਤ ‘ਚ ਲਏ ਜਾਣ ਤੋਂ ਬਾਅਦ ਕੁੱਝ ਨਹੀਂ ਖਾ ਰਹੇ ਹਨ। ਉਨ੍ਹਾਂ ਦਾ ਵੀ ਅੱਜ ਮਰਨ ਵਰਤ ਦਾ ਚੌਥਾ ਦਿਨ ਹੈ।
ਪੰਜਾਬ ਸਰਕਾਰ ਨੇ ਕੇਂਦਰ ਦੀ ਬੀ-ਟੀਮ ਵਾਂਗ ਕੰਮ ਕੀਤਾ- ਕਿਸਾਨ
ਕਿਸਾਨ ਆਗੂ ਸੁਖਜੀਤ ਸਿੰਘ ਫੂਲ ਤੇ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀਆਂ ਸਾਰੀਆਂ 12 ਮੰਗਾਂ ਕੇਂਦਰ ਸਰਕਾਰ ਨਾਲ ਸੀ। ਇਸ ਦਾ ਪੰਜਾਬ ਜਾ ਹਰਿਆਣਾ ਸਰਕਾਰ ਨਾਲ ਕੋਈ ਲੈਣਾ-ਦੇਣਾ ਨਹੀਂ ਸੀ, ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਕੇਂਦਰ ਦੀ ਬੀ-ਟੀਮ ਵਾਂਗ ਕੰਮ ਕਰਦੇ ਹੋਏ ਡੱਲੇਵਾਲ ਨੂੰ ਹਿਰਾਸਤ ‘ਚ ਲਿਆ। ਕਿਸਾਨ ਆਗੂਆਂ ਨੇ ਆਰੋਪ ਲਗਾਇਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਕਿਸਾਨਾਂ ਦੇ ਮਾਮਲਿਆਂ ‘ਚ ਦਖਲਅੰਦਾਜ਼ੀ ਕਰ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ 1 ਦਸੰਬਰ ਨੂੰ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਕੀਤਾ ਜਾਵੇਗਾ।