Holi 2023: ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ

Updated On: 

09 Mar 2023 14:25 PM

Holi 2023: ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ, ਵਿਧਾਇਕ ਨੇ ਹੋਲੀ ਦੇ ਤਿਊਹਾਰ ਮੌਕੇ ਪੌਦੇ ਲੱਗਾ ਕੇ ਲੋਕਾਂ ਨੂੰ ਵੱਖਰਾ ਸੁਨੇਹਾ ਦਿੱਤਾ। ਹਲਕਾ ਵਾਸੀਆਂ ਨਾਲ ਵਿਧਾਇਕ ਨੇ ਮਨਾਈ ਹੋਲੀ।

Holi 2023: ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਅਨੋਖੇ ਢੰਗ ਨਾਲ ਮਨਾਈ ਹੋਲੀ, ਪੌਦੇ ਲੱਗਾ ਕੇ ਲੋਕਾਂ ਨੂੰ ਵੱਖਰਾ ਸੁਨੇਹਾ ਦਿੱਤਾ।

Follow Us On

ਫਰੀਦਕੋਟ ਨਿਊਜ: ਫਰੀਦਕੋਟ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਹੋਲੀ ਦੇ ਤਿਊਹਾਰ ਦੌਰਾਨ ਮੌਜ਼ੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ (MLA Gurdit Singh Sekhon) ਨੇ ਪਰਿਵਾਰ ਨਾਲ ਨਹੀਂ ਸਗੋਂ ਫਰੀਦਕੋਟ ਹਲਕਾ ਵਾਸਿਆਂ ਨਾਲ ਮਿਲ ਕੇ ਹੋਲੀ ਦੇ ਤਿਊਹਾਰ ਦੀਆਂ ਖੁਸੀਆਂ ਸਾਂਝੀਆਂ ਕੀਤੀਆਂ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਲੋਕਾਂ ਨੂੰ ਘਰ ਸੱਦ ਕੇ ਉਨ੍ਹਾਂ ਨਾਲ ਹੋਲੀ ਮਨਾਈ। ਵਿਧਾਇਕ ਨੇ ਹੋਲੀ ਦੇ ਤਿਊਹਾਰ ਮੌਕੇ ਪੌਦੇ ਲੱਗਾ ਕੇ ਲੋਕਾਂ ਨੂੰ ਵੱਖਰਾ ਸੁਨੇਹਾ ਦਿੱਤਾ।

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਹਲਕਾ ਵਾਸੀਆਂ ਨਾਲ ਖੇਡੀ ਹੋਲੀ

ਫਰੀਦਕੋਟ ਦੇ ਵਾਸੀ ਨੇ ਦੱਸਿਆ ਕਿ ਪਹਿਲੀ ਵਾਰ ਕੋਈ ਵਿਧਾਇਕ ਆਮ ਲੋਕਾਂ ਨਾਲ ਹੋਲੀ (Holi 2023) ਦੀਆਂ ਖੁਸ਼ੀਆਂ ਸਾਂਝੀਆਂ ਕਰ ਰਿਹਾ ਹੈ। ਲੋਕਾਂ ਨੇ ਕਿਹਾ ਕਿ ਹੋਰ ਪਾਰਟੀਆਂ ਦੇ ਆਗੂ ਅਜਿਹੇ ਤਿਉਹਾਰ ਆਪਣੇ ਪਰਿਵਾਰ ਨਾਲ ਵੱਡੇ ਹੋਟਲਾਂ ‘ਚ ਮਨਾਉਂਦੇ ਹਨ। ਇਸ ਤਰ੍ਹਾਂ ਨਹੀਂ ਦੇਖਿਆ ਕਿ ਵਿਧਾਇਕ ਆਮ ਲੋਕਾਂ ਨਾਲ ਮਿਲ ਕੇ ਰੰਗ ਲੱਗਾ ਕੇ ਤਿਊਹਾਰ ਮਨਾਉਣ। ਇਸ ਮੌਕੇ ਲੋਕਾਂ ਨੂੰ ਇੱਕ ਦੂਜੇ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਪ੍ਰਦੁਸ਼ਣ ਰਹਿਤ ਸਮਾਜ ਲਈ ਪੌਦੇ ਲਗਾਉਣ ਦੀ ਅਪੀਲ ਵੀ ਕੀਤੀ।

ਵਿਧਾਇਕ ਨੇ ਲੋਕਾਂ ਨੂੰ ਪੌਦੇ ਲਗਾਉਣ ਦੀ ਕੀਤੀ ਅਪੀਲ

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਲੋਕਾਂ ਨੇ ਆਮ ਘਰਾਂ ਦੇ ਵਿਅਕਤੀਆਂ ਨੂੰ ਚੁਣ ਕੇ ਸਰਕਾਰ (Government) ਬਣਾਈ ਹੈ। ਅਤੇ ਹੁਣ ਆਮ ਘਰਾਂ ਦੇ ਲੋਕ ਆਪਣੇ ਹਲਕੇ ਦੇ ਲੋਕਾਂ ਨਾਲ ਅਜਿਹੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਨ। ਇਸੇ ਤਹਿਤ ਫਰੀਦਕੋਟ ਦੇ ਹਲਕੇ ਦੇ ਲੋਕਾਂ ਨਾਲ ਜੋ ਉਨ੍ਹਾਂ ਦਾ ਪਰਿਵਾਰ ਹੈ ਉਨ੍ਹਾਂ ਨਾਲ ਹੋਲੀ ਦੇ ਰੰਗਾ ਦੀ ਖੁਸ਼ੀ ਸਾਂਝੀ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਲੋਕਾਂ ਨੂੰ ਪੌਦੇ ਲਗਾਉਣ ਦੀ ਅਪੀਲ ਵੀ ਕੀਤੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ