ਭਾਜਪਾ ਛੱਡ ਮੁੱੜ ਕਾਂਗਰਸ 'ਚ ਦਾ ਹੱਥ ਫੜਣ ਦੀ ਤਿਆਰੀ 'ਚ ਵੇਰਕਾ, ਬੋਲੇ - ਬੀਜੇਪੀ ਚ ਨਹੀਂ ਮਿਲਿਆ ਸਹੀ ਮਾਹੌਲ | ex congress minister rajkumar verka left bjp and will join congress now know full detail in punjabi Punjabi news - TV9 Punjabi

ਭਾਜਪਾ ਛੱਡ ਮੁੱੜ ਕਾਂਗਰਸ ‘ਚ ਦਾ ਹੱਥ ਫੜਣ ਦੀ ਤਿਆਰੀ ‘ਚ ਵੇਰਕਾ, ਬੋਲੇ – ਬੀਜੇਪੀ ਚ ਨਹੀਂ ਮਿਲਿਆ ਢੁਕਵਾਂ ਸਨਮਾਨ

Updated On: 

13 Oct 2023 16:26 PM

Dr. Raj Kumar Verka Join Congress: 2022 ਦੀਆਂ ਚੋਣਾਂ ਤੋਂ ਬਾਅਦ ਭਾਜਪਾ 'ਚ ਸ਼ਾਮਲ ਹੋਏ ਰਾਜ ਕੁਮਾਰ ਵੇਰਕਾ 22 ਸਾਲਾਂ ਤੋਂ ਕਾਂਗਰਸ 'ਚ ਸਰਗਰਮ ਸਨ ਅਤੇ ਅਹਿਮ ਅਹੁਦਿਆਂ 'ਤੇ ਸੇਵਾ ਨਿਭਾਅ ਚੁੱਕੇ ਹਨ। ਕਾਂਗਰਸ ਛੱਡਣ 'ਤੇ ਹਰ ਕੋਈ ਹੈਰਾਨ ਸੀ ਅਤੇ ਹੁਣ ਉਨ੍ਹਾਂ ਦੀ ਅਚਾਨਕ ਵਾਪਸੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। 20 ਮਾਰਚ 1963 ਨੂੰ ਅੰਮ੍ਰਿਤਸਰ ਵਿੱਚ ਜਨਮੇ ਵੇਰਕਾ ਸ਼ੁਰੂ ਤੋਂ ਹੀ ਅੰਮ੍ਰਿਤਸਰ ਦੇ ਸੰਸਦ ਮੈਂਬਰ ਰਘੁਨੰਦਨ ਲਾਲ ਭਾਟੀਆ ਦੇ ਕਰੀਬੀ ਸਨ।

ਭਾਜਪਾ ਛੱਡ ਮੁੱੜ ਕਾਂਗਰਸ ਚ ਦਾ ਹੱਥ ਫੜਣ ਦੀ ਤਿਆਰੀ ਚ ਵੇਰਕਾ, ਬੋਲੇ - ਬੀਜੇਪੀ ਚ ਨਹੀਂ ਮਿਲਿਆ ਢੁਕਵਾਂ ਸਨਮਾਨ
Follow Us On

ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਕਰੀਬ ਛੇ ਮਹੀਨੇ ਪਹਿਲਾਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਪੰਜਾਬ ਵਿੱਚ ਵੱਡਾ ਝਟਕਾ ਲੱਗਾ ਹੈ। ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਰਾਜ ਕੁਮਾਰ ਵੇਰਕਾ ਦੀ ਘਰ ਵਾਪਸੀ ਹੋ ਰਹੀ ਹੈ। ਅੰਮ੍ਰਿਤਸਰ ‘ਚ ਬੁਲਾਈ ਗਈ ਪ੍ਰੈੱਸ ਕਾਨਫਰੰਸ ‘ਚ ਵੇਰਕਾ ਨੇ ਦੱਸਿਆ ਕਿ ਉਨ੍ਹਾਂ ਨੇ ਭਾਜਪਾ ਤੋਂ ਅਸਤੀਫਾ ਦੇ ਦਿੱਤਾ ਹੈ। ਹੁਣ ਉਹ ਦਿੱਲੀ ਲਈ ਰਵਾਨਾ ਹੋ ਰਹੇ ਹਨ, ਜਿੱਥੇ ਉਹ ਸੀਨੀਅਰ ਆਗੂਆਂ ਦੇ ਸਾਹਮਣੇ ਮੁੜ ਕਾਂਗਰਸ ਵਿੱਚ ਸ਼ਾਮਲ ਹੋਣਗੇ।

ਉਨ੍ਹਾਂ ਕਿਹਾ ਕਿ ਮੇਰਾ ਭਾਜਪਾ ਤੋਂ ਮੋਹ ਭੰਗ ਹੋ ਗਿਆ ਹੈ। ਮੈਂ ਇੱਕ ਸਾਲ ਪਹਿਲਾਂ ਕਾਂਗਰਸ ਛੱਡ ਕੇ ਇਸ ਪਾਰਟੀ ਵਿੱਚ ਸ਼ਾਮਲ ਹੋਇਆ ਸੀ ਪਰ ਇੱਥੇ ਵਿਤਕਰਾ ਮਹਿਸੂਸ ਕੀਤਾ। ਮੈਨੂੰ ਭਾਜਪਾ ਵਿਚ ਉਹ ਸਨਮਾਨ ਨਹੀਂ ਮਿਲਿਆ ਜਿਸ ਦਾ ਮੈਂ ਹੱਕਦਾਰ ਸੀ। ਮੈਂ ਗਲਤੀ ਕੀਤੀ ਸੀ ਅਤੇ ਹੁਣ ਮੈਂ ਇਸ ਨੂੰ ਸੁਧਾਰਨ ਲਈ ਕਾਂਗਰਸ ਵਿੱਚ ਵਾਪਸ ਆ ਰਿਹਾ ਹਾਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਤੋਂ ਬਾਅਦ ਕਈ ਹੋਰ ਕਾਂਗਰਸੀ ਆਗੂ ਵੀ ਅਗਲੇ ਦਿਨਾਂ ਵਿੱਚ ਵਾਪਸ ਆਉਣਗੇ।

ਦਰਅਸਲ, 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਅਤੇ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਰਾਜਕੁਮਾਰ ਵੇਰਕਾ ਅਤੇ ਕਾਂਗਰਸ ਦੇ ਕਈ ਹੋਰ ਵੱਡੇ ਆਗੂ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ।ਹੁਣ ਕਰੀਬ ਇੱਕ ਸਾਲ ਦੇ ਅੰਦਰ ਰਾਜਕੁਮਾਰ ਵੇਰਕਾ ਭਾਜਪਾ ਛੱਡ ਕੇ ਘਰ ਪਰਤਣ ਵਾਲੇ ਪਹਿਲੇ ਕਾਂਗਰਸੀ ਆਗੂ ਬਣ ਗਏ ਹਨ। ਵੇਰਕਾ ਦੇ ਨਾਲ-ਨਾਲ ਜੀਤ ਮਹਿੰਦਰ ਸਿੱਧੂ, ਅਮਰੀਕ ਸਿੰਘ ਸਮਰਾਲਾ, ਡਾ: ਮਹਿੰਦਰ ਰਿਣਵਾ ਅਤੇ ਹੰਸਰਾਜ ਜੋਸਨ ਵੀ ਕਾਂਗਰਸ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੇ ਹਨ।

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਪੋਸਟ ਕੀਤੀ ਹੈ। ਜਿਸ ਵਿੱਚ ਉਹ ਹੱਸ ਰਹੇ ਹਨ। ਇਸ ਦੇ ਨਾਲ ਉਸ ਨੇ ਲਿਖਿਆ ਕਿ ਉਹ ਦਿੱਲੀ ਜਾ ਰਹੇ ਹਨ।

2012 ਤੋਂ ਅੰਮ੍ਰਿਤਸਰ ਪੱਛਮੀ ‘ਤੇ ਸਰਦਾਰੀ

ਵੇਰਕਾ ਵਿਧਾਨ ਸਭਾ ਹਲਕੇ ਨੂੰ 2012 ਵਿੱਚ ਅੰਮ੍ਰਿਤਸਰ ਪੂਰਬੀ ਹਲਕੇ ਵਿੱਚ ਮਿਲਾ ਦਿੱਤਾ ਗਿਆ ਸੀ। ਜਦਕਿ ਅੰਮ੍ਰਿਤਸਰ ਪੱਛਮੀ ਹਲਕਾ ਐਸਸੀ ਵਰਗ ਲਈ ਰਾਖਵਾਂ ਸੀ। ਇਸ ਤੋਂ ਬਾਅਦ ਵੇਰਕਾ ਨੂੰ ਅੰਮ੍ਰਿਤਸਰ ਪੱਛਮੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ। ਉਨ੍ਹਾਂ ਨੇ ਭਾਜਪਾ ਦੇ ਰਾਕੇਸ਼ ਗਿੱਲ ਨੂੰ ਹਰਾ ਕੇ ਜਿੱਤ ਹਾਸਲ ਕੀਤੀ। 2017 ਵਿੱਚ ਵੀ ਵੇਰਕਾ ਨੇ ਪੱਛਮੀ ਹਲਕੇ ਤੋਂ ਸੀਟ ਹਾਸਲ ਕਰਕੇ ਮੁੜ ਭਾਜਪਾ ਦੇ ਰਾਕੇਸ਼ ਗਿੱਲ ਨੂੰ 20 ਹਜ਼ਾਰ ਵੋਟਾਂ ਨਾਲ ਹਰਾਇਆ ਸੀ।

2022 ਦੀ ਚੋਣ ਹਾਰ ਗਏ ਵੇਰਕਾ

2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਲਹਿਰ ਦੌਰਾਨ ਰਾਜ ਕੁਮਾਰ ਵੇਰਕਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਤਿੰਨ ਵਾਰ ਵਿਧਾਇਕ ਰਹਿਣ ਦੇ ਬਾਵਜੂਦ ਉਨ੍ਹਾਂ ਪਾਰਟੀ ‘ਤੇ ਉਨ੍ਹਾਂ ਨੂੰ ਹਰ ਕੰਮ ‘ਚ ਅਣਗੌਲਿਆ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਨ੍ਹਾਂ ਖੁਦ ਹੀ ਕਾਂਗਰਸ ਛੱਡਣ ਦਾ ਫੈਸਲਾ ਕੀਤਾ। ਸੂਬਾ ਕਾਂਗਰਸ ਨੇ ਉਨ੍ਹਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਭਾਜਪਾ ‘ਚ ਸ਼ਾਮਲ ਹੋ ਗਏ।

ਪੰਜਾਬ ਭਾਜਪਾ ਨੇ ਦੱਸਿਆ ਮੰਦਭਾਗਾ

ਦੂਜੇ ਪਾਸੇ ਵੇਰਕਾ ਦੇ ਭਾਜਪਾ ਛੱਡਣ ‘ਤੇ ਪੰਜਾਬ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਦਾ ਬਿਆਨ ਸਾਹਮਣੇ ਆਇਆ ਹੈ। ਅਨਿਲ ਸਰੀਨ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ। ਰਾਜਕੁਮਾਰ ਵੇਰਕਾ ਜਦੋਂ ਭਾਜਪਾ ਵਿੱਚ ਸ਼ਾਮਲ ਹੋਏ ਤਾਂ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਗਿਆ। ਉਨ੍ਹਾਂ ਨੂੰ ਪੰਜਾਬ ਪ੍ਰਦੇਸ਼ ਭਾਜਪਾ ਦਾ ਮੀਤ ਪ੍ਰਧਾਨ ਵੀ ਬਣਾਇਆ ਗਿਆ।

ਸਰੀਨ ਨੇ ਕਿਹਾ ਕਿ ਜੇਕਰ ਵੇਰਕਾ ਭਾਜਪਾ ਛੱਡ ਰਹੇ ਹਨ ਤਾਂ ਉਨ੍ਹਾਂ ਨੂੰ ਦੱਸਣਾ ਹੋਵੇਗਾ ਕਿ ਉਨ੍ਹਾਂ ਦੇ ਮੁੜ ਕਾਂਗਰਸ ‘ਚ ਸ਼ਾਮਲ ਹੋਣ ਦਾ ਕਾਰਨ ਕੀ ਹੈ? ਹੁਣ ਕਾਂਗਰਸ ਵਿੱਚ ਅਜਿਹਾ ਕੀ ਹੋ ਗਿਆ ਹੈ ਕਿ ਉਨ੍ਹਾਂ ਨੂੰ ਮੁੜ ਇਸ ਵਿੱਚ ਸ਼ਾਮਲ ਹੋਣਾ ਪਿਆ ਹੈ। ਜ਼ਾਹਿਰ ਹੈ ਕਿ ਵੇਰਕਾ ਨੂੰ ਕੁਝ ਸਿਆਸੀ ਉਮੀਦਾਂ ਰਹੀਆਂ ਹੋਣਗੀਆਂ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੋਵੇਗਾ ਕਿ ਭਾਜਪਾ ਵਿਚ ਉਹ ਪੂਰੀਆਂ ਨਹੀਂ ਹੋ ਸਕਦੀਆਂ। ਫਿਰ ਵੀ ਅਸੀਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।

Exit mobile version