ਪੰਜਾਬ ‘ਚ ਕੱਲ੍ਹ ਰਹਿਣਗੇ ਸਕੂਲ-ਕਾਲਜ ਬੰਦ, ਸਰਕਾਰ ਨੇ ਈਦ-ਉਲ ਫਿਤਰ ਮੌਕੇ ਦਿੱਤੇ ਛੁੱਟੀ ਦੇ ਆਦੇਸ਼

jarnail-singhtv9-com
Updated On: 

10 Apr 2024 15:00 PM

Eid Ul Fitr: ਭਲਕੇ ਯਾਨਿਕ ਵੀਰਵਾਰ ਨੂੰ ਪੰਜਾਬ 'ਚ ਸਰਕਾਰੀ ਛੁੱਟੀ ਰਹੇਗੀ। ਇਸ ਦੌਰਾਨ ਪੂਰੇ ਸੂਬੇ ਵਿੱਚ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਸਰਕਾਰੀ ਨਿਰਦੇਸ਼ਾਂ ਮੁਤਾਬਿਕ ਜੇਕਰ ਕੋਈ ਵਿਦਿਅਕ ਅਦਾਰਾ ਇਹਨਾਂ ਨਿਯਮਾਂ ਦਾ ਉਲੰਘਣਾ ਕਰਦਾ ਹੈ ਤਾਂ ਵਿਭਾਗ ਵੱਲੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਚ ਕੱਲ੍ਹ ਰਹਿਣਗੇ ਸਕੂਲ-ਕਾਲਜ ਬੰਦ, ਸਰਕਾਰ ਨੇ ਈਦ-ਉਲ ਫਿਤਰ ਮੌਕੇ ਦਿੱਤੇ ਛੁੱਟੀ ਦੇ ਆਦੇਸ਼

CM ਭਗਵੰਤ ਮਾਨ

Follow Us On

ਭਲਕੇ ਯਾਨਿਕ ਵੀਰਵਾਰ ਨੂੰ ਪੰਜਾਬ ‘ਚ ਸਰਕਾਰੀ ਛੁੱਟੀ ਰਹੇਗੀ। ਇਸ ਦੌਰਾਨ ਪੂਰੇ ਸੂਬੇ ਵਿੱਚ ਸਕੂਲ, ਕਾਲਜ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਸਰਕਾਰ ਵੱਲੋਂ ਈਦ ਉਲ ਫਿਤਰ ਦੇ ਮੱਦੇਨਜ਼ਰ ਇਸ ਸਬੰਧੀ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਛੁੱਟੀ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਸੀ। ਨਾਲ ਹੀ ਇਸ ਸਬੰਧੀ ਹਰ ਥਾਂ ਹੁਕਮ ਜਾਰੀ ਕਰ ਦਿੱਤੇ ਗਏ ਹਨ।

ਸਰਕਾਰੀ ਨਿਰਦੇਸ਼ਾਂ ਮੁਤਾਬਿਕ ਜੇਕਰ ਕੋਈ ਵਿਦਿਅਕ ਅਦਾਰਾ ਇਹਨਾਂ ਨਿਯਮਾਂ ਦਾ ਉਲੰਘਣਾ ਕਰਦਾ ਹੈ ਤਾਂ ਵਿਭਾਗ ਵੱਲੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਵਿੱਚ ਗਜਟਿਡ ਛੁੱਟੀਆਂ ਦੀ ਸੂਚੀ

ਪੰਜਾਬ ਵਿੱਚ ਸਰਕਾਰੀ ਛੁੱਟੀਆਂ

ਰਾਮਨੌਮੀ ਅਤੇ ਵਿਸਾਖੀ ਮੌਕੇ ਵੀ ਛੁੱਟੀ

ਇਸ ਤੋਂ ਬਾਅਦ 13 ਅਪਰੈਲ ਨੂੰ ਵਿਸਾਖੀ ਅਤੇ ਖਾਲਸਾ ਸਾਜਨਾ ਦਿਹਾੜੇ ਮੌਕੇ ਵੀ ਛੁੱਟੀ ਰਹੇਗੀ। ਪੰਜਾਬ ਸਰਕਾਰ ਨੇ ਆਪਣੇ ਗਜਟਿਡ ਕੈਲੰਡਰ ਵਿੱਚ 17 ਅਪ੍ਰੈਲ ਨੂੰ ਰਾਮਨੌਮੀ ਮੌਕੇ ਵੀ ਛੁੱਟੀ ਦਾ ਐਲਾਨ ਕੀਤਾ ਹੈ।