ਦੁਸ਼ਹਿਰੇ ਦੌਰਾਨ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ ‘ਤੇ ਹੋਇਆ ਵਿਵਾਦ, ਬਾਊਂਸਰਾਂ ‘ਤੇ ਬਜ਼ੁਰਗ ਕਿਸਾਨ ਦੀ ਪੱਗ ਦੀ ਬੇਅਦਬੀ ਦਾ ਆਰੋਪ

Updated On: 

13 Oct 2024 22:00 PM

ਇਸ ਘਟਨਾ ਤੋਂ ਬਾਅਦ ਕਿਸਾਨ ਦੇ ਸਾਥੀ ਟ੍ਰੈਕਟਰ ਲੈ ਕੇ ਸਟੇਜ਼ ਕੋਲ ਪਹੁੰਚ ਗਏ, ਜਿਸ ਤੋਂ ਬਾਅਦ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਰੋਕਣਾ ਪਿਆ। ਇਸ ਤੋਂ ਬਾਅਦ ਹਾਲਾਤ ਬਿਗੜਦੇ ਦੇਖ ਗੁਲਾਬ ਸਿੱਧੂ ਨੂੰ ਸ਼ੋਅ ਛੱਡ ਕੇ ਜਾਣਾ ਪਿਆ, ਇਸ ਦੌਰਾਨ ਸਿੰਗਰ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜਣਾ ਪਿਆ।

ਦੁਸ਼ਹਿਰੇ ਦੌਰਾਨ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ ਤੇ ਹੋਇਆ ਵਿਵਾਦ, ਬਾਊਂਸਰਾਂ ਤੇ ਬਜ਼ੁਰਗ ਕਿਸਾਨ ਦੀ ਪੱਗ ਦੀ ਬੇਅਦਬੀ ਦਾ ਆਰੋਪ

ਦੁਸ਼ਹਿਰੇ ਦੌਰਾਨ ਸਿੰਗਰ ਗੁਲਾਬ ਸਿੱਧੂ ਦੇ ਸ਼ੋਅ 'ਤੇ ਹੋਇਆ ਵਿਵਾਦ, ਬਾਊਂਸਰਾਂ ਤੇ ਬਜ਼ੁਰਗ ਕਿਸਾਨ ਦੀ ਪੱਗ ਦੀ ਬੇਅਦਬੀ ਦਾ ਆਰੋਪ

Follow Us On

ਪੰਜਾਬ ਦੇ ਖੰਨਾ ਦੇ ਲਲਹੇੜੀ ਰੋਡ ‘ਤੇ ਦੁਸ਼ਹਿਰੇ ਦੇ ਪ੍ਰਗਰਾਮ ‘ਤੇ ਜ਼ਬਰਦਸਤ ਹੰਗਾਮਾਂ ਹੋ ਗਿਆ, ਜਿੱਥੇ ਪੰਜਾਬੀ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਵਿਚਕਾਰ ਹੀ ਰੋਕਣਾ ਪਿਆ। ਜਾਣਕਾਰੀ ਅਨੁਸਾਰ ਸਿੰਗਰ ਦੇ ਬਾਊਂਸਰਾਂ ਨੇ ਕਿਸਾਨ ਤੇ ਉਸਦੇ ਪੁੱਤਰ ਨੂੰ ਸਟੇਜ਼ ਤੋ ਚੜ੍ਹਣ ਤੋਂ ਰੋਕਿਆ। ਕਿਸਾਨ ਤੇ ਉਸਦੇ ਪੱਤਰ ਨੇ ਦੱਸਿਆ ਕਿ ਉਹ ਇਸ ਜ਼ਮੀਨ ਦੇ ਮਾਲਕ ਹਨ ਤਾਂ ਬਾਊਂਸਰਾਂ ਨੇ ਉਨ੍ਹਾਂ ਨੂੰ ਧੱਕੇ ਮਾਰ ਕੇ ਸਟੇਜ਼ ਤੋਂ ਉਤਾਰ ਦਿੱਤਾ, ਇਸ ਦੌਰਾਨ ਬਜ਼ੁਰਗ ਕਿਸਾਨ ਦੀ ਪੱਗ ਵੀ ਉੱਤਰ ਗਈ, ਜਿਸ ਤੋਂ ਬਾਅਦ ਵਿਵਾਦ ਹੋਰ ਵੱਧ ਗਿਆ।

ਇਸ ਘਟਨਾ ਤੋਂ ਬਾਅਦ ਕਿਸਾਨ ਦੇ ਸਾਥੀ ਟ੍ਰੈਕਟਰ ਲੈ ਕੇ ਸਟੇਜ਼ ਕੋਲ ਪਹੁੰਚ ਗਏ, ਜਿਸ ਤੋਂ ਬਾਅਦ ਸਿੰਗਰ ਗੁਲਾਬ ਸਿੱਧੂ ਨੂੰ ਸ਼ੋਅ ਰੋਕਣਾ ਪਿਆ। ਇਸ ਤੋਂ ਬਾਅਦ ਹਾਲਾਤ ਬਿਗੜਦੇ ਦੇਖ ਗੁਲਾਬ ਸਿੱਧੂ ਨੂੰ ਸ਼ੋਅ ਛੱਡ ਕੇ ਜਾਣਾ ਪਿਆ, ਇਸ ਦੌਰਾਨ ਸਿੰਗਰ ਨੂੰ ਆਪਣੀਆਂ ਗੱਡੀਆਂ ਛੱਡ ਕੇ ਭੱਜਣਾ ਪਿਆ।

ਸੂਚਨਾ ਮਿਲਣ ਤੋਂ ਬਾਅਦ ਐੱਸਪੀ ਸੌਰਭ ਜ਼ਿੰਦਲ ਹੋਰ ਅਧਿਕਾਰੀਆਂ ਨਾਲ ਮੌਕੇ ‘ਤੇ ਪਹੁੰਚ ਗਏ। ਕਿਸਾਨ ਤੇ ਉਸ ਦੇ ਸਾਥੀਆਂ ਨੇ ਮੰਗ ਕੀਤੀ ਹੈ ਕਿ ਬਾਊਂਸਰਾਂ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਇਸ ਦੌਰਾਨ ਕਿਸਾਨਾਂ ਨੇ ਸਿੰਗਰ ਨੂੰ ਕੋਈ ਵੀ ਸਮਾਨ ਚੁੱਕ ਕੇ ਲਿਜਾਉਣ ਦੀ ਇਜਾਜ਼ਤ ਨਹੀਂ ਦਿੱਤੀ, ਉਨ੍ਹਾਂ ਕਿਹਾ ਕਿ ਜਦੋਂ ਤੱਕ ਮਾਮਲੇ ‘ਤੇ ਕਾਰਵਾਈ ਨਹੀਂ ਕੀਤੀ ਜਾਂਦੀ, ਓਦੋਂ ਤੱਕ ਉਹ ਸਿੰਗਰ ਨੂੰ ਸਮਾਨ ਲੈ ਕੇ ਨਹੀਂ ਜਾਣ ਦੇਣਗੇ।

Exit mobile version