ਕਾਂਗਰਸ ਦੀ ਮਨਰੇਗਾ ਬਚਾਓ ਰੈਲੀ, ਵੜਿੰਗ ਨੇ ਸਾਧਿਆ ਕੇਂਦਰ ‘ਤੇ ਸਾਧਿਆ ਨਿਸ਼ਾਨਾ

Updated On: 

08 Jan 2026 21:26 PM IST

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚਲਾਕੀ ਨਾਲ ਮਨਰੇਗਾ ਸਕੀਮ ਤਹਿਤ ਫੰਡਾਂ ਦਾ ਆਪਣਾ ਹਿੱਸਾ 90% ਤੋਂ ਘਟਾ ਕੇ 60% ਕਰ ਦਿੱਤਾ ਹੈ। ਨਤੀਜੇ ਵਜੋਂ, ਰਾਜ ਸਰਕਾਰਾਂ ਨੂੰ ਹੁਣ 10% ਦੀ ਬਜਾਏ 40% ਯੋਗਦਾਨ ਪਾਉਣਾ ਪਵੇਗਾ।

ਕਾਂਗਰਸ ਦੀ ਮਨਰੇਗਾ ਬਚਾਓ ਰੈਲੀ, ਵੜਿੰਗ ਨੇ ਸਾਧਿਆ ਕੇਂਦਰ ਤੇ ਸਾਧਿਆ ਨਿਸ਼ਾਨਾ

ਮਨਰੇਗਾ ਬਦਲਾਅ ਦੇ ਵਿਰੋਧ 'ਚ ਕਾਂਗਰਸ ਦੀ ਰੋਸ ਰੈਲੀ

Follow Us On

ਕੇਂਦਰ ਸਰਕਾਰ ਵੱਲੋਂ ਮਨਰੇਗਾ ਸਕੀਮ ‘ਚ ਕੀਤੀਆਂ ਗਈਆਂ ਤਬਦੀਲੀਆਂ ਦਾ ਵਿਰੋਧ ਕਰਨ ਲਈ, ਕਾਂਗਰਸ ਪਾਰਟੀ ਨੇ ਗੁਰਦਾਸਪੁਰ ਦੇ ਦਾਣਾ ਮੰਡੀ ਵਿਖੇ ਇੱਕ ਰਾਜ ਪੱਧਰੀ “ਮਨਰੇਗਾ ਬਚਾਓ” ਰੈਲੀ ਦਾ ਆਯੋਜਨ ਕੀਤਾ। ਰੈਲੀ ‘ਚ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਰੁਣਾ ਚੌਧਰੀ, ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਿਰਕਤ ਕੀਤੀ ਤੇ ਭਾਜਪਾ ਨੂੰ ਮਜ਼ਦੂਰ ਵਿਰੋਧੀ ਦੱਸਿਆ।

ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਚਲਾਕੀ ਨਾਲ ਮਨਰੇਗਾ ਸਕੀਮ ਤਹਿਤ ਫੰਡਾਂ ਦਾ ਆਪਣਾ ਹਿੱਸਾ 90% ਤੋਂ ਘਟਾ ਕੇ 60% ਕਰ ਦਿੱਤਾ ਹੈ। ਨਤੀਜੇ ਵਜੋਂ, ਰਾਜ ਸਰਕਾਰਾਂ ਨੂੰ ਹੁਣ 10% ਦੀ ਬਜਾਏ 40% ਯੋਗਦਾਨ ਪਾਉਣਾ ਪਵੇਗਾ। ਪੰਜਾਬ ਸਰਕਾਰ ਪਹਿਲਾਂ ਹੀ 4.05 ਲੱਖ ਕਰੋੜ ਦੇ ਕਰਜ਼ੇ ਨਾਲ ਦੱਬੀ ਹੋਈ ਹੈ। ਜਿਸ ਕਾਰਨ ਪੰਜਾਬ ਇਹ ਰਕਮ ਦੇਣ ‘ਚ ਅਸਫਲ ਰਹੇਗਾ। ਇਸ ਕਾਰਨ ਮਨਰੇਗਾ ਸਕੀਮ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਤੇ ਕੋਈ ਵੀ ਗਰੀਬ ਮਜ਼ਦੂਰ ਰੁਜ਼ਗਾਰ ਪ੍ਰਾਪਤ ਨਹੀਂ ਕਰ ਸਕੇਗਾ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਗਰੀਬਾਂ ਦੀ ਥਾਲੀ ‘ਚੋਂ ਰੋਟੀ ਖੋਹਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਜਿਸ ਦੇ ਵਿਰੁੱਧ ‘ਚ ਕਾਂਗਰਸ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਇਸ ਦਾ ਵਿਰੋਧ ਕਰਨ ਲਈ ਜਾਗਰੂਕ ਕੀਤਾ।

ਗੈਂਗਸਟਰਾਂ ਦੇ ਮੁੱਦੇ ‘ਤੇ ਬੋਲੇ ਰਾਜਾ ਵੜਿੰਗ

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ ਕਿ ਜੇਲ੍ਹ ਚ ਬੰਦ ਗੈਂਗਸਟਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਸਲਾਖਾਂ ਪਿੱਛੇ ਰੱਖਣਾ ਚਾਹੀਦਾ ਹੈ, ਤਾਂ ਹੀ ਗੈਂਗਸਟਰਾਂ ਦਾ ਖਾਤਮਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗੈਂਗਸਟਰ ਦੇ ਪਰਿਵਾਰ ਤੇ ਵੀ ਪਰਚਾ ਹੋਣਾ ਚਾਹੀਦਾ ਹੈ।