ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੱਢੀ ਜਾ ਰਹੀ ਸ਼ੋਭਾ ਯਾਤਰਾ ਚ ਸ਼ਾਮਲ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ
ਜਲੰਧਰ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਲੈਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ।। ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ ਪਹੁੰਜ ਰਹੇ ਹਨ। ਉਹ ਮੁੱਖ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਗੇ। ਮੁੱਖ ਸ਼ੋਭਾ ਯਾਤਰਾ ਬੂਟਾ ਮੰਡੀ ਸਤਿਗੁਰੂ ਰਵਿਦਾਸ ਧਾਮ ਤੋਂ ਸ਼ੁਰੂ ਹੋਵੇਗੀ ।
ਜਲੰਧਰ।ਪੰਜਾਬ ਸਮੇਤ ਦੁਨੀਆ ਭਰ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਬੜੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਮੁੱਖ ਸ਼ੋਭਾ ਯਾਤਰਾ ਵਿਚ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਸ਼ਾਮਿਲ ਹੋਣਗੇ।
ਸ੍ਰੀ ਗੁਰੂ ਰਵਿਦਾਸ ਧਾਮ ਵਿਚ ਨਤਮਸਤਕ ਹੋਣਗੇ ਸੀਐੱਮ
ਮੁੱਖ ਮੰਤਰੀ ਜਲੰਧਰ ਪੱਛਮੀ ਹਲਕੇ ਵਿਚ ਪੈਂਦੇ ਸ੍ਰੀ ਗੁਰੂ ਰਵਿਦਾਸ ਧਾਮ (ਬੂਟਾ ਮੰਡੀ) ਵਿਚ ਨਤਮਸਤਕ ਹੋਣਗੇ। ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਸਬੰਧੀ ਕੱਢੀ ਜਾ ਰਹੀ ਸ਼ੋਭਾ ਯਾਤਰਾ ਰਵਿਦਾਸ ਧਾਮ ਬੂਟਾ ਮੰਡੀ ਤੋਂ ਸ਼ੁਰੂ ਹੋਵੇਗੀ। ਸ਼ੋਭਾ ਯਾਤਰਾ ਗੁਰੂ ਰਵਿਦਾਸ ਚੌਕ, ਨਕੋਦਰ ਚੌਕ, ਜੋਤੀ ਚੌਕ, ਪੀਐੱਨਬੀ ਚੌਕ, ਮਿਲਾਪ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਹੁੰਦੇ ਹੋਏ ਕੱਢੀ ਜਾਵੇਗੀ। ਇਹ ਯਾਤਾਰ ਹੁਸ਼ਿਆਰਪੁਰ ਅੱਡਾ, ਮਾਈ ਹੀਰਾਂ ਗੇਟ ਪਟੇਲ ਚੌਕ, ਸਬਜ਼ੀ ਮੰਡੀ ਚੌਕ, ਬਸਤੀ ਅੱਡ ਚੌਕ, ਗੁਰੂ ਰਵਿਦਾਸ ਚੌਕ ਸਤਿਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਚ ਆ ਕੇ ਸੰਪੂਰਨ ਹੋਵੇਗੀ।
ਟਰੈਫਿਕ ਰੂਟ ਕੀਤਾ ਗਿਆ ਡਾਇਵਰਟ
ਸ਼ੋਭਾ ਯਾਤਰਾ ਦੇ ਮੱਦੇਨਜ਼ਰ ਪ੍ਰਤਾਪ ਪੁਰਾ ਟਰਨ, ਵਡਾਲਾ ਚੌਕ, ਟ੍ਰੈਫਿਕ ਸਿਗਨਲ ਲਈਟਸ, ਅਰਬਨ ਅਸਟੇਟ ਫੇਜ਼-II, ਟੀ-ਪੁਆਇੰਟ, ਗੁਰੂ ਰਵਿਦਾਸ ਚੌਕ, ਘਈ ਹਸਪਤਾਲ ਦੇ ਕੋਲ, ਤਿਲਕ ਨਗਰ ਰੋਡ, ਵਡਾਲਾ ਪਿੰਡ ਬਾਗ ਕੋਲ, ਬੂਟਾ ਪਿੰਡ ਟਰਨ, ਘਾਹ ਮੰਡੀ ਕੋਲ, ਮੈਨਬ੍ਰੋ ਚੌਕ, ਟਰਨ ਬਾਵਾ ਸ਼ੂਜ ਫੈਕਟਰੀ, ਮਾਤਾ ਰਾਨੀ ਚੌਕ, ਬਬਰੀਕ ਚੌਕ, ਡਾ. ਅੰਬੇਡਕਰ ਭਵਨ ਮੋੜ ਨਕੋਦਰ ਰੋਡ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਟਰਨ ਅਵਤਾਰ ਨਗਰ, ਨਕੋਦਰ ਚੌਕ, ਗੁਰੂ ਅਮਰਦਾਸ ਚੌਕ, ਟਰਨਰ ਰੇਡ ਕ੍ਰਾਸ ਭਵਨ, ਗੁਰੂ ਨਾਨਕ ਮਿਸ਼ਨ ਚੌਕ, ਸਮਰਾ ਚੌਕ, ਏਪੀਜੀ ਕਾਲਜ ਦੇ ਸਾਹਮਣੇ, ਕਪੂਰਥਲਾ ਚੌਕ, ਫੁੱਟਬਾਲ ਚੌਕ, ਸਿੱਕਾ ਚੌਕ, ਪਰੂਥੀ ਹਸਪਤਾਲ, ਊਧਮ ਸਿੰਘ ਨਗਰ, ਵੀ-ਮਾਰਟ ਦੇ ਪਿੱਛੇ, ਪੁਰਾਣੀ ਸਬਜ਼ੀ ਮੰਡੀ ਚੌਕ, ਕਿਸ਼ਨਪੁਰਾ ਚੌਕ, ਮਾਈ ਹੀਰਾਂ ਗੇਟ, ਟਾਂਡਾ ਰੋਡ ਰੇਲਵੇ ਗੇਟ ਅੱਡ ਹੁਸ਼ਿਆਰਪੁਰ, ਦਮੋਰੀਆ ਪੁਲ, ਟਰਨ ਅਵਤਾਰ ਹੈਨਰੀ ਪੈਟਰੋਲ ਪੰਪ, ਪ੍ਰਤਾਪ ਬਾਗ ਦੇ ਸਾਹਮਣੇ, ਟੀ-ਪੁਆਇੰਟ ਫਗਵਾੜਾ ਗੇਟ, ਸ਼ਾਸਤਰੀ ਚੌਕ, ਪ੍ਰੈਸ ਕਲੱਬ ਚੌਕ, ਨਾਮਦੇਵ ਚੌਕ, ਸਕਾਈਲਾਰਕ ਚੌਕ, PNB ਚੌਕ, ਟਰਨ ਫ੍ਰੈਂਡਸ ਸਿਨੇਮਾ, ਮੁਹੱਲਾ ਮਖਦੂਮਪੁਰਾ ਫੁੱਲ ਚੌਕ, ਜੋਤੀ ਚੌਕ, ਨਾਜ਼ ਸਿਨੇਮਾ ਦੇ ਸਾਹਮਣੇ, ਟੀ-ਪੁਆਇੰਟ ਸ਼ਕਤੀ ਨਗਰ, ਜੇਲ ਚੌਕ, ਟਰਨ ਲਕਸ਼ਮੀ ਨਾਰਾਇਣ ਮੰਦਰ, ਪੁਰਾਣੀ ਸਬਜ਼ੀ ਮੰਡੀ ਚੌਕ, ਵਰਕਸ਼ਾਪ ਚੌਕ, ਟੀ-ਪੁਆਇੰਟ ਗੋਪਾਲ ਨਗਰ, ਗਰਾਊਂਡ ਸਾਈਂਦਾਸ ਸਕੂਲ ਕੋਲ, ਚੌਕ ਪੀਰ ਝੰਡੀਆਂ, ਟੀ-ਪੁਆਇੰਟ ਬਸਤੀ ਪੀਰਦਾਦ, ਵਾਈ ਪੁਆਇੰਟ ਈਵਨਿੰਗ ਕਾਲਜ, ਟੀ-ਪੁਆਇੰਟ ਅਸ਼ੋਕ ਨਗਰ, ਗੁਰਦੁਆਰਾ ਆਦਰਸ਼ ਨਗਰ ਚੌਕ, ਸੇਂਟ ਸੋਲਜਰ ਕਾਲਜ 120 ਫੁੱਟੀ ਰੋਡ, ਬਸਤੀ ਬਾਵਾ ਖੇਲ ਦੇ ਪਿੱਛੇ ਥਾਣਾ ਗਲੀ, ਗਲੀ ਸਿੰਘ ਸਭਾ ਗੁਰਦੁਆਰਾ ਬਸਤੀ ਗੁਜਾਂ, ਆਦਰਸ਼ ਨਗਰ ਚੌਕ ਵਿਚ ਟ੍ਰੈਫਿਕ ਡਾਇਵਰਟ ਰਹੇਗਾ।