ਸੀਐੱਮ ਨੇ 225 MLD ਸਮਰੱਥਾ ਵਾਲੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੀਤਾ ਉਦਘਾਟਨ, 650 ਕਰੋੜ ਦਾ ਹੈ ਪ੍ਰਾਜੈਕੇਟ
ਭਗਵੰਤ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਵਿੱਚ ਵੀ ਬੁੱਢੇ ਨਾਲੇ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਬੁੱਢਾ ਨਾਲਾ ਸਤਲੁਜ ਨੂੰ ਕਾਲਾ ਕਰ ਰਿਹਾ ਹੈ। ਇਹ ਪਾਣੀ ਫਾਜ਼ਿਲਕਾ ਤੱਕ ਜਾਂਦਾ ਹੈ, ਜਿੱਥੇ ਹਾਲਤ ਬਹੁਤ ਖਰਾਬ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਯਾਨੀ ਸੋਮਵਾਰ ਨੂੰ ਲੁਧਿਆਣਾ ਪਹੁੰਚੇ। ਉਨ੍ਹਾਂ ਜਮਾਲਪੁਰ ਵਿਖੇ 225 ਐਮਐਲਡੀ ਸਮਰੱਥਾ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (ਐਸਟੀਪੀ) ਦਾ ਉਦਘਾਟਨ ਕੀਤਾ। ਸੀਐਮ ਭਗਵੰਤ ਮਾਨ (Chief Minister Bhagwant Maan) ਨੇ ਕਿਹਾ ਕਿ ਹਵਾ, ਜ਼ਮੀਨ ਅਤੇ ਪਾਣੀ ਤਿੰਨਾਂ ਨੂੰ ਸਾਫ਼ ਰੱਖਣਾ ਸਾਡਾ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਇਹ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਹੈ ਕਿ ਇਸ ਪਲਾਂਟ ਦਾ ਕਈ ਵਾਰ ਉਦਘਾਟਨ ਕੀਤਾ ਗਿਆ, ਪਰ ਕੰਮ ਨਹੀਂ ਹੋਇਆ। ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸਿਹਤ ਬਾਰੇ ਬਿਲਕੁਲ ਵੀ ਨਹੀਂ ਸੋਚਿਆ, ਜਿਸ ਕਾਰਨ ਇਲਾਕੇ ਦੇ ਲੋਕ ਕਾਲਾ ਪਾਣੀ ਪੀਣ ਲਈ ਮਜਬੂਰ ਹਨ।
ਭਗਵੰਤ ਨੇ ਦੱਸਿਆ ਕਿ ਉਨ੍ਹਾਂ ਨੇ ਸੰਸਦ ਵਿੱਚ ਵੀ ਬੁੱਢੇ ਨਾਲੇ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਬੁੱਢਾ ਨਾਲਾ (Budha Naala) ਸਤਲੁਜ ਨੂੰ ਕਾਲਾ ਕਰ ਰਿਹਾ ਹੈ। ਇਹ ਪਾਣੀ ਫਾਜ਼ਿਲਕਾ ਤੱਕ ਜਾਂਦਾ ਹੈ, ਜਿੱਥੇ ਹਾਲਤ ਬਹੁਤ ਖਰਾਬ ਹੈ। ਸੀਐਮ ਨੇ ਕਿਹਾ ਕਿ ਫਾਜ਼ਿਲਕਾ ਦੇ ਪਿੰਡਾਂ ਦੀਆਂ ਟੂਟੀਆਂ ਵਿੱਚ ਪਾਣੀ ਕਾਲਾ ਆਉਂਦਾ ਹੈ। ਜਿਸ ਕਾਰਨ 5 ਤੋਂ 6 ਸਾਲ ਦੇ ਬੱਚਿਆਂ ਦੇ ਵਾਲ ਸਫੇਦ ਹੋ ਰਹੇ ਹਨ। ਕਿਉਂਕਿ ਉਥੋਂ ਦਾ ਪਾਣੀ ਪੂਰੀ ਤਰ੍ਹਾਂ ਦੂਸ਼ਿਤ ਹੈ।
650 ਕਰੋੜ ਰੁਪਏ ਦਾ ਪ੍ਰੋਜੈਕਟ
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੀ ਸਰਕਾਰ ਦੇ ਸਮੇਂ ਤੋਂ ਹੀ ਪਾਣੀ ਖਰਾਬ ਹੋ ਰਿਹਾ ਹੈ। ਦੱਸ ਦੇਈਏ ਕਿ ਇਹ ਪ੍ਰੋਜੈਕਟ 650 ਕਰੋੜ ਰੁਪਏ ਦਾ ਹੈ। ਲੋਕਾਂ ਤੋਂ ਲਿਆ ਗਿਆ ਟੈਕਸ ਅੱਜ ਉਨ੍ਹਾਂ ਨੂੰ ਜਮਾਂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ 392 ਕਰੋੜ ਅਤੇ ਕੇਂਦਰ ਸਰਕਾਰ ਵੱਲੋਂ 258 ਕਰੋੜ ਰੁਪਏ ਭੇਜੇ ਜਾਣਗੇ। ਨਗਰ ਨਿਗਮ ਲੁਧਿਆਣਾ ਅਗਲੇ 10 ਸਾਲਾਂ ਲਈ ਇਸ ਦੀ ਸਾਂਭ-ਸੰਭਾਲ ਲਈ 320.80 ਕਰੋੜ ਰੁਪਏ ਖਰਚ ਕਰੇਗੀ। ਇਸ ਪ੍ਰਾਜੈਕਟ ਲਈ 11 ਕਿਲੋਮੀਟਰ ਲੰਬੀ ਪਾਈਪ ਵਿਛਾਈ ਜਾਵੇਗੀ।