CM ਮਾਨ ਨੇ ਵੰਡੇ 942 ਨਿਯੁਕਤੀ ਪੱਤਰ, ਜੰਗਲਾਤ ਵਿਭਾਗ ਵਿੱਚ ਹੋਈ ਰੈਗੂਲਰ ਕਾਮਿਆਂ ਦੀ ਭਰਤੀ

Updated On: 

30 Jul 2025 13:37 PM IST

CM Distribute Appointment Letters: ਜੰਗਲਾਤ ਵਿਭਾਗ ਦੇ ਨਵੇਂ ਰੈਗੂਲਰ ਕਰਮਚਾਰੀਆਂ ਨੂੰ ਨਿੱਜੀ ਤੌਰ 'ਤੇ ਮੁੱਖ ਮੰਤਰੀ ਮਾਨ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਸਰਕਾਰ ਦਾ ਉਦੇਸ਼ ਵਿਭਾਗ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਥਾਈ ਸੇਵਾ ਦਾ ਲਾਭ ਦੇ ਕੇ ਪ੍ਰੇਰਿਤ ਕਰਨਾ ਅਤੇ ਵਿਭਾਗ ਦੀ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਨਾ ਹੈ।

CM ਮਾਨ ਨੇ ਵੰਡੇ 942 ਨਿਯੁਕਤੀ ਪੱਤਰ, ਜੰਗਲਾਤ ਵਿਭਾਗ ਵਿੱਚ ਹੋਈ ਰੈਗੂਲਰ ਕਾਮਿਆਂ ਦੀ ਭਰਤੀ

CM ਮਾਨ ਨੇ ਸੌਂਪੇ ਨਿਯੁਕਤੀ ਪੱਤਰ, 20-20 ਪੁਰਾਣੇ ਕੱਚੇ ਮੁਲਾਜ਼ਮ ਹੋਏ ਪੱਕੇ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ 942 ਨਿਯੁਕਤੀ ਪੱਤਰ ਵੰਡੇ ਗਏ। ਇਹ ਨਿਯੁਕਤੀ ਪੱਤਰ ਜੰਗਲਾਤ ਵਿਭਾਗ ਦੇ ਰੈਗੂਲਰ ਕਾਮਿਆਂ ਨੂੰ ਦਿੱਤੇ ਗਏ। ਪੰਜਾਬ ਦੀ ਭਗਵੰਤ ਮਾਨ ਸਰਕਾਰ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਵਿੱਚ ਰੋਜ਼ਗਾਰ ਦੇਣ ਲਈ ਨਿਯੁਕਤੀ ਪੱਤਰ ਵੰਡ ਪ੍ਰੋਗਰਾਮ ਕਰ ਰਹੀ ਹੈ।

ਜੰਗਲਾਤ ਵਿਭਾਗ ਦੇ ਨਵੇਂ ਰੈਗੂਲਰ ਕਰਮਚਾਰੀਆਂ ਨੂੰ ਨਿੱਜੀ ਤੌਰ ‘ਤੇ ਮੁੱਖ ਮੰਤਰੀ ਮਾਨ ਵੱਲੋਂ ਨਿਯੁਕਤੀ ਪੱਤਰ ਦਿੱਤੇ ਗਏ ਹਨ। ਸਰਕਾਰ ਦਾ ਉਦੇਸ਼ ਵਿਭਾਗ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਥਾਈ ਸੇਵਾ ਦਾ ਲਾਭ ਦੇ ਕੇ ਪ੍ਰੇਰਿਤ ਕਰਨਾ ਅਤੇ ਵਿਭਾਗ ਦੀ ਕੁਸ਼ਲਤਾ ਨੂੰ ਹੋਰ ਮਜ਼ਬੂਤ ਕਰਨਾ ਹੈ।

ਪਿਛਲੀਆਂ ਸਰਕਾਰ ਨੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ- ਸੀਐਮ

ਇਸ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਭ੍ਰਿਸ਼ਟ ਨੀਤੀਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਨੌਕਰੀਆਂ ਦੇਰੀ ਨਾਲ ਮਿਲੀਆਂ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ, ਜਿਸ ਨਾਲ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਹੋਇਆ।

ਨਵੇਂ ਨਿਯੁਕਤ ਉਮੀਦਵਾਰਾਂ ਮਿਹਨਤ ਨਾਲ ਕੰਮ ਕਰਨਗੇ- CM

ਸੀਐਮ ਮਾਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਨਵੇਂ ਨਿਯੁਕਤ ਉਮੀਦਵਾਰ ਹੁਣ ਹੋਰ ਵੀ ਜ਼ਿਆਦਾ ਮਿਹਨਤ ਕਰਨਗੇ। ਉਨ੍ਹਾਂ ਨੇ ਕਿਹਾ ਕੁਦਰਤ ਨੇ ਪੰਜਾਬ ਨੂੰ ਬਹੁਤ ਕੁੱਝ ਦਿੱਤਾ ਹੈ। ਪੰਜਾਬ ਕੋਲ ਪਹਾੜ ਵੀ ਹਨ ਅਤੇ ਸਭ ਤੋਂ ਜ਼ਿਆਦਾ ਉਪਜਾਊ ਧਰਤੀ ਪੰਜਾਬ ਕੋਲ ਹੈ, ਜੰਗਲ-ਬੀੜਾਂ ਵੀ ਹਨ, ਨੀਲੇ ਰੰਗ ਦਾ ਪਾਣੀ (ਭਾਖੜਾ) ਜਿੰਨਾ ਪੰਜਾਬ ਕੋਲ ਹੈ, ਓਨਾ ਦੁਨੀਆ ‘ਚ ਕਿਤੇ ਵੀ ਨਹੀਂ ਹੈ। ਹੁਣ ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਗੋਆ ਤਾਂ ਆਪਣੇ ਕੋਲ ਘਰੇ ਪਿਆ ਹੈ ਅਤੇ ਸਭ ਕੁੱਝ ਇਸ ਧਰਤੀ ਨੂੰ ਪਰਮਾਤਮਾ ਨੇ ਦਿੱਤਾ ਹੈ ਪਰ ਇਕ ਕਮੀ ਰੱਖੀ ਕਿ ਸਭ ਤੋਂ ਵੱਧ ਲੁਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਹਨ ਅਤੇ ਇਨ੍ਹਾਂ ਨੇ ਲੋਕਾਂ ਦਾ ਖ਼ੂਨ ਨਿਚੋੜ ਲਿਆ ਹੈ।

ਮੁੱਖ ਮੰਤਰੀ ਨੇ ਫਿਰ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਮਿਹਨਤ ਅਤੇ ਈਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਸਰਕਾਰ ਹਰ ਦੁੱਖ-ਸੁੱਖ ‘ਚ ਇਨ੍ਹਾਂ ਉਮੀਦਵਾਰਾਂ ਦੇ ਨਾਲ ਖੜ੍ਹੇਗੀ।