ਲੁਧਿਆਣਾ ‘ਚ ਡਿਗਰੀ ਵੰਡ ਸਮਾਰੋਹ ‘ਚ ਪਹੁੰਚੇ CM ਮਾਨ, ਵਿਦਿਆਰਥਣਾ ਨੂੰ ਕੀਤੀ ਇਹ ਅਪੀਲ
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅੱਜ 3650 ਲੜਕੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਜਿੱਥੇ ਐਜੂਕੇਸ਼ਨ ਖੇਤਰ 'ਚ ਲੜਕੀਆਂ ਨੂੰ ਅੱਗੇ ਵਧਣ ਤੇ ਨੌਕਰੀਆਂ ਸਮੇਤ ਹੋਰਨਾਂ ਮੁੱਦਿਆਂ ਤੇ ਗੱਲਬਾਤ ਕੀਤੀ। ਉਹਨਾਂ ਭਾਸ਼ਣ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ।
CM Bhagwant Mann: ਲੁਧਿਆਣਾ ਦੇ ਸਰਕਾਰੀ ਕਾਲਜ ‘ਚ ਡਿਗਰੀ ਵੰਡ ਸਮਾਰੋਹ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਹਨ। ਇਸ ਮੌਕੇ ਉਨ੍ਹਾਂ 3650 ਦੇ ਕਰੀਬ ਲੜਕੀਆਂ ਨੂੰ ਡਿਗਰੀਆਂ ਵੰਡੀਆਂ ਹਨ। ਇਸ ਮੌਕੇ ਉਨ੍ਹਾਂ ਵਿਦਿਆਰਥਣਾ ਨੂੰ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।
ਲੁਧਿਆਣਾ ਦੇ ਸਰਕਾਰੀ ਲੜਕੀਆਂ ਦੇ ਕਾਲਜ ਵਿੱਚ ਅੱਜ ਡਿਗਰੀ ਵੰਡ ਸਮਾਰੋਹ ਪ੍ਰੋਗਰਾਮ ਰੱਖਿਆ ਗਿਆ। ਇਸ ਵਿੱਚ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ, ਜਿੱਥੇ ਉਹਨਾਂ ਨੇ ਲੜਕੀਆਂ ਨੂੰ ਡਿਗਰੀਆਂ ਵੰਡੀਆਂ ਹਨ। ਉਥੇ ਹੀ ਉਹਨਾਂ ਲੜਕੀਆਂ ਦੇ ਅੱਗੇ ਭਵਿੱਖ ਨੂੰ ਲੈ ਕੇ ਵੀ ਕਾਮਨਾ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਅੱਜ 3650 ਲੜਕੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਜਿੱਥੇ ਐਜੂਕੇਸ਼ਨ ਖੇਤਰ ‘ਚ ਲੜਕੀਆਂ ਨੂੰ ਅੱਗੇ ਵਧਣ ਤੇ ਨੌਕਰੀਆਂ ਸਮੇਤ ਹੋਰਨਾਂ ਮੁੱਦਿਆਂ ਤੇ ਗੱਲਬਾਤ ਕੀਤੀ। ਉਹਨਾਂ ਭਾਸ਼ਣ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਅੱਜ ਦੇ ਸਮੇਂ ਵਿੱਚ ਲੜਕੀਆਂ ਮੁੰਡਿਆਂ ਤੋਂ ਘੱਟ ਨਹੀਂ ਹਨ।
‘ਕੁੜੀਆਂ ਨੇ ਹਰ ਖੇਤਰ ਚ ਮਾਰੀਆਂ ਮੱਲਾਂ’
ਵਿਦਿਆਰਥਣਾਂ ਨੂੰ ਭਾਸ਼ਣ ਦੌਰਾਨ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਪੋਰਟਸ ਵਿੱਚ ਵੀ ਸਾਡੀਆਂ ਕੁੜੀਆਂ ਨੇ ਮੱਲਾਂ ਮਾਰੀਆਂ ਹਨ। ਉਹਨਾਂ ਕਿਹਾ ਕਿ ਕਾਲਜ ਦੀ ਪ੍ਰਿੰਸੀਪਲ ਨੇ ਕਾਲਜ ਦੀ ਰਿਪੋਰਟ ਦੇ ਵਿੱਚ ਦੱਸਿਆ ਕਿ ਅਜਿਹਾ ਕੋਈ ਫੀਲਡ ਨਹੀਂ ਹੈ, ਜਿੱਥੇ ਇਸ ਕਾਲਜ ਦੀ ਕੁੜੀਆਂ ਨੇ ਮੱਲਾ ਨਾ ਮਾਰੀਆਂ ਹੋਣ। ਉਹਨਾਂ ਕਿਹਾ ਕਿ ਜਦੋਂ ਰੁੱਖ ਛਾਂ ਦੇਣ ਲੱਗ ਜਾਵੇ ਜਾਂ ਬੂਟਾ ਫਲ ਦੇਣ ਲੱਗ ਜਾਵੇ ਤਾਂ ਉਸ ਦੀ ਸਭ ਤੋਂ ਵੱਧ ਖੁਸ਼ੀ ਮਾਲੀ ਨੂੰ ਹੁੰਦੀ ਹੈ। ਉਹਨਾਂ ਕਿਹਾ ਕਿ ਇਸੇ ਕਰਕੇ ਅੱਜ ਇਹਨਾਂ ਕੁੜੀਆਂ ਦੀ ਕਾਮਯਾਬੀ ਪਿੱਛੇ ਟੀਚਰਾਂ ਨੂੰ ਖੁਸ਼ੀ ਹੈ।
‘ਸਰਕਾਰ ਵਿਦਿਆਰਥੀਆਂ ਲਈ ਕਰ ਰਹੀ ਜਤਨ’
ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮਹਿਲਾਵਾਂ ਨੂੰ ਸਸ਼ਕਤ ਕਰਨ ਦੇ ਲਈ ਲਗਾਤਾਰ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਆਪਣੇ ਕਾਲਜੀ ਦਿਨ ਵੀ ਯਾਦ ਕੀਤੇ। ਇਸ ਤੋਂ ਇਲਾਵਾ ਉਹਨਾਂ ਬੱਚਿਆਂ ਨੂੰ ਸੁਨੇਹਾ ਵੀ ਦਿੱਤਾ ਕਿ ਇਹ ਜੋ ਗੁਰੂ ਹਨ, ਉਸ ਤੋਂ ਵੱਡੇ ਨਹੀਂ ਹੋ ਸਕਦੇ ਇਸ ਲਈ ਆਪਣੇ ਗੁਰੂ ਨੂੰ ਕਦੀ ਵੀ ਭੁੱਲਣਾ ਨਹੀਂ ਚਾਹੀਦਾ।