ਅੰਮ੍ਰਿਤਸਰ ‘ਚ ਦਿਨ-ਦਹਾੜੇ ਕੱਪੜਾ ਵਪਾਰੀ ‘ਤੇ ਦਾਤਰਾਂ ਨਾਲ ਹਮਲਾ, ਗਾਹਕ ਬਣ ਆਏ ਨਕਾਬਪੋਸ਼ਾਂ ਨੇ ਦੁਕਾਨ ਅੰਦਰ ਮਚਾਇਆ ਕਹਿਰ

Published: 

12 Apr 2026 18:36 PM IST

ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਉਸ ਵੇਲੇ ਚਿੰਤਾਜਨਕ ਬਣ ਗਈ, ਜਦੋਂ ਦਿਨ-ਦਹਾੜੇ ਇੱਕ ਕੱਪੜਾ ਵਪਾਰੀ 'ਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਖੂਨੀ ਹਮਲੇ ਵਿੱਚ ਵਪਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਅੰਮ੍ਰਿਤਸਰ ਚ ਦਿਨ-ਦਹਾੜੇ ਕੱਪੜਾ ਵਪਾਰੀ ਤੇ ਦਾਤਰਾਂ ਨਾਲ ਹਮਲਾ, ਗਾਹਕ ਬਣ ਆਏ ਨਕਾਬਪੋਸ਼ਾਂ ਨੇ ਦੁਕਾਨ ਅੰਦਰ ਮਚਾਇਆ ਕਹਿਰ

ਅੰਮ੍ਰਿਤਸਰ: ਕੱਪੜਾ ਵਪਾਰੀ 'ਤੇ ਦਾਤਰਾਂ ਨਾਲ ਹਮਲਾ, ਗਾਹਕ ਬਣ ਕੇ ਆਏ ਸਨ ਹਮਲਾਵਰ

ਅੰਮ੍ਰਿਤਸਰ ਦੇ ਮੁਸਤਫਾਬਾਦ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਉਸ ਵੇਲੇ ਚਿੰਤਾਜਨਕ ਬਣ ਗਈ, ਜਦੋਂ ਦਿਨ-ਦਹਾੜੇ ਇੱਕ ਕੱਪੜਾ ਵਪਾਰੀ ‘ਤੇ ਨਕਾਬਪੋਸ਼ ਹਮਲਾਵਰਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਇਸ ਖੂਨੀ ਹਮਲੇ ਵਿੱਚ ਵਪਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਗਾਹਕ ਬਣ ਕੇ ਆਏ ਸਨ ਹਮਲਾਵਰ

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਦੁਪਹਿਰ ਕਰੀਬ 12:30 ਵਜੇ ‘ਮਦਨ ਕਲੌਥ ਹਾਊਸ’ ਦੇ ਮਾਲਕ ਅਮਿਤ ਨਾਲ ਵਾਪਰੀ। ਪੀੜਤ ਵਪਾਰੀ ਨੇ ਦੱਸਿਆ ਕਿ ਚਾਰ ਨਕਾਬਪੋਸ਼ ਨੌਜਵਾਨ ਪਹਿਲਾਂ ਕਾਫੀ ਦੇਰ ਤੱਕ ਦੁਕਾਨ ਦੇ ਬਾਹਰ ਇਧਰ-ਉਧਰ ਘੁੰਮਦੇ ਰਹੇ ਅਤੇ ਫਿਰ ਗਾਹਕ ਬਣ ਕੇ ਦੁਕਾਨ ਦੇ ਅੰਦਰ ਦਾਖਲ ਹੋਏ। ਜਿਵੇਂ ਹੀ ਦੁਕਾਨ ਵਿੱਚ ਮੌਜੂਦ ਹੋਰ ਗਾਹਕ ਸਾਮਾਨ ਲੈ ਕੇ ਬਾਹਰ ਨਿਕਲੇ, ਉਕਤ ਹਮਲਾਵਰਾਂ ਨੇ ਅਚਾਨਕ ਦਾਤਰਾਂ ਨਾਲ ਅਮਿਤ ‘ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਵਪਾਰੀ ਦੇ ਸਿਰ ਅਤੇ ਹੱਥਾਂ ‘ਤੇ ਡੂੰਘੀਆਂ ਸੱਟਾਂ ਵੱਜੀਆਂ ਹਨ।

ਲੁੱਟ ਜਾਂ ਰੰਜਿਸ਼?

ਪੀੜਤ ਵਪਾਰੀ ਨੇ ਦਾਅਵਾ ਕੀਤਾ ਹੈ ਕਿ ਹਮਲਾਵਰ ਜਾਂਦੇ ਹੋਏ ਗੱਲੇ ਵਿੱਚੋਂ ਕਰੀਬ 10,000 ਰੁਪਏ ਦੀ ਨਕਦੀ ਵੀ ਲੁੱਟ ਕੇ ਲੈ ਗਏ ਹਨ। ਹਾਲਾਂਕਿ, ਪੁਲਿਸ ਨੇ ਫਿਲਹਾਲ ਲੁੱਟ ਦੀ ਵਾਰਦਾਤ ਤੋਂ ਇਨਕਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸ਼ਿਕਾਇਤ ਵਿੱਚ ਸਿਰਫ਼ ਹਮਲੇ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਇਹ ਮਾਮਲਾ ਆਪਸੀ ਰੰਜਿਸ਼ ਦਾ ਵੀ ਹੋ ਸਕਦਾ ਹੈ।

35 ਸਾਲਾਂ ਵਿੱਚ ਪਹਿਲੀ ਵਾਰ ਵਾਪਰੀ ਅਜਿਹੀ ਘਟਨਾ

ਜ਼ਖਮੀ ਦੁਕਾਨਦਾਰ ਅਮਿਤ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਪਿਛਲੇ 35 ਸਾਲਾਂ ਤੋਂ ਇਸ ਇਲਾਕੇ ਵਿੱਚ ਕਾਰੋਬਾਰ ਕਰ ਰਹੇ ਹਨ, ਪਰ ਅੱਜ ਤੱਕ ਉਨ੍ਹਾਂ ਨਾਲ ਕਦੇ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਦੇ ਦੁਕਾਨਦਾਰਾਂ ਅਤੇ ਨਿਵਾਸੀਆਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਸੀਸੀਟੀਵੀ ਫੁਟੇਜ ਖੰਗਾਲ ਰਹੀ ਪੁਲਿਸ

ਥਾਣਾ ਪੁਲਿਸ ਨੇ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਕਰਨ ਲਈ ਦੁਕਾਨ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਿਸ ਦਾ ਦਾਅਵਾ ਹੈ ਕਿ ਹਮਲਾਵਰਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

Follow Us