ਲੁਧਿਆਣਾ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, 3 ਵਿਸ਼ਿਆਂ ਵਿੱਚ ਹੋ ਗਿਆ ਸੀ ਫੇਲ੍ਹ

rajinder-arora-ludhiana
Updated On: 

16 May 2025 23:22 PM

12th Class Student Suicide : ਲੁਧਿਆਣਾ ਵਿਖੇ 12ਵੀਂ ਜਮਾਤ ਦੇ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਵਜੋਂ ਹੋਈ ਹੈ। ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਕਲਾਸ ਵਿੱਚ ਫੇਲ੍ਹ ਹੋ ਗਿਆ ਅਸਫਲਤਾ ਦੇ ਤਣਾਅ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਲੁਧਿਆਣਾ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ,  3 ਵਿਸ਼ਿਆਂ ਵਿੱਚ ਹੋ ਗਿਆ ਸੀ ਫੇਲ੍ਹ
Follow Us On

ਬੀਤੀ ਦਿਨੀਂ 12ਵੀਂ ਜਮਾਤ ਦਾ ਨਤੀਜਾ ਆਈਆ ਸੀ ਅਤੇ ਇਸ ਨਤੀਜੇ ਵਿੱਚ ਸੂਬੇ ਦੇ ਕੁੜੀਆਂ ਨੇ ਬਾਜ਼ੀ ਸੀ। ਜ਼ਿਆਦਾ ਤਰ ਵਿਦਿਆਰਥੀ ਪਾਸ ਹੋ ਗਏ। ਇਹਨਾਂ ਨਤੀਜਿਆਂ ਤੋਂ ਬਾਅਦ ਲੁਧਿਆਣਾ ਤੋਂ ਇੱਕ ਮੱਦਭਾਗੀ ਖ਼ਬਰ ਸਾਹਮਣੇ ਜਿੱਥੇ 12ਵੀਂ ਜਮਾਤ ਵਿੱਚ ਫੇਲ੍ਹ ਹੋਣ ਕਾਰਨ ਇਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਜਰਨੈਲ ਸਿੰਘ (17) ਵਜੋਂ ਹੋਈ ਹੈ। ਜਰਨੈਲ ਸਿੰਘ ਨੇ ਪੰਜਾਬ ਸਿੱਖਿਆ ਬੋਰਡ ਤੋਂ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਉਹ ਕਲਾਸ ਵਿੱਚ ਫੇਲ੍ਹ ਹੋ ਗਿਆ ਕਿਉਂਕਿ ਉਸਦੇ ਨੰਬਰ ਘੱਟ ਸਨ।

ਅਸਫਲਤਾ ਦੇ ਤਣਾਅ ਕਾਰਨ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਅੱਜ ਵਿਦਿਆਰਥੀ ਦੀ ਲਾਸ਼ ਦਾ ਪੋਸਟਮਾਰਟਮ ਮੁਰਦਾਘਰ ਵਿੱਚ ਕੀਤਾ ਜਾਵੇਗਾ।

3 ਪੇਪਰਾਂ ਵਿੱਚ ਫੇਲ੍ਹ ਹੋ ਗਿਆ ਸੀ ਫੇਲ੍ਹ

ਜਾਣਕਾਰੀ ਦਿੰਦਿਆਂ ਲਾਡੋਵਾਲ ਥਾਣੇ ਦੀ ਐਸਐਚਓ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪਿੰਡ ਚਾਹੜ ਦਾ ਰਹਿਣ ਵਾਲਾ ਸੀ। ਪੰਜਾਬ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਆ ਗਿਆ ਸੀ। ਉਹ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਹ ਪ੍ਰੀਖਿਆ ਵਿੱਚ 3 ਪੇਪਰਾਂ ਵਿੱਚ ਫੇਲ੍ਹ ਹੋ ਗਿਆ। ਜਰਨੈਲ ਸਿੰਘ ਦੇ ਪਿਤਾ ਗੁਰਦੁਆਰਾ ਸਾਹਿਬ ਵਿੱਚ ਗ੍ਰੰਥੀ ਹਨ। ਪਰਿਵਾਰ ਵਿੱਚ ਉਨ੍ਹਾਂ ਦੇ ਦੋ ਪੁੱਤਰ ਰਾਜਵਿੰਦਰ ਸਿੰਘ ਅਤੇ ਜਰਨੈਲ ਸਿੰਘ ਸਨ। ਰਾਤ ਨੂੰ ਉਸਨੇ ਪਰਿਵਾਰ ਨੂੰ ਕਿਹਾ ਕਿ ਉਹ ਸੌਣ ਲਈ ਛੱਤ ‘ਤੇ ਜਾ ਰਿਹਾ ਹੈ।

ਫਾਹਾ ਲੈਕੇ ਕੀਤੀ ਖੁਦਕੁਸ਼ੀ

ਜਦੋਂ ਉਹ ਵੀਰਵਾਰ ਸਵੇਰੇ 8 ਵਜੇ ਤੱਕ ਹੇਠਾਂ ਨਹੀਂ ਆਇਆ, ਤਾਂ ਪਰਿਵਾਰ ਉਸਦਾ ਹਾਲ-ਚਾਲ ਜਾਣਨ ਲਈ ਗਿਆ। ਪਰਿਵਾਰਕ ਮੈਂਬਰਾਂ ਨੇ ਦੇਖਿਆ ਕਿ ਜਰਨੈਲ ਨੇ ਇੱਥੇ ਲੋਹੇ ਦੇ ਐਂਗਲ ਦੁਆਲੇ ਫਾਂਸੀ ਲਗਾ ਰੱਖੀ ਸੀ। ਜਰਨੈਲ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸਦੀ ਮੌਤ ਹੋ ਗਈ।

ਹਸਪਤਾਲ ਵੱਲੋਂ ਲਾਡੋਵਾਲ ਥਾਣੇ ਨੂੰ ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਜਰਨੈਲ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਅੱਜ ਜਰਨੈਲ ਦਾ ਪੋਸਟਮਾਰਟਮ ਕਰਨ ਤੋਂ ਬਾਅਦ, ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।