ਪੰਜਾਬ ਦੇ 6 ਮਹੀਨੇ ਤੋਂ 5 ਸਾਲ ਦੇ 71.1% ਬੱਚੇ ਅਨੀਮੀਆ ਦੇ ਸ਼ਿਕਾਰ, ਚੰਡੀਗੜ੍ਹ-ਹਰਿਆਣਾ ‘ਚ ਵੀ ਮਾੜੇ ਹਾਲਾਤ, ਲੋਕਸਭਾ ‘ਚ ਪੇਸ਼ ਰਿਪੋਰਟ ‘ਚ ਖੁਲਾਸਾ
ਕੇਂਦਰੀ ਮੰਤਰੀ ਨੇ ਲੋਕ ਸਭਾ ਵਿੱਚ ਬੱਚਿਆਂ ਨੂੰ ਲੈ ਕੇ ਇੱਕ ਰਿਪੋਰਟ ਪੇਸ਼ ਕੀਤੀ। ਜਿਸਦੇ ਤਹਿਤ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਬੱਚਿਆਂ ਅਨੀਮੀਆ ਵਰਗੀ ਭਿਆਨਕ ਬੀਮਾਰੀ ਦੇ ਸ਼ਿਕਾਰ ਹੋ ਰਹੇ ਨੇ। ਇਹ ਅੰਕੜੇ ਬਹੁਤ ਚਿੰਤਾ ਜਨਕ ਹਨ। ਆਓ ਪੂਰੀ ਰਿਪੋਰਟ ਤੇ ਨਜ਼ਰ ਮਾਰਦੇ ਹਾਂ।

ਚੰਡੀਗੜ੍ਹ ਨਿਊਜ। ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਬੱਚੇ ਅਨੀਮੀਆ ਦਾ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਇਹ ਅਸੀਂ ਨਹੀਂ ਬਲਕਿ ਲੋਕਸਭਾ (Lok Sabha) ਵਿੱਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ। ਕੇਂਦਰੀ ਮੰਤਰੀ ਨੇ ਹਾਲ ਹੀ ਵਿੱਚ ਛੋਟੇ ਬੱਚਿਆ ਬਾਰੇ ਲੋਕ ਸਭਾ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ। ਇਸ ਰਿਪੋਰਟ ਦੇ ਹਿਸਾਬ ਨੇਲ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦਾ ਬਹੁਤ ਮਾੜਾ ਹਾਲ ਦਰਸਾਇਆ ਗਿਆ ਹੈ।
ਰਿਪੋਰਟ ਮੁਤਾਬਿਕ ਚੰਡੀਗੜ੍ਹ (Chandigarh) ਵਿੱਚ 6 ਮਹੀਨੇ ਤੋਂ 5 ਸਾਲ ਤੱਕ ਦੇ 54.6 ਫੀਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ, ਜਿਸ ਕਾਰਨ ਬੱਚਿਆਂ ਦੇ ਭਾਰ ਅਤੇ ਕੱਦ ਬਹਤੁ ਕਮੀ ਆਈ ਹੈ ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ। ਇਹੋ ਹਾਲ ਹਰਿਆਣਾ ਅਤੇ ਪੰਜਾਬ ਦਾ ਹੈ, ਜਿੱਥੇ ਛੋਟੇ ਬੱਚ ਅਨੀਮੀਆ ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਮੰਤਰਾਲੇ ਦੀ ਰਿਪੋਰਟ ਅਨੂਸਾਰ ਇਹ ਸਭਕੁੱਝ ਸਹੀ ਖਾਣੀ ਪੀਣਾ ਨਹੀਂ ਹੋਣ ਕਰਕੇ ਹੋਇਆ ਹੈ
ਲੋਕਸਭਾ ‘ਚ ਪੇਸ਼ ਕੀਤੀ ਰਿਪੋਰਟ ਚਿੰਤਾਜਨਕ
ਹੈਲਥ ਮਨਿਸਟਰੀ (Ministry of Health) ਵੱਲੋਂ ਬੇਸ਼ੱਕ ਅਨੀਮੀਆ ਮੁਕਤ ਭਾਰਤ ਨਾਮ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਰ ਇਸਦੇ ਬਾਵਜੂਦ ਵੀ ਲੋਕ ਸਭਾ ਵਿੱਚ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਹ ਚਿੰਤਾ ਜਨਕ ਹੈ। ਹੱਦ ਤਾਂ ਇਹ ਹੈ ਕਿ 6 ਮਹੀਨੇ ਦੇ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਦਰਅਸਲ ਖਾਣ ਪੀਣ ਵਿੱਚ ਮਿਲਾਟਵ ਦੇ ਕਾਰਨ ਹੀ ਬੱਚੇ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਨੈਸ਼ਨਲ ਫੈਮਿਲੀ ਹੈਲਥ ਸਰਵੇ ਦਾ ਹਵਾਲਾ ਦਿੰਦੇ ਹੋਏ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੱਚਿਆਂ ਦੀ ਸਥਿਤੀ ਬਾਰੇ ਇਸ ਰਿਪੋਰਟ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਦਾਅਵਾ ਕਰਦੀ ਹੈ ਕੋਰੜਾਂ ਰੁਪਏ ਖਰਚਕੇ ਬੱਚਿਆਂ ਦੀ ਸਿਹਤ ਸੰਭਾਲ ਲਈ ਵੀ ਕਈ ਸ਼ੁਰੂ ਕੀਤੇ ਗਏ ਹਨ ਪਰ ਉਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਨਤੀਜਾ ਜ਼ੀਰੋ ਹੈ।
ਬੇਕਾਰ ਜਾ ਰਿਹਾ ਕਰੋੜਾਂ ਦਾ ਬਜ਼ਟ
ਸਰਕਾਰ ਦੇ ਲੱਖ ਉਪਰਾਲਿਆਂ ਦੇ ਬਾਵਜੂਦ ਵੀ ਬੱਚਿਆਂ ਤੱਕ ਸਹੀ ਖੁਰਾਕ ਨਹੀਂ ਪਹੁੰਚ ਰਹੀ ਜਿਸ ਕਾਰਨ ਅਨੀਮੀਆ ਦੀ ਬੀਮਾਰੀ ਵੱਡੇ ਪੱਧਰ ਤੇ ਫੈਲ ਰਹੀ ਹੈ। ਹਾਲਾਂਕਿ ਸਰਕਾਰ ਇਹ ਵੀ ਦਾਅਵਾ ਕਰਦੀ ਹੈ ਲੋਕਾਂ ਨੂੰ ਅਨੀਮੀਆ ਤੋਂ ਜਾਗਰੁਕ ਕਰਵਾਉਣ ਲਈ ਕੋਰੜਾਂ ਦਾ ਬਜ਼ਟ ਰੱਖਿਆ ਜਾਂਦਾ ਹੈ। ਪਰ ਅਫਸਰ ਦੀ ਗੱਲ਼ ਇਹ ਹੈ ਕਿ ਸਰਕਾਰ ਦੀਆਂ ਇਹ ਸਾਰੀਆਂ ਸਕੀਮਾਂ ਫਾਈਲਾਂ ਤੱਕ ਹੀ ਸੀਮਿਤ ਹਨ ਜਮੀਨੀ ਪੱਧਰ ਤੇ ਉਨ੍ਹਾਂ ਦਾ ਕੋਈ ਵੀ ਅਸਰ ਨਹੀਂ ਮਿਲਦਾ। ਜੇਕਰ ਥੋੜਾ ਬਹੁਤਾ ਵੀ ਅਸਰ ਮਿਲਦਾ ਤਾ ਲੋਕਸਭਾ ਵਿੱਚ ਕੇਂਦਰੀ ਮੰਤਰੀ ਵੱਲ਼ੋਂ ਜਿਹੜੀ ਰਿਪੋਰਟ ਪੇਸ਼ ਕੀਤੀ ਗਈ ਹੈ ਉਸ ਵਿੱਚ ਏਨੇ ਭਿਆਨਕ ਅੰਕੜੇ ਨਹੀਂ ਹੋਣ ਸਨ।
ਸਿਟੀ ਬਿਊਟੀਫੁੱਲ ਚੰਡੀਗੜ੍ਹ ਦਾ ਮੰਦਾ ਹਾਲ
ਇਹ ਵੀ ਪੜ੍ਹੋ
ਹੁਣ ਸਭ ਤੋਂ ਪਹਿਲਾਂ ਗੱਲ਼ ਚੰਡੀਗੜ੍ਹ ਦੀ ਕਰਦੇ ਹਾਂ। ਕਹਿਣ ਨੂੰ ਤਾਂ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ਼, ਟ੍ਰਾਈਸਿਟੀ ਅਤੇ ਸਭ ਤੋਂ ਸੋਹਣਾ ਸ਼ਹਿਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਪਰ ਇੱਥੇ ਵੀ ਪੈਦਾ ਹੋਣ ਵਾਲੇ ਬੱਚੇ ਸਰੁੱਖਿਅਤ ਨਹੀਂ ਹਨ। ਇੱਥੇ ਜਿਹੜਾ ਵੀ ਬੱਚਾ ਪੈਦਾ ਹੁੰਦਾ ਹੈ ਉਹ 6 ਮਹੀਨੇ ਤੱਕ ਹੀ ਸੁਰੱਖਿਆ ਹੈ ਤੇ ਉਸਤੋਂ ਬਾਅਦ ਇੱਥੋਂ ਦੇ 6 ਮਹੀਨੇ ਤੋਂ 5 ਸਾਲ ਦੀ ਉਮਰ ਤੱਕੇ ਦੇ ਬੱਚੇ ਅਨੀਮੀਆ ਵਰਗੀ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਨੇ। ਅੰਕੜਿਆ ਦੇ ਹਿਸਾਬ ਨਾਲ ਇੱਥੇ 5 ਸਾਲ ਤੋਂ ਘੱਟ ਉਮਰ ਦੇ 20.6% ਬੱਚੇ ਘੱਟ ਭਾਰ ਵਾਲੇ ਹਨ (ਉਮਰ ਲਈ ਸਹੀ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 25.3% ਬੱਚੇ ਉਮਰ ਲਈ ਸਹੀ ਕੱਦ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 8.4 ਫੀਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਦਾ ਕੱਦ ਦੇ ਹਿਸਾਬ ਨਾਲ ਸਹੀ ਵਜ਼ਨ ਨਹੀਂ ਹੈ ਅਤੇ ਉਹ ਸਿਹਤ ਪੱਖੋਂ ਕਮਜ਼ੋਰ ਹਨ।
ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਨੂੰ ਲੱਗੀ ਨਜ਼ਰ
ਕਹਿੰਦੇ ਹਨ ਪੰਜਾਬ ਦੀ ਖੁਰਾਕ ਪੂਰੇ ਦੇਸ਼ ਵਿੱਚ ਪ੍ਰਸਿੱਧ ਹੈ। ਇੱਥੋਂ ਦੇ ਗਭਰੂਆਂ ਨੂੰ ਦੁੱਧ, ਮੱਖਣ ਅਤੇ ਘਿਓ ਨਾਲ ਪਾਲਿਆ ਜਾਂਦਾ ਹੈ ਪਰ ਹੁਣ ਪਤਾ ਨਹੀਂ ਇਸ ਗੁਰੂਆਂ ਪੀਰਾਂ ਦੀ ਧਰਤੀ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ। ਸਹੀ ਖਾਣ ਪੀਣ ਨਾਲ ਹੋਣ ਕਾਰਨ ਹੁਣ ਪੰਜਾਬ ਦੇ ਬੱਚੇ ਵੀ ਸੁਰੱਖਿਅਤ ਨਹੀਂ ਹਨ। ਇਥੇ ਵੀ 6 ਮਹੀਨੇ ਤੋਂ 5 ਸਾਲ ਦੀ ਉਮਰ ਦੇ 71.1 ਫੀਸਦੀ ਬੱਚੇ ਅਨੀਮੀਆ ਦੇ ਸ਼ਿਕਾਰ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 16.9% ਬੱਚਿਆਂ ਘੱਟ ਭਾਰ ਦੀ ਪ੍ਰੋਬਲਮ ਦਾ ਸ਼ਿਕਾਰ ਹਨ। 5 ਸਾਲ ਤੋਂ ਘੱਟ ਉਮਰ ਦੇ 24.5% ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਲੰਬੇ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 10.6 ਫੀਸਦੀ ਬੱਚੇ ਅਜਿਹੇ ਹਨ, ਜਿਨ੍ਹਾਂ ਦੀ ਕੱਦ ਦੇ ਹਿਸਾਬ ਨਾਲ ਸਹੀ ਕਾਰਨ ਨਹੀਂ ਹਨ। ਕਮਜ਼ੋਰ ਹਨ।
ਹਰਿਆਣਾ ਦੇ 11.5 ਫੀਸਦੀ ਬੱਚਿਆਂ ਦਾ ਭਾਰ ਘੱਟ
ਇੱਕ ਕਹਾਵਤ ਹੈ ਕਿ ਦੁੱਧ ਦਹੀਂ ਦਾ ਖਾਣਾ ਪ੍ਰਦੇਸ਼ ਹਰਿਆਣਾ। ਪਰ ਹੁਣ ਇਹ ਕਹਾਵਤ ਸਹੀ ਹਰਿਣਾ ਲਈ ਸਹੀ ਨਹੀਂ ਬੈਠ ਰਹੀ। ਇੱਥੇ ਵੀ 6 ਮਹੀਨਿਆਂ ਤੋਂ 5 ਸਾਲ ਤੱਕ ਦੇ 70.4 ਪ੍ਰਤੀਸ਼ਤ ਅਨੀਮੀਆ ਦਾ ਸ਼ਿਕਾਰ ਹਨ। ਪੰਜ ਸਾਲ ਤੋਂ ਘੱਟ ਉਮਰ ਦੇ 21.5% ਬੱਚਿਆਂ ਦਾ ਭਾਰ ਘੱਟ ਹੈ (ਉਮਰ ਲਈ ਆਦਰਸ਼ ਭਾਰ ਨਹੀਂ), 5 ਸਾਲ ਤੋਂ ਘੱਟ ਉਮਰ ਦੇ 27.5% ਬੱਚੇ ਆਪਣੀ ਉਮਰ ਦੇ ਹਿਸਾਬ ਨਾਲ ਲੰਬੇ ਨਹੀਂ ਹਨ। 5 ਸਾਲ ਤੋਂ ਘੱਟ ਉਮਰ ਦੇ 11.5 ਫੀਸਦੀ ਬੱਚੇ ਅਜਿਹੇ ਹਨ ਜਿਨ੍ਹਾਂ ਦੇ ਕੱਦ ਦੇ ਹਿਸਾਬ ਨਾਲ ਸਹੀ ਵਜ਼ਨ ਨਹੀਂ ਹੈ। ਹਾਲਾਂਕਿ ਪ੍ਰਦੇਸ਼ ਸਰਕਾਰ ਸਿਹਤ ਸਬੰਧੀ ਕਈ ਪ੍ਰੋਗਰਾਮ ਚਲਾਉਣ ਦੇ ਦਾਅਵੇ ਕਰਦੀ ਹੈ। ਪਰ ਪ੍ਰੋਗਰਾਮਾ ਦਾ ਜਮੀਨੀ ਪੱਧਰ ਤੇ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ।
ਬੱਚਿਆਂ ਨੂੰ ਅਨੀਮੀਆ ਕਿਉਂ ਹੁੰਦਾ ਹੈ?
ਇਸ ਦਾ ਮਤਲਬ ਹੈ ਕਿ ਬਚਪਨ ਵਿਚ ਆਇਰਨ ਦੀ ਕਮੀ ਜਵਾਨੀ ਵਿੱਚ ਵੀ ਪੂਰੀ ਨਹੀਂ ਹੁੰਦੀ। ਆਇਰਨ ਦੀ ਕਮੀ ਦਾ ਅਨੀਮੀਆ ਖਾਸ ਤੌਰ ‘ਤੇ ਕਿਸ਼ੋਰ ਲੜਕੀਆਂ ਵਿੱਚ ਆਮ ਹੁੰਦਾ ਹੈ। ਕਿਸ਼ੋਰ ਲੜਕੀਆਂ ਵਿੱਚ ਅਨੀਮੀਆ ਦੇ ਬਾਅਦ ਦੀਆਂ ਗਰਭ-ਅਵਸਥਾਵਾਂ ਦੌਰਾਨ ਦੂਰਗਾਮੀ ਨਤੀਜੇ ਹੋਣ ਦੀ ਸੰਭਾਵਨਾ ਹੁੰਦੀ ਹੈ ਅਤੇ ਬੱਚਿਆਂ ਦੇ ਕਮਜ਼ੋਰ ਪੈਦਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ