Toll Plaza: ਅੱਜ ਮੁੱਖ ਮੰਤਰੀ ਮਾਨ ਬੰਦ ਕਰਾਉਣਗੇ ਇੱਕ ਹੋਰ ਟੋਲ ਪਲਾਜ਼ਾ Punjabi news - TV9 Punjabi

Toll Plaza: ਅੱਜ ਮੁੱਖ ਮੰਤਰੀ ਮਾਨ ਬੰਦ ਕਰਾਉਣਗੇ ਇੱਕ ਹੋਰ ਟੋਲ ਪਲਾਜ਼ਾ

Updated On: 

01 Apr 2023 11:00 AM

Toll Tax Close: ਸੀਐੱਮ ਭਗਵੰਤ ਸਿੰਘ ਮਾਨ ਵੱਲੋਂ ਅੱਜ ਤੋਂ ਕੀਰਤਪੁਰ ਸਾਹਿਬ ਦਾ ਨਕਿਆਂ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਵੱਲੋਂ ਅੱਜ ਤੋਂ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ। ਇਸ ਨਾਲ ਲੋਕਾਂ ਦੇ ਰੋਜ਼ਾਨਾ 10 ਲੱਖ 12 ਹਜ਼ਾਰ ਰੁਪਏ ਬਚਣਗੇ।

Toll Plaza: ਅੱਜ ਮੁੱਖ ਮੰਤਰੀ ਮਾਨ ਬੰਦ ਕਰਾਉਣਗੇ ਇੱਕ ਹੋਰ ਟੋਲ ਪਲਾਜ਼ਾ

Photo: Twitter: AAP Ka Mehta

Follow Us On

Toll Plaza Close: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨੰਗਲ-ਊਨਾ ਹਾਈਵੇਅ ‘ਤੇ ਬਣੇ ਕੀਰਤਪੁਰ ਸਾਹਿਬ ਨੇੜੇ ਨੱਕੀਆਂ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਟੋਲ ਪਲਾਜ਼ਾ ਤੋਂ ਹਿਮਾਚਲ ਪ੍ਰਦੇਸ਼ ਵਲ ਜਾਣ ਵਾਲਿਆਂ ਨੂੰ ਕਾਫੀ ਫਾਇਦਾ ਹੋਵੇਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Singh Mann) ਨੇ ਕਿਹਾ ਇਸ ਫੈਸਲੇ ਦੇ ਨਾਲ ਲੋਕਾਂ ਦੇ ਰੋਜ਼ਾਨਾ 10 ਲੱਖ 12 ਹਜ਼ਾਰ ਰੁਪਏ ਬਚਣਗੇ।

ਕੀਰਤਪੁਰ ਸਹਿਬ ਟੋਲ ਪਲਾਜ਼ਾ ਹੋਵੇਗਾ ਬੰਦ

ਪੰਜਾਬ ਦੇ ਸੀਐੱਮ ਭਗਵੰਤ ਸਿੰਘ ਮਾਨ ਨੇ ਟਵੀਟ (Tweet) ਕਰਦਿਆਂ ਕਿਹਾ ਕਿ ‘ਲੋਕਾਂ ਦੇ ਪੈਸੇ ਦੀ ਲੁੱਟ ਨਹੀਂ ਕਰਾਂਗੇ ਬਰਦਾਸ਼ਤ..ਅੱਜ ਕੀਰਤਪੁਰ ਸਹਿਬ-ਸ਼੍ਰੀ ਅਨੰਦਪੁਰ ਸਾਹਿਬ-ਨੰਗਲ-ਊਨਾ ਵਾਲਾ ਟੋਲ ਪਲਾਜ਼ਾ ਮੁਫ਼ਤ ਕਰ ਦਿੱਤਾ ਜਾਵੇਗਾ..ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ..ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਖਾਰਜ.. .ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲ਼ੰਘਣਾ..ਵੇਰਵੇ ਜਲਦੀ।

ਟੋਲ ਪਲਾਜ਼ਾ ਬੰਦ ਹੋਣ ਨਾਲ ਲੋਕਾਂ ਨੂੰ ਹੋਵੇਗਾ ਫਾਈਦਾ

ਦਰਅਸਲ, ਸ੍ਰੀ ਅਨੰਦਪੁਰ ਸਾਹਿਬ ਦਾ ਕੀਰਪੁਰ ਸਾਹਬਿ ਨੱਕੀਆਂ ਟੋਲ ਪਲਾਜ਼ਾ ਊਨਾ-ਨੰਗਲ ਰੋਡ ‘ਤੇ ਸਥਿਤ ਹੈ। ਹਿਮਾਚਲ ਪ੍ਰਦੇਸ਼ (Himachal Pradesh) ਨੂੰ ਜਾਣ ਵਾਲੇ ਯਾਤਰੀ ਇਸ ਟੋਲ ਪਲਾਜ਼ ਤੋਂ ਹੀ ਨਕਲਦੇ ਹਨ। ਇਸ ਟੋਲ ਪਲਾਜ਼ਾ ਤੋਂ ਟੂਰਿਸਟ ਵਾਹਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਲਈ ਨਿਕਲਦੇ ਹਨ। ਇਸ ਟੋਲ ਪਲਾਜ਼ਾ ਦੇ ਬੰਦ ਹੋਣ ਨਾਲ ਯਾਤਰੀਆਂ ਨੂੰ ਆਰਥੀਕ ਫਾਇਦਾ ਹੋਵੇਗਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Exit mobile version