ਖਿਡਾਰੀ ਬਣ ਗਏ ਡੀ.ਐਸ.ਪੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੰਡੇ ਨਿਯੁਕਤੀ ਪੱਤਰ | Chief Minister Bhagwant Mann distributed the appointment letters to the players Punjabi news - TV9 Punjabi

ਖਿਡਾਰੀ ਬਣ ਗਏ ਡੀ.ਐਸ.ਪੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੰਡੇ ਨਿਯੁਕਤੀ ਪੱਤਰ

Updated On: 

04 Feb 2024 13:07 PM

ਚੰਡੀਗੜ੍ਹ ਵਿਖੇ ਆਪਣੀ ਰਿਹਾਇਸ਼ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਇਹਨਾਂ ਖਿਡਾਰੀਆਂ ਵਿੱਚ ਟੋਕੀਓ ਉਲੰਪਿਕ ਖੇਡਾਂ ਦੇ ਜੇਤੂ ਹਾਕੀ ਦੇ ਖਿਡਾਰੀ ਅਤੇ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਵੀ ਸ਼ਾਮਿਲ ਸਨ। ਮੁੱਖਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰ ਨੇ ਪੰਜਾਬ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਜਿਸ ਕਰਕੇ ਪੰਜਾਬ ਪਿਛੜਦਾ ਚਲਾ ਗਿਆ।

ਖਿਡਾਰੀ ਬਣ ਗਏ ਡੀ.ਐਸ.ਪੀ, ਮੁੱਖ ਮੰਤਰੀ ਭਗਵੰਤ ਮਾਨ ਨੇ ਵੰਡੇ ਨਿਯੁਕਤੀ ਪੱਤਰ

ਖਿਡਾਰੀਆਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਮੁੱਖ ਮੰਤਰੀ

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ‘ਤੇ 11 ਅੰਤਰਰਾਸ਼ਟਰੀ ਖਿਡਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਦੇ ਨਾਲ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ ਅਤੇ ਸ਼ਮਸ਼ੇਰ ਸਿੰਘ ਨੂੰ ਡੀ.ਐਸ.ਪੀ. ਵਜੋ ਨਿਯੁਕਤੀ ਪੱਤਰ ਮਿਲਿਆ ਤਾਂ ਉੱਥੇ ਹੀ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਅਤੇ ਸ਼ਾਟਪੁੱਟ ਖਿਡਾਰੀ ਤਜਿੰਦਰਪਾਲ ਸਿੰਘ ਤੂਰ ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ.) ਵਿੱਚ ਸੇਵਾਵਾਂ ਨਿਭਾਉਣਗੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਖਿਡਾਰੀਆਂ ਲਈ ਬਹੁਤ ਮਹੱਤਵਪੂਰਨ ਹੈ। ਪਹਿਲਾ ਮੋਗੇ ਵੱਲ ਦੀਆਂ ਕੁੜੀਆਂ ਨੂੰ ਅੱਗੇ ਵਧਣ ਦੇ ਜ਼ਿਆਦਾ ਮੌਕੇ ਨਹੀਂ ਮਿਲਦੇ ਸਨ ਪਰ ਹਰਮਨਪ੍ਰੀਤ ਕੌਰ ਭਾਰਤੀ ਕ੍ਰਿਕਟ ਟੀਮ ਦੀ ਕਪਤਾਨ ਬਣੀ। ਇਸ ਤਰ੍ਹਾਂ ਹੀ ਪੰਜਾਬ ਦੀਆਂ ਹੋਰ ਵੀ ਕੁੜੀਆ ਅੱਗੇ ਵਧ ਰਹੀਆਂ ਹਨ । ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੀ ਚਮਕ ਮੱਧਮ ਪੈ ਗਈ ਸੀ। ਉਸ ਨੇ ਨਾ ਤਾਂ ਮੁਲਾਜ਼ਮਾਂ ਵੱਲ ਧਿਆਨ ਦਿੱਤਾ, ਨਾ ਖਿਡਾਰੀਆਂ ਵੱਲ, ਨਾ ਕਿਸਾਨਾਂ ਵੱਲ। ਪਿਛਲੀ ਸਰਕਾਰ ਨੇ ਸਿਰਫ਼ ਆਪਣੇ ਅਤੇ ਆਪਣੇ ਪਰਿਵਾਰ ‘ਤੇ ਧਿਆਨ ਦਿੱਤਾ।

ਖਿਡਾਰੀਆਂ ਦਾ ਵਧਾ ਰਹੇ ਹਾਂ ਮਾਨ

ਮਾਨ ਨੇ ਕਿਹਾ ਕਿ ਅੱਜ ਅਸੀਂ ਖਿਡਾਰੀਆਂ ਨੂੰ ਡੀ.ਐਸ.ਪੀ ਨਿਯੁਕਤ ਕਰਕੇ ਆਪਣਾ ਮਾਣ ਵਧਾ ਰਹੇ ਹਾਂ। ਅਸੀਂ ਆਪਣੇ ਪਰਿਵਾਰ ਦੇ ਹੀਰਿਆਂ ਦੀ ਚਮਕ ਨੂੰ ਘੱਟ ਨਹੀਂ ਹੋਣ ਦੇਵਾਂਗੇ। ਅਸੀਂ ਖੇਡ ਨੀਤੀ ਬਣਾਈ ਗਈ ਹੈ। ਓਲੰਪਿਕ ਦੀ ਤਿਆਰੀ ਲਈ 15-15 ਲੱਖ ਰੁਪਏ ਪਹਿਲਾਂ ਹੀ ਦਿੱਤੇ ਜਾ ਰਹੇ ਹਨ। ਹਰ ਕੋਈ ਖੇਡਣ ਤੋਂ ਬਾਅਦ ਦਿੰਦਾ ਹੈ, ਪਰ ਅਸੀਂ ਪਹਿਲਾਂ ਤਿਆਰੀ ਲਈ ਦੇ ਰਹੇ ਹਾਂ।

Related Stories
ਬੇਅਦਬੀ ਦੀ ਸ਼ਿਕਾਇਤ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਨੌਜਵਾਨ: ਸਿਆਸੀ ‘ਤੇ ਲੱਗੇ ਇਲਜ਼ਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ‘ਤੇ ਲਾਇਆ ਤਿਲਕ
ਰਵਨੀਤ ਸਿੰਘ ਬਿੱਟੂ ਦੇ ਬਿਆਨ ‘ਤੇ ਸਿਆਸੀ ਹੰਗਾਮਾ, ਕਾਂਗਰਸੀ ਆਗੂਆਂ ਨੇ ਕਿਹਾ- ਅਹਿਸਾਨ ਫਰਾਮੋਸ਼, ਜਾਣੋ ਕੀ ਹੈ ਪੂਰਾ ਵਿਵਾਦ
ਅੰਮ੍ਰਿਤਪਾਲ ਦੇ ਸਾਥੀ ਰਾਊਕੇ ਨੇ NSA ਨੂੰ ਦਿੱਤੀ ਚੁਣੌਤੀ: HC ‘ਚ ਪਟੀਸ਼ਨ ਦਾਇਰ, ਕੇਂਦਰ ਸਰਕਾਰ ਤੇ ਡਿਬਰੂਗੜ੍ਹ ਜੇਲ੍ਹ ਨੂੰ ਨੋਟਿਸ
ਅਕਾਲੀ ਆਗੂ ਮਹਿੰਦਰ ਸਿੰਘ ਰੋਮਾਣਾ ਦਾ ਦਿਹਾਂਤ: 3 ਸੂਬਿਆਂ ਦੀਆਂ ਹੱਦਾਂ ਨਿਰਧਾਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਸਾਬਕਾ CM ਬਰਨਾਲਾ-ਬਾਦਲ ਦੇ ਸਨ ਕਰੀਬੀ
ਲੁਧਿਆਣਾ ‘ਚ ਅਵਾਰਾ ਕੁੱਤਿਆ ਦੀ ਦਹਿਸ਼ਤ, ਗਲੀ ‘ਚ ਖੇਡ ਰਹੀ ਬੱਚੀ 2 ਸਾਲਾ ਬੱਚੀ ਨੂੰ ਨੌਚਿਆ
ਸੁਨਾਮ ਨੇੜੇ ਟੈਂਪੂ ਨੇ ਕੁਚਲੇ ਔਰਤ ਸਮੇਤ 4 ਮਨਰੇਗਾ ਮਜ਼ਦੂਰ, ਲੋਕਾਂ ਨੇ ਕੀਤਾ ਰੋਡ ਜਾਮ
Exit mobile version