1 Feb 2024
TV9 Punjabi
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ ਹੈ। ਹੁਣ ਮੁਲਾਜ਼ਮਾਂ ਨੂੰ 50 ਫੀਸਦੀ ਮਹਿੰਗਾਈ ਭੱਤਾ ਮਿਲੇਗਾ। ਲੇਬਰ ਬਿਊਰੋ ਦੁਆਰਾ ਏਆਈਸੀਪੀਆਈ ਇੰਡੈਕਸ ਜਾਰੀ ਕੀਤਾ ਗਿਆ ਹੈ।
ਸੂਚਕਾਂਕ ਮੁਤਾਬਕ 50 ਫੀਸਦੀ ਮਹਿੰਗਾਈ ਭੱਤੇ ਦੀ ਪੁਸ਼ਟੀ ਕੀਤੀ ਗਈ ਹੈ। ਹਾਲਾਂਕਿ ਇੰਡੈਕਸ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਪਰ ਇਸ ਦੇ ਬਾਵਜੂਦ ਮਹਿੰਗਾਈ ਭੱਤੇ 'ਤੇ ਕੋਈ ਅਸਰ ਨਹੀਂ ਹੋਇਆ।
1 ਜਨਵਰੀ 2024 ਤੋਂ ਕੇਂਦਰੀ ਕਰਮਚਾਰੀਆਂ ਦਾ ਆਂਕੜਾ ਹੁਣ 50 ਫੀਸਦੀ ਨੂੰ ਪਾਰ ਕਰ ਗਈ ਹੈ। ਇਹ ਲਗਾਤਾਰ ਚੌਥੀ ਵਾਰ ਹੈ ਜਦੋਂ ਮਹਿੰਗਾਈ ਭੱਤੇ ਵਿੱਚ 4 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਪੁਸ਼ਟੀ ਕੀਤੀ ਗਈ ਹੈ ਕਿ ਹੁਣ ਮਹਿੰਗਾਈ ਭੱਤਾ 50 ਪ੍ਰਤੀਸ਼ਤ ਦੀ ਦਰ ਨਾਲ ਮਿਲੇਗਾ। ਪਰ, ਇਸ ਦਾ ਅਜੇ ਐਲਾਨ ਨਹੀਂ ਕੀਤਾ ਜਾਵੇਗਾ। ਜੇਕਰ ਇਹ ਚੋਣ ਸਾਲ ਹੈ ਤਾਂ ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਇਸ ਨੂੰ ਮਨਜ਼ੂਰੀ ਮਿਲ ਜਾਵੇਗੀ
ਆਮ ਤੌਰ 'ਤੇ ਸਰਕਾਰ ਮਾਰਚ ਵਿਚ ਹੋਲੀ ਦੇ ਆਲੇ-ਦੁਆਲੇ ਇਸ ਦਾ ਐਲਾਨ ਕਰਦੀ ਹੈ। ਇਸ ਵਾਰ ਵੀ ਮਾਰਚ ਵਿਚ ਹੀ ਮਨਜ਼ੂਰੀ ਮਿਲ ਸਕਦੀ ਹੈ।