ਚੰਨੀ ਨੂੰ ਲੱਗ ਸਕਦਾ ਝਟਕਾ! ‘ਗੁੱਡੇ-ਗੁੱਡੀਆਂ’ ਵਾਲੇ ਬਘੇਲ ਦੇ ਬਿਆਨ ਤੋਂ ਕੀ ਹੋ ਚੁੱਕਾ ਸਪੱਸ਼ਟ?
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਆਪਣੀ ਜੋ ਰਿਪੋਰਟ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਸੌਂਪੀ ਹੈ। ਸੂਤਰਾਂ ਮੁਤਾਬਕ, ਉਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਪੰਜਾਬ ਦੇ 29 ਜ਼ਿਲ੍ਹਾ ਪ੍ਰਧਾਨਾਂ 'ਚੋਂ 25 ਤੇ 7 'ਚੋਂ 4 ਸੰਸਦ ਮੈਂਬਰ ਵੜਿੰਗ ਦਾ ਸਮਰਥਨ ਕਰਦੇ ਹਨ।
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਵਿਚਕਾਰ ਹੁਣ ਦਿੱਲੀ ‘ਚ ਦੁਬਾਰਾ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਬੀਤੇ ਦਿਨ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨਾਲ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨਾਲ ਮੁਲਾਕਾਤ ਕੀਤੀ। ਇਸ ਤੋਂ ਪਹਿਲਾਂ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਨਾਲ ਵੀ ਕਈ ਸੀਨੀਅਰ ਕਾਂਗਰਸੀਆਂ ਨੇ ਮੀਟਿੰਗਾਂ ਕੀਤੀਆਂ। ਇਸ ਵਿਚਕਾਰ ਹੁਣ ਕਾਂਗਰਸ ਹਾਈਕਮਾਂਡ ਆਪਣੇ ਅੰਤਿਮ ਫੈਸਲੇ ‘ਤੇ ਮੋਹਰ ਲਗਾਉਣ ਲਈ ਤਿਆਰ ਹੈ।
“ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕੋਈ ਗੁੱਡੇ-ਗੁੱਡਿਆਂ ਦਾ ਖੇਡ ਨਹੀਂ”
ਭੂਪੇਸ਼ ਬਘੇਲ ਨੇ ਆਪਣੀ ਰਿਪੋਰਟ ਕੇਸੀ ਵੇਣੂਗੋਪਾਲ ਨੂੰ ਸੌਂਪ ਦਿੱਤੀ ਹੈ। ਸੂਤਰਾਂ ਮੁਤਾਬਕ, ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ‘ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਰਕਰਾਰ ਰੱਖਣ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਪੰਜਾਬ ਲੀਡਰਸ਼ਿਪ ‘ਚ ਬਦਲਾਅ ਦੀ ਮੰਗ ਕਰ ਰਹੇ ਚਰਨਜੀਤ ਸਿੰਘ ਚੰਨੀ ਨੂੰ ਅਜਿਹੇ ‘ਚ ਵੱਡਾ ਝਟਕਾ ਲੱਗ ਸਕਦਾ ਹੈ। ਪੰਜਾਬ ਕਾਂਗਰਸ ਇੰਚਾਰਜ ਬਘੇਲ ਇਸ ਤੋਂ ਪਹਿਲਾਂ ਕਿਸੇ ਵੀ ਫੈਸਲੇ ‘ਤੇ ਪੁਨਰ ਵਿਚਾਰ ਕਰਨ ਤੋਂ ਇਨਕਾਰ ਕਰ ਚੁੱਕੇ ਹਨ। ਉੱਥੇ ਹੀ, ਬੀਤੇ ਦਿਨੀਂ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਕੋਈ ਗੁੱਡੇ-ਗੁੱਡਿਆਂ ਦਾ ਖੇਡ ਨਹੀਂ ਹੈ।
ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੇ ਆਪਣੀ ਜੋ ਰਿਪੋਰਟ ਕਾਂਗਰਸ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੂੰ ਸੌਂਪੀ ਹੈ। ਸੂਤਰਾਂ ਮੁਤਾਬਕ, ਉਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ 29 ਜ਼ਿਲ੍ਹਾ ਪ੍ਰਧਾਨਾਂ ‘ਚੋਂ 25 ਤੇ 7 ‘ਚੋਂ 4 ਸੰਸਦ ਮੈਂਬਰ ਵੜਿੰਗ ਦਾ ਸਮਰਥਨ ਕਰਦੇ ਹਨ।
ਚੰਨੀ ਦੀ ਨਾਰਾਜ਼ਗੀ ਕਿਵੇਂ ਹੋਵੇਗੀ ਦੂਰ?
ਜੇਕਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਦੇ ਅਹੁਦੇ ‘ਤੇ ਬਣਾਏ ਰੱਖਣ ਦਾ ਅੰਤਿਮ ਫੈਸਲਾ ਲੈ ਲਿਆ ਜਾਂਦਾ ਹੈ, ਤਾਂ ਚੰਨੀ ਦੀ ਨਾਰਾਜ਼ਗੀ ਨੂੰ ਦੁੂਰ ਕਰਨ ਲਈ ਵੀ ਕਾਂਗਰਸ ਨੂੰ ਕੁਝ ਨਾਲ ਕੁਝ ਕਰਨ ਦੀ ਲੋੜ ਹੋਵੇਗੀ। ਸੂਤਰਾਂ ਮੁਤਾਬਕ ਚੰਨੀ ਨੂੰ ਮਨਾਉਣ ਦੀ ਜ਼ਿੰਮੇਵਾਰੀ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਗਈ ਹੈ। ਬੁੱਧਵਾਰ ਨੂੰ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪ੍ਰਤਾਪ ਸਿੰਘ ਬਾਜਵਾ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਸੀ।
