ਚੰਡੀਗੜ੍ਹ ਮੇਅਰ ਚੋਣਾਂ ਦੇ ਲਈ ਵਿਨੋਦ ਤਾਵੜੇ BJP ਦੇ ਆਬਜ਼ਰਵਰ ਨਿਯੁਕਤ, ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੌਂਪੀ ਜ਼ਿੰਮੇਵਾਰੀ

Updated On: 

21 Jan 2026 16:46 PM IST

Vinod Tawde appointed Chandigarh Mayor elections: ਨਿਤਿਨ ਨਬੀਨ ਭਾਰਤੀ ਜਨਤਾ ਪਾਰਟੀ ਦੇ ਨਵੇਂ ਪ੍ਰਧਾਨ ਬਣੇ ਹਨ। ਨਵੇਂ ਪ੍ਰਧਾਨ ਦੇ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਐਕਸ਼ ਮੋਡ ਵਿੱਚ ਨਜ਼ਰ ਆਏ। ਜਿਸ ਤੋਂ ਬਾਅਦ ਉਨ੍ਹਂ ਨੇ ਚੰਡੀਗੜ੍ਹ ਮੇਅਰ ਦੇ ਚੋਣ ਲਈ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ।

ਚੰਡੀਗੜ੍ਹ ਮੇਅਰ ਚੋਣਾਂ ਦੇ ਲਈ ਵਿਨੋਦ ਤਾਵੜੇ BJP ਦੇ ਆਬਜ਼ਰਵਰ ਨਿਯੁਕਤ, ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸੌਂਪੀ ਜ਼ਿੰਮੇਵਾਰੀ
Follow Us On

Vinod Tawde appointed Chandigarh Mayor elections: ਨਿਤਿਨ ਨਵੀਨ ਦੇ ਰੂਪ ਵਿੱਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਨੂੰ ਸਭ ਤੋਂ ਘੱਟ ਉਮਰ ਦਾ ਕੌਮੀ ਪ੍ਰਧਾਨ ਮਿਲਿਆ ਹੈ। ਉਨ੍ਹਾਂ ਨੂੰ ਮੰਗਲਵਾਰ (20 ਜਨਵਰੀ, 2026) ਨੂੰ ਅਧਿਕਾਰਤ ਤੌਰ ‘ਤੇ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਵਜੋਂ ਚੁਣਿਆ ਗਿਆ। ਨਿਤਿਨ ਨਵੀਨ ਆਪਣਾ ਅਹੁਦਾ ਸੰਭਾਲਦਿਆਂ ਹੀ ਐਕਸ਼ਨ ਮੋਡ ਵਿੱਚ ਨਜ਼ਰ ਆਏ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਹੋਣ ਵਾਲੀਆਂ ਮੇਅਰ ਚੋਣਾਂ ਦੇ ਲਈ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਆਬਜ਼ਰਵਰ ਨਿਯੁਕਤ ਕੀਤਾ ਹੈ। ਜੋ ਕਿ ਪਾਰਟੀ ਦੀ ਆਉਣ ਵਾਲੀ ਚੋਣ ਰਣਨੀਤੀ ਦਾ ਹਿੱਸਾ ਹੈ।

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਮੇਅਰ ਦੀਆਂ ਚੋਣਾਂ 29 ਜਨਵਰੀ 2026 ਨੂੰ ਹੋਣ ਜਾ ਰਹੀਆਂ ਹਨ। ਪਾਰਟੀ ਵੱਲੋਂ ਵਿਨੋਦ ਤਾਵੜੇ ਵਰਗੇ ਸੀਨੀਅਰ ਆਗੂ ਨੂੰ ਆਬਜ਼ਰਵਰ ਲਗਾਉਣਾ ਇਨ੍ਹਾਂ ਚੋਣਾਂ ਪ੍ਰਤੀ ਭਾਜਪਾ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਕੀ ਭੂਮਿਕਾ?

ਭਾਜਪਾ ਨੇ ਚੰਡੀਗੜ੍ਹ ਮੇਅਰ ਦੀ ਚੋਣ ਲਈ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੂੰ ਚੋਣ ਆਬਜ਼ਰਵਰ ਨਿਯੁਕਤ ਕੀਤਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ ਇਸ ਚੋਣ ਨੂੰ ਬਹੁਤ ਮਹੱਤਵਪੂਰਨ ਮੰਨਦੀ ਹੈ ਅਤੇ ਰਣਨੀਤੀਆਂ ਸਿਖਰਲੀ ਲੀਡਰਸ਼ਿਪ ਦੀ ਸਿੱਧੀ ਨਿਗਰਾਨੀ ਹੇਠ ਤਿਆਰ ਕੀਤੀਆਂ ਜਾਣਗੀਆਂ।

ਨਿਤਿਨ ਨਵੀਨ ਦੇ ਇਹ ਸ਼ੁਰੂਆਤੀ ਫੈਸਲੇ ਇੱਕ ਸੁਨੇਹਾ ਦਿੰਦੇ ਹਨ ਕਿ ਭਾਜਪਾ ਹੁਣ ਹਰ ਚੋਣ ਮਿਸ਼ਨ ਮੋਡ ਵਿੱਚ ਲੜਨ ਲਈ ਤਿਆਰ ਹੈ। ਸੰਗਠਨ ਨੂੰ ਮਜ਼ਬੂਤ ​​ਕਰਨ ਅਤੇ ਤਜਰਬੇਕਾਰ ਨੇਤਾਵਾਂ ਦੀ ਤਾਇਨਾਤੀ ਰਾਹੀਂ ਰਾਜਾਂ ਵਿੱਚ ਬਿਹਤਰ ਤਾਲਮੇਲ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਗਿਆ ਹੈ। ਪਾਰਟੀ ਦੇ ਅੰਦਰ, ਇਸ ਨੂੰ ਨਵੇਂ ਪ੍ਰਧਾਨ ਲਈ ਇੱਕ ਮਜ਼ਬੂਤ ​​ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾ ਹੈ।

ਜਾਣੋ ਕੌਣ ਹਨ ਵਿਨੋਦ ਤਾਵੜੇ?

ਵਿਨੋਦ ਤਾਵੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਹਨ। ਉਹ ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਸਰਗਰਮ ਰਹੇ ਹਨ। ਉਹ ਸਿੱਖਿਆ ਅਤੇ ਉੱਚ ਤਕਨੀਕੀ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਪਾਰਟੀ ਸੰਗਠਨ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ।

ਵਿਨੋਦ ਤਾਵੜੇ 1980 ਵਿੱਚ ਵਿਦਿਆਰਥੀ ਆਗੂ ਵਜੋਂ ABVP ਨਾਲ ਜੁੜੇ। 1988 ਵਿੱਚ ABVP ਦੇ ਜਨਰਲ ਸਕੱਤਰ ਬਣਾਏ ਗਏ। 1990 ਵਿੱਚ ਉਹ ਮੁੰਬਈ ਬੀਜੇਪੀ ਦੇ ਪ੍ਰਧਾਨ ਚੁਣੇ ਗਏ। 2008 ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਵਜੋਂ ਚੁਣੇ ਗਏ। 2014 ਵਿੱਚ ਬੋਰੀਬਲੀ ਸੀਟ ਤੋਂ ਜੀਤ ਕੇ ਵਿਧਾਇਕ ਬਣੇ। 2020 ਵਿੱਚ ਬੀਜੇਪੀ ਦੇ ਕੌਮੀ ਸਕੱਤਰ ਬਣਾਏ ਗਏ। 2021 ਬੀਜੇਪੀ ਦੇ ਕੌਮੀ ਜਨਰਲ ਸਕੱਤਰ ਬਣਾਏ ਗਏ। 2022 ਵਿੱਚ ਬਿਹਾਰ ਦੇ ਇੰਚਾਰਜ ਬਣੇ।