Sikh Gurudwara Amendment Bill Pass: ਵਿਧਾਨ ਸਭਾ ‘ਚ ਸਿੱਖ ਗੁਰਦੁਆਰਾ ਸੋਧ ਬਿਲ-2023 ਪਾਸ, ਮੁੱਖ ਮੰਤਰੀ ਦੇ SGPC ‘ਤੇ ਤਿੱਖੇ ਨਿਸ਼ਾਨੇ
Vidhan Sabha Adjourned: ਪੰਜਾਬ ਵਿਧਾਨਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਸਿੱਖ ਗੁਰਦੁਆਰਾ (ਸੋਧ) ਬਿਲ-2023, ਪੰਜਾਬ ਯੂਨੀਵਰਸਿਟੀ ਲਾਅ (ਸੋਧ) ਬਿਲ-2023 ਸਮੇਤ ਕਈ ਵੱਡੇ ਬਿਲ ਪਾਸ ਕਰ ਦਿੱਤੇ ਗਏ ਹਨ।
ਸਰਬ ਸਾਂਝੀ ਪਵਿੱਤਰ ਗੁਰਬਾਣੀ ਦਾ ਪ੍ਰਚਾਰ-ਪ੍ਰਸਾਰ ਦੁਨੀਆ ਦੇ ਕੋਨੇ ਕੋਨੇ ਤੱਕ ਹੋਵੇ.. ਸਿੱਖ ਗੁਰਦੁਆਰਾ (ਸੋਧ) ਬਿੱਲ 2023 ‘ਤੇ ਮਤਾ ਪੇਸ਼… ਵਿਧਾਨਸਭਾ ਤੋਂ Live… https://t.co/JeRQ5zyBpV — Bhagwant Mann (@BhagwantMann) June 20, 2023
ਗੁਰਬਾਣੀ ‘ਤੇ ਕਿਸੇ ਇੱਕ ਚੈਨਲ ਦਾ ਹੱਕ ਨਹੀਂ-ਮਾਨ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰਬਾਣੀ ਸਰਭਸਾਂਝੀ ਹੈ। ਇਸ ਉੱਤੇ ਕਿਸੇ ਇੱਕ ਚੈਨਲ ਦਾ ਹੱਕ ਨਹੀਂ ਹੈ। ਇਸ ਸਮੇਂ ਗੁਰਬਾਣੀ Free to Air ਨਹੀਂ ਹੈ। 21 ਜੁਲਾਈ ਨੂੰ ਪੀਟੀਸੀ ਦਾ ਕਾਂਟ੍ਰੈਕਟ ਖਤਮ ਹੋ ਰਿਹਾ ਹੈ। ਹੁਣ ਉਹ ਚਾਹੁੰਦੇ ਹਨ ਕਿ ਮੁੜ ਤੋਂ ਉਨ੍ਹਾਂ ਨੂੰ 12 ਸਾਲਾਂ ਲਈ ਗੁਰਬਾਣੀ ਪ੍ਰਸਾਰਣ ਤੇ ਅਧਿਕਾਰ ਮਿਲ ਜਾਣ। ਪਰ ਅਸੀਂ ਉਸ ਤੋਂ ਪਹਿਲਾਂ ਹੀ ਇਸ ਬਿਲ ਨੂੰ ਮਨਜੂਰੀ ਦੇ ਕੇ ਗੁਰਬਾਣੀ ਤੋਂ ਇਕ ਚੈਨਲ ਦਾ ਕਬਜਾ ਖਤਮ ਕਰ ਰਹੇ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੋਧ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸਮੁੱਚੀ ਮਨੁੱਖਤਾ ਗੁਰਬਾਣੀ (Gurbani) ਕੀਰਤਨ ਸੁਣ ਸਕੇ ਅਤੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਬਿਨਾਂ ਕਿਸੇ ਅਦਾਇਗੀ ਦੇ ਦੇਖ ਸਕੇ।SGPC ਦਾ ਪ੍ਰਧਾਨ ਗੁਰਬਾਣੀ ਦੇ ਪ੍ਰਸਾਰਣ ਲਈ ਟੈਂਡਰ ਮੰਗ ਰਿਹਾ ਹੈਜੇ ਅਸੀਂ ਇਹ ਬਿੱਲ ਨਾ ਲਿਆਉਂਦੇ ਤਾਂ ਇਨ੍ਹਾਂ ਨੇ PTC Simran ਨਾਮ ਦੇ ਚੈਨਲ ਨੂੰ ਅਧਿਕਾਰ ਦੇ ਦੇਣੇ ਸੀਹੁਣ 21 ਜੁਲਾਈ ਤੋਂ ਬਾਅਦ ਗੁਰਬਾਣੀ ਸਾਰੇ ਚੈਨਲਾਂ ਤੇ ਸਰਵਣ ਕੀਤੀ ਜਾ ਸਕੇਗੀ.. pic.twitter.com/8LooJMYwZs — Bhagwant Mann (@BhagwantMann) June 20, 2023
11 ਸਾਲ ਤੋਂ ਨਹੀਂ ਹੋਈ ਐੱਸਜੀਪੀਸੀ ਦੀ ਚੋਣ-CM
ਮੁੱਖ ਮੰਤਰੀ ਨੇ ਕਿਹਾ ਕਿ ਕਾਨੂੰਨ ਦੀ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਇਹ ਜਵਾਬ ਦੇਣ ਕਿ 11 ਸਾਲ ਤੋਂ ਐੱਸਜੀਪੀਸੀ ਦੀਆਂ ਚੋਣਾਂ ਕਿਉਂ ਨਹੀਂ ਹੋਈਆਂ। ਜਦਕਿ ਨਿਯਮ ਇਹ ਹੈ ਕਿ ਜੇਕਰ ਕਿਸੇ ਸੰਸਥਾ ਦੀਆਂ ਪੰਜ ਸਾਲ ਤੱਕ ਚੋਣਾਂ ਨਹੀਂ ਹੁੰਦੀਆਂ ਤਾਂ ਉਹ ਗੈਰ-ਲੋਕਤੰਤਰੀ ਮੰਨੀ ਜਾਂਦੀ ਹੈ। ਮਾਨ ਇੱਕ ਹੋਰ ਮਹੱਤਵਪੂਰਨ ਗੱਲ ਕਰਦਿਆਂ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਐੱਸਜੀਪੀਸੀ ਨੂੰ ਹੁਕਮ ਜਾਰੀ ਕੀਤੇ ਸਨ ਕਿ ਉਹ ਆਪਣਾ ਚੈਨਲ ਬਣਾਉਣ, ਜਿਸ ਵਿੱਚ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇ। ਉਨਾਂ ਨੇ ਬਾਦਲਾਂ ਤੇ ਵੀ ਤਿੱਖਾ ਹਮਲਾ ਕੀਤਾ।ਗੁਰਬਾਣੀ ਸਰਬ-ਸਾਂਝੀ ਹੈ ਕਿਸੇ ਇੱਕ ਚੈਨਲ ਨੇ ਠੇਕਾ ਨਹੀਂ ਲਿਆ ਹੋਇਆ ਪ੍ਰਸਾਰਣ ਦਾ11 ਸਾਲ ਤੋਂ ਇੱਕ ਚੈਨਲ ਗੁਰਬਾਣੀ ਦਾ ਪ੍ਰਸਾਰਣ ਕਰ ਰਿਹਾ ਹੈਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਵੀ SGPC ਨੇ ਨਹੀਂ ਮੰਨਿਆ.. pic.twitter.com/1YFooyrLLR — Bhagwant Mann (@BhagwantMann) June 20, 2023
ਧਾਮੀ ਨੇ ਪਤਾ ਨਹੀਂ ਕਿੱਥੋਂ ਕੀਤੀ ਹੈ ਵਕਾਲਤ-CM
ਮੁੱਖ ਮੰਤਰੀ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਇਹ ਸੈਂਟਰਲ ਨਹੀਂ ਸਟੇਟ ਐਕਟ ਹੈ। ਧਾਮੀ ਸਾਬ੍ਹ ਨੇ ਪਤਾ ਨਹੀਂ ਕਿੱਥੋਂ ਵਕਾਲਤ ਕੀਤੀ ਹੈ ਕਿ ਉਹ ਇਹ ਗੱਲ ਨਹੀਂ ਜਾਣਦੇ ਹਨ ਕਿ ਇਹ ਐਕਟ ਸ੍ਰੀ ਹਰਿਮੰਦਰ ਸਾਹਿਬ ਤੋਂ ਪਵਿੱਤਰ ਗੁਰਬਾਣੀ ਦਾ ਸਿੱਧਾ ਪ੍ਰਸਾਰਣ (ਆਡੀਓ ਜਾਂ ਆਡੀਓ ਅਤੇ ਵੀਡੀਓ) ਸਾਰੇ ਮੀਡੀਆ ਹਾਊਸਾਂ ‘ਤੇ ਕਰਨ ਦੀ ਗੱਲ ਕਹਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਐਕਟ ਵਿੱਚ ਇਹ ਵੀ ਵਿਵਸਥਾ ਹੋਵੇਗੀ ਕਿ ਟੈਲੀਕਾਸਟ ਦੌਰਾਨ ਕਿਸੇ ਵੀ ਕੀਮਤ ‘ਤੇ ਇਸ਼ਤਿਹਾਰ ਨਹੀਂ ਚੱਲ਼ਣਗੇ। ਮਾਨ ਨੇ ਅਫਸੋਸ ਪ੍ਰਗਟ ਕੀਤਾ ਕਿ ਸਿੱਖ ਗੁਰਦੁਆਰਾ ਐਕਟ-1925 ਰਾਹੀਂ ਬਣਾਈ ਗਈ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦੇ ਪ੍ਰਚਾਰ ਦਾ ਕੰਮ ਸੌਂਪਿਆ ਗਿਆ ਸੀ ਪਰ ਇਸ ਨੇ ਆਪਣੇ ਆਪ ਨੂੰ ਇੱਕ ਪਰਿਵਾਰ ਦੀ ਕਠਪੁਤਲੀ ਬਣਾ ਕੇ ਆਪਣੇ ਫਰਜ਼ ਤੋਂ ਅਣਗਹਿਲੀ ਕੀਤੀ ਹੈ।ਅਸੀਂ ਦੂਰੋਂ ਨਿਸ਼ਾਨ ਸਾਹਿਬ ਜਾਂ ਗੁਰੂ ਘਰ ਨੂੰ ਵੇਖਕੇ ਮੱਥਾ ਟੇਕਦੇ ਹਾਂਗੁਰੂ ਘਰ ਨਾਲ ਮੱਥਾ ਲਾਉਣ ਲਈ ਕਦੇ ਵੀ ਸੋਚ ਨਹੀਂ ਸਕਦੇਅਸੀਂ ਤਾਂ ਚਾਹੁੰਦੇ ਹਾਂ ਕਿ ਗੁਰਬਾਣੀ ਹਰ ਘਰ ਤੱਕ ਪਹੁੰਚੇਅਸੀਂ ਮੌਕਾ ਦੇਖ ਕੇ ਦਾੜ੍ਹੀ ਖੋਲਣ ਵਾਲਿਆਂ ਚੋਂ ਨਹੀਂ ਹਾਂ pic.twitter.com/rZixQDkGc0 — Bhagwant Mann (@BhagwantMann) June 20, 2023
