SGPC ਦੀ ਰਾਜਪਾਲ ਨਾਲ ਮੁਲਾਕਾਤ, ਸਿੱਖ ਗੁਰਦੁਆਰਾ ਸੋਧ ਬਿੱਲ-2023 ਨੂੰ ਮਨਜੂਰੀ ਨਾ ਦੇਣ ਦੀ ਮੰਗ
Sikh Gurudwara Amendment Bill-2023: ਵਿਧਾਨਸਭਾ ਵਿੱਚ ਸਿੱਖ ਗੁਰਦੁਆਰਾ ਸੋਧ ਬਿੱਲ 2023 ਨੂੰ ਪਾਸ ਕੀਤੇ ਜਾਣ ਤੋਂ ਬਾਅਦ ਹੀ ਪੰਜਾਬ ਸਰਕਾਰ ਅਤੇ ਐਸਜੀਪੀਸੀ ਆਮਣੇ ਸਾਹਮਣੇ ਹਨ। ਇਸ ਮੁੱਦੇ ਤੇ ਵੀਰਵਾਰ ਨੂੰ ਸ਼੍ਰੋਮਣੀ ਕਮੇਟੀ ਦਾ ਵਫਦ ਰਾਜਪਾਲ ਨੂੰ ਮਿਲਿਆ।
ਹਰਜਿੰਦਰ ਸਿੰਘ ਧਾਮੀ (ਪੁਰਾਣੀ ਤਸਵੀਰ)
Punjab News: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦਾ ਵਫਦ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗੁਵਾਈ ਹੇਠ ਵੀਰਵਾਰ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮਿਲਣ ਪਹੁੰਚੇ। ਇਸ ਮੁਲਾਕਾਤ ਦਾ ਮੁੱਖ ਮਕਸਦ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਇਸ ਸਿੱਖ ਗੁਰਦੁਆਰਾ ਸੋਧ ਬਿੱਲ 2023ਨੂੰ ਮਨਜੂਰੀ ਨਾ ਦੇਣ ਦੀ ਮੰਗ ਕਰਨਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨ ਰਾਜਪਾਲ ਨੂੰ ਮਿਲਣ ਲਈ ਸਮੇਂ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਅਗਲੇ ਹੀ ਦਿਨ ਯਾਨੀ ਵੀਰਵਾਰ ਨੂੰ ਮੁਲਾਕਾਤ ਦਾ ਸਮਾਂ ਦੇ ਦਿੱਤਾ ਗਿਆ।
ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਾਰ ਮੁੜ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਮਰਿਯਾਦਾ ਦੀ ਉਲੰਘਣਾ ਨਾ ਕਰਨ। ਪੰਜਾਬ ਨੂੰ ਸ਼ਾਂਤ ਹੀ ਰਹਿਣ ਦੇਣ। ਬਿਨਾ ਵਜ੍ਹਾ ਸਿੱਖ ਪੰਥ ਦੇ ਮਾਮਲਿਆ ਵਿੱਚ ਦਖ਼ਲ ਨਾ ਦੇਣ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਸਾਰੇ ਧਾਰਮਿਕ ਮਾਮਲਿਆਂ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰਦੀ ਆਈ ਹੈ ਅਤੇ ਅੱਗੇ ਵੀ ਉਹੀ ਕਰੇਗੀ।
ਭਗਵੰਤ ਸਿੰਘ ਮਾਨ ਵੱਲੋਂ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਤਿੱਖਾ ਪ੍ਰਤੀਕਰਮ#SGPCAmritsar #SGPC2023 #SGPCPresident #HarjinderSinghDhami pic.twitter.com/UuGt60wBVg
— Shiromani Gurdwara Parbandhak Committee (@SGPCAmritsar) June 22, 2023
ਇਹ ਵੀ ਪੜ੍ਹੋ
‘ਪੰਥਕ ਮੁੱਦਿਆ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ ਸਰਕਾਰ’
ਧਾਮੀ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਪੰਥਕ ਮੁੱਦਿਆ ਦਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਧਾਮੀ ਨੇ ਸੀਐਮ ਮਾਨ ਦੇ ਦਾਹੜੇ ਵਾਲੇ ਬਿਆਨ ਤੇ ਵੀ ਪਲਟਵਾਰ ਕੀਤਾ। ਉਨ੍ਹਾਂ ਕਿਹਾ ਕਿ ਦਾਹੜੇ ਨੂੰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਕਾਰ ਦੇ ਰੂਪ ਵਿੱਚ ਸਾਬਤ ਸੂਰਤ ਸਿੱਖ ਹੋਣ ਲਈ ਬਖ਼ਸ਼ਿਸ ਕੀਤੀ ਸੀ ,ਪਰ ਕੀ ਉਹ ਇਸ ਉੱਤੇ ਟੋਂਚਾ ਕਰੋਗੇ। ਉਨ੍ਹਾਂ ਨੇ ਸਿੱਖ ਪੰਥ ਦੇ ਭਗਤਾਂ ਦੇ ਨਾਂ ਇੱਜਤ ਨਾਲ ਨਹੀਂ ਲਏ।
20 ਜੂਨ ਨੂੰ ਜਦੋਂ ਤੋਂ ਪੰਜਾਬ ਸਰਕਾਰ ਨੇ ਵਿਧਾਨਸਭਾ ‘ਚ ਸਿਖ ਗੁਰਦੁਆਰਾ ਸੋਧ ਬਿਲ 2023 ਪਾਸ ਕੀਤਾ, ਉਸ ਤੋਂ ਬਾਅਦ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਰਕਾਰ ਤੇ ਹਮਲਾਵਰ ਹਨ। ਉਸੇ ਦਿਨ ਸ਼ਾਮ ਨੂੰ ਉਨ੍ਹਾਂ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਉਨ੍ਹਾਂ ਨੇ ਉਸ ਦਿਨ ਨੂੰ ਕਾਲੇ ਅੱਖਰਾਂ ਵਿੱਚ ਲਿਖਿਆ ਜਾਣ ਵਾਲਾ ਦਿਨ ਦੱਸਿਆ ਸੀ।
ੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ