ਚੰਡੀਗੜ੍ਹ ਕਾਰ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ, 8 ਤੋਂ 10 ਗੱਡੀਆਂ ਸੜ ਕੇ ਹੋਈਆਂ ਸੁਆਹ

Updated On: 

18 Sep 2023 07:59 AM

ਬੀਤੇ ਰਾਤ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਇੱਕ ਕਾਰ ਸ਼ੋਅਰੂਮ ਵਿੱਚ ਅੱਗ ਲੱਗਣ ਨਾਲ ਹੜਕੰਪ ਮੱਚ ਗਿਆ। ਦੱਸ ਦਈਏ ਕਿ ਅੱਗ ਇਨ੍ਹੀਂ ਜਿਆਦਾ ਭਿਆਨਕ ਸੀ ਕਿ ਮੁਰੰਮਤ ਲਈ ਆਈਆਂ 8 ਤੋਂ 10 ਕਾਰਾਂ ਸੜ ਕੇ ਸੁਆਹ ਹੋ ਗਈਆਂ। ਫਿਹਾਲ ਸਥਾਨਕ ਪੁਲਿਸ ਵੀ ਅੱਗ ਬੁਝਾਊ ਵਿਭਾਗ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਚੰਡੀਗੜ੍ਹ ਕਾਰ ਸ਼ੋਅਰੂਮ ਚ ਲੱਗੀ ਭਿਆਨਕ ਅੱਗ, 8 ਤੋਂ 10 ਗੱਡੀਆਂ ਸੜ ਕੇ ਹੋਈਆਂ ਸੁਆਹ
Follow Us On

ਚੰਡੀਗੜ੍ਹ ਨਿਊਜ਼। ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ ਵਨ ਸਥਿਤ ਟੋਇਟਾ ਦੀ ਵਰਕਸ਼ਾਪ ਵਿੱਚ ਐਤਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਇਹ ਵਰਕਸ਼ਾਪ ਪਲਾਟ ਨੰਬਰ 177 ਵਿੱਚ ਸਥਿਤ ਹੈ। ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੀ ਵਰਕਸ਼ਾਪ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਤੇਜ਼ੀ ਨਾਲ ਫੈਲਣ ਕਾਰਨ ਵਰਕਸ਼ਾਪ ਵਿੱਚ ਮੁਰੰਮਤ ਲਈ ਆਈਆਂ ਕਰੀਬ 8-10 ਗੱਡੀਆਂ ਸੜ ਕੇ ਸੁਆਹ ਹੋ ਗਈਆਂ।

ਅੱਗ ਲੱਗਣ ਦੀ ਘਟਨਾ ਸ਼ਾਮ ਕਰੀਬ ਪੌਣੇ ਸੱਤ ਵਜੇ ਵਾਪਰੀ। ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਹਾਲਾਂਕਿ ਅੱਗ ‘ਤੇ ਅਜੇ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਜਾ ਸਕਿਆ ਹੈ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਨਹੀਂ ਹੋਇਆ ਖੁਲਾਸਾ

ਫਾਇਰ ਵਿਭਾਗ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵਰਕਸ਼ਾਪ ਐਤਵਾਰ, ਛੁੱਟੀ ਵਾਲੇ ਦਿਨ ਬੰਦ ਸੀ ਜਾਂ ਕਿਸੇ ਕਰਮਚਾਰੀ ਵੱਲੋਂ ਖੋਲ੍ਹੀ ਗਈ ਸੀ ਜਾਂ ਕੋਈ ਜਨਰੇਟਰ ਜਾਂ ਬਿਜਲੀ ਦਾ ਸਾਮਾਨ ਚੱਲ ਰਿਹਾ ਸੀ। ਵਰਕਸ਼ਾਪ ਵਿੱਚ ਅੱਗ ਬੁਝਾਊ ਯੰਤਰਾਂ ਦੀ ਮੌਜੂਦਗੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਪੁਲਿਸ ਸਟੇਸ਼ਨ ਵੀ ਅੱਗ ਬੁਝਾਊ ਵਿਭਾਗ ਦੀ ਮਦਦ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਹਿਲਾਂ ਵੀ ਕਈ ਵਾਰ ਲੱਗ ਚੁੱਕੀ ਹੈ ਅੱਗ

ਮਿਲੀ ਜਾਣਕਾਰੀ ਮੁਤਾਬਕ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ। ਇਹ ਚੰਡੀਗੜ੍ਹ ਇੰਡਸਟਰੀਅਲ ਏਰੀਆ ‘ਚ ਅੱਗ ਲੱਗਣ ਦੀ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਅੱਗ ਲੱਗਣ ਦੀਆਂ ਖਬਰਾਂ ਸਾਹਮਣੇ ਆ ਚੁੱਕਿਆਂ ਹਨ।