ਕਿਸਾਨਾਂ ਨਾਲ ਮੀਟਿੰਗ ਲਈ ਚੰਡੀਗੜ੍ਹ ਪਹੁੰਚੇ ਕੇਂਦਰੀ ਮੰਤਰੀ, MSP ਸਮੇਤ ਕਈ ਮੁੱਦਿਆ ‘ਤੇ ਹੋਵੇਗੀ ਚਰਚਾ
Chandigarh farmers meeting: ਮੀਟਿੰਗ ਦੇ ਲਈ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਅਰਜੁਨ ਮੁੰਡਾ ਚੰਡੀਗੜ੍ਹ ਪਹੁੰਚੇ ਹਨ। ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਇਸ ਮੀਟਿੰਗ ਚ ਨਹੀਂ ਪਹੁੰਚ ਸਕੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਇਸ ਮੀਟਿੰਗ ਚ ਪਹੁੰਚੇ ਹਨ।
ਚੰਡੀਗੜ੍ਹ ‘ਚ ਕਿਸਾਨੀ ਮੁੱਦਿਆ ਨੂੰ ਲੈ ਕੇ ਕੇਂਦਰੀ ਮੰਤਰੀਆਂ ਵੱਲੋਂ ਕਿਸਾਨਾਂ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਮੀਟਿੰਗ ਦੇ ਲਈ ਕੇਂਦਰੀ ਮੰਤਰੀ ਪਿਊਸ਼ ਗੋਇਲ ਅਤੇ ਅਰਜੁਨ ਮੁੰਡਾ ਚੰਡੀਗੜ੍ਹ ਪਹੁੰਚੇ ਹਨ। ਕੇਂਦਰੀ ਰਾਜ ਮੰਤਰੀ ਨਿਤਿਆਨੰਦ ਰਾਏ ਇਸ ਮੀਟਿੰਗ ਚ ਨਹੀਂ ਪਹੁੰਚ ਸਕੇ ਹਨ। ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੀ ਇਸ ਮੀਟਿੰਗ ‘ਚ ਪਹੁੰਚੇ ਹਨ। ਇਸ ਤੋਂ ਇਲਾਵਾ ਸਰਵਨ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਵੀ ਮੌਜ਼ੂਦ ਰਹਿਣਗੇ। ਇਸ ਮੀਟਿੰਗ ਚ ਭਗਵੰਤ ਮਾਨ ਵੀ ਸ਼ਾਮਲ ਹੋਣ ਵਾਲੇ ਸਨ ਪਰ ਕਿਸੇ ਕਾਰਨ ਉਹ ਨਹੀਂ ਪਹੁੰਚ ਸਕੇ।
13 ਫਰਵਰੀ ਨੂੰ ਪੰਜਾਬ ਦੇ ਕਿਸਾਨ 10 ਹਜ਼ਾਰ ਟਰੈਕਟਰ ਟਰਾਲੀਆਂ ‘ਤੇ ਦਿੱਲੀ ਜਾਣ ਲਈ ਹਰਿਆਣਾ ‘ਚ ਦਾਖਲ ਹੋਣਗੇ। ਇਸ ਲਈ ਸ਼ੰਭੂ ਬਾਰਡਰ, ਡੱਬਵਾਲੀ ਅਤੇ ਖਨੌਰੀ ਬਾਰਡਰ ਦੀ ਚੋਣ ਕੀਤੀ ਗਈ ਹੈ। ਐਮਰਜੈਂਸੀ ਸਥਿਤੀ ਨਾਲ ਨਜਿੱਠਣ ਅਤੇ ਅੰਬਾਲਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਚਾਰ ਕੰਪਨੀਆਂ ਅਲਫ਼ਾ, ਬ੍ਰਾਵੋ, ਚਾਰਲੀ ਅਤੇ ਡੈਲਟਾ ਦਾ ਗਠਨ ਕੀਤਾ ਗਿਆ ਹੈ। ਚਾਰ ਕੰਪਨੀਆਂ ਵਿੱਚ 428 ਸਿਪਾਹੀ ਹੋਣਗੇ।
Farmers Meeting with with minster on MSP and other issues before Delhi March. pic.twitter.com/O9K07z9lAb
— Nick Sajan (@NickSajan) February 12, 2024
ਇਹ ਵੀ ਪੜ੍ਹੋ
ਧਾਰਾ 144 ਲਾਗੂ
ਹਰਿਆਣਾ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੰਬਾਲਾ, ਕੁਰੂਕਸ਼ੇਤਰ, ਕਰਨਾਲ, ਕੈਥਲ, ਫਤਿਹਾਬਾਦ, ਸੋਨੀਪਤ, ਝੱਜਰ, ਪੰਚਕੂਲਾ, ਜੀਂਦ, ਹਿਸਾਰ ਅਤੇ ਚੰਡੀਗੜ੍ਹ ਸਮੇਤ 15 ਜ਼ਿਲ੍ਹਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਟਰੈਕਟਰ ਟਰਾਲੀ ‘ਤੇ ਕਿਸੇ ਵੀ ਤਰ੍ਹਾਂ ਦੇ ਪ੍ਰਦਰਸ਼ਨ ‘ਤੇ ਪਾਬੰਦੀ ਹੈ।
ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਅਫਵਾਹਾਂ ਫੈਲਾਉਣ ਵਾਲਿਆਂ ‘ਤੇ ਵੀ ਪੁਲਿਸ ਦੀਆਂ ਟੀਮਾਂ ਨਜ਼ਰ ਰੱਖ ਰਹੀਆਂ ਹਨ। ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਹਿਸਾਰ, ਕੈਥਲ, ਜੀਂਦ, ਫਤਿਹਾਬਾਦ, ਡੱਬਵਾਲੀ ਸਮੇਤ ਸਿਰਸਾ ਜ਼ਿਲ੍ਹੇ ਵਿੱਚ 13 ਫਰਵਰੀ ਰਾਤ 11.59 ਵਜੇ ਤੱਕ ਡੌਂਗਲ, ਬਲਕ ਐਸਐਮਐਸ ਅਤੇ ਇੰਟਰਨੈੱਟ ਤੇ ਪਾਬੰਦੀ ਲਗਾ ਦਿੱਤੀ ਗਈ ਹੈ।