ਚੰਡੀਗੜ੍ਹ ‘ਚ ਇੱਕ ਦਿਨ ਪਹਿਲਾਂ ਹੀ ਰਾਵਣ ਦਹਿਨ! ਸ਼ਰਾਰਤੀ ਅਨਸਰ ਨੇ ਦੇਰ ਰਾਤ ਲਗਾ ਦਿੱਤੀ ਪੁਤਲੇ ਨੂੰ ਅੱਗ, VIDEO

Updated On: 

02 Oct 2025 10:24 AM IST

ਸੈਕਟਰ-30 ਦੀ ਆਰਬੀਆਈ ਕਲੋਨੀ 'ਚ ਇਹ ਪੁੱਤਲਾ ਖੜ੍ਹਾ ਕੀਤਾ ਗਿਆ ਸੀ। ਸੈਕਟਰ-30 ਦੀ ਦੁਸ਼ਹਿਰਾ ਪ੍ਰਬੰਧਕ ਕਮੇਟੀ ਪਰੇਸ਼ਾਨ ਹੈ ਕਿ ਉਹ ਅੱਜ ਸ਼ਾਮ ਨੂੰ ਕੀ ਕਰਨਗੇ। ਕਿਸੇ ਸ਼ਰਾਰਤੀ ਅਨਸਰ ਨੇ ਦੇਰ ਰਾਤ ਦੁਸ਼ਹਿਰੇ ਤੋਂ ਪਹਿਲਾਂ ਹੀ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਅਚਾਨਕ ਲੱਗੀ ਅੱਗ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ

ਚੰਡੀਗੜ੍ਹ ਚ ਇੱਕ ਦਿਨ ਪਹਿਲਾਂ ਹੀ ਰਾਵਣ ਦਹਿਨ! ਸ਼ਰਾਰਤੀ ਅਨਸਰ ਨੇ ਦੇਰ ਰਾਤ ਲਗਾ ਦਿੱਤੀ ਪੁਤਲੇ ਨੂੰ ਅੱਗ, VIDEO
Follow Us On

ਚੰਡੀਗੜ੍ਹ ਸੈਕਟਰ-30 ਵਿਖੇ ਕਿਸੇ ਸ਼ਰਾਰਤੀ ਅਨਸਰ ਨੇ ਦੇਰ ਰਾਤ ਦੁਸ਼ਹਿਰੇ ਤੋਂ ਪਹਿਲਾਂ ਹੀ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਅਚਾਨਕ ਲੱਗੀ ਅੱਗ ਨਾਲ ਇਲਾਕੇ ਚ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਟੀਮ ਮੌਕੇ ਤੇ ਪਹੁੰਚੀ, ਪਰ ਓਦੋਂ ਤੱਕ ਰਾਵਣ ਦਾ ਪੁਤਲਾ ਪੂਰੀ ਤਰ੍ਹਾਂ ਸੜ ਚੁੱਕਿਆ ਸੀ। ਦੁਸ਼ਹਿਰਾ ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ। ਸੈਕਟਰ-30 ਦੀ ਆਰਬੀਆਈ ਕਲੋਨੀ ਚ ਇਹ ਪੁੱਤਲਾ ਖੜ੍ਹਾ ਕੀਤਾ ਗਿਆ ਸੀ। ਸੈਕਟਰ-30 ਦੀ ਦੁਸ਼ਹਿਰਾ ਪ੍ਰਬੰਧਕ ਕਮੇਟੀ ਪਰੇਸ਼ਾਨ ਹੈ ਕਿ ਉਹ ਅੱਜ ਸ਼ਾਮ ਨੂੰ ਕੀ ਕਰਨਗੇ।

ਉੱਥੇ ਹੀ, ਇਸ ਦੌਰਾਨ ਪੂਰੇ ਸ਼ਹਿਰ ਚ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਜ਼ੋਰਾਂ-ਸ਼ੋਰਾਂ ਤੇ ਹਨ। ਇਸ ਵਾਰ ਚੰਡੀਗੜ੍ਹ ਚ 10 ਥਾਵਾਂ ਤੇ ਰਾਵਣ, ਮੇਘਨਾਦ ਤੇ ਕੁੰਭਕਰਨ ਦੇ ਪੁਤਲਿਆਂ ਦਾ ਦਹਿਨ ਕੀਤਾ ਜਾਵੇਗਾ। ਰਾਮਲੀਲਾ ਕਮੇਟੀਆਂ ਇਸ ਬਾਰ ਸੁਰੱਖਿਆ ਤੇ ਖਾਸ ਧਿਆਨ ਦੇ ਰਹੀਆਂ ਹਨ। ਸਿਰਫ਼ ਪੁਲਿਸ ਤੇ ਨਿਰਭਰ ਰਹਿਣ ਦੀ ਬਜਾਏ ਪ੍ਰਾਈਵੇਟ ਸਿਕਓਰਿਟੀ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਸੈਕਟਰ-46 ਚ 101 ਫੁੱਟ ਦਾ ਪੁਤਲਾ

ਸੈਕਟਰ-46 ਇਸ ਵਾਰ ਸਭ ਤੋਂ ਜ਼ਿਆਦਾ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਜਿੱਥੇ ਸਨਾਤਨ ਧਰਮ ਕਮੇਟੀ ਨੇ 101 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਕੁੰਭਕਰਨ ਦਾ 95 ਫੁੱਟ ਉੱਚਾ ਤੇ ਮੇਘਨਾਦ ਦਾ 90 ਫੁੱਟ ਉੱਚਾ ਪੁਤਲਾ ਬਣਾਇਆ ਗਿਆ ਹੈ। ਸੈਕਟਰ 29- ਚ 80 ਫੁੱਟ ਉੱਚਾ ਰਾਵਣ, 75 ਫੁੱਟ ਦਾ ਕੁੰਭਕਰਨ ਤੇ 70 ਫੁੱਟ ਦਾ ਮੇਘਨਾਦ ਤਿਆਰ ਕੀਤਾ ਗਿਆ ਹੈ।