ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪਤਨੀ ਉਰਮੀਲਾ ਕੁਮਾਰੀ ਬਣੇ ਪਿੰਡ ਦੇ ਸਰਪੰਚ, 350 ਵੋਟਾਂ ਤੋਂ ਜਿੱਤ ਦਰਜ ਕੀਤੀ
ਛੇਵੀਂ ਬਾਰ ਕੈਬਿਨਟ ਮੰਤਰੀ ਦੇ ਪਰਿਵਾਰ 'ਚ ਸਰਪੰਚੀ ਆਈ ਹੈ। ਮੰਤਰੀ ਲਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਦੀਆਂ ਪੰਜ ਵਾਰ ਸਰਪੰਚੀ ਚੋਣਾਂ ਜਿੱਤ ਚੁੱਕ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।
ਪੰਚਾਇਤੀ ਚੋਣਾਂ ਦੇ ਚਲਦੇ ਜਿੱਥੇ ਕਿ ਵੱਖ-ਵੱਖ ਪਿੰਡਾਂ ਦੇ ਵਿੱਚ ਪੰਚਾਂ ਸਰਪੰਚਾਂ ਦੇ ਜਿੱਤਣ ਦੀ ਖੁਸ਼ੀ ਦੇ ਵਿੱਚ ਢੋਲ ਵਜਾਏ ਜਾ ਰਹੇ ਹਨ। ਉਥੇ ਹੀ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਪਿੰਡ ਕਟਾਰੂਚੱਕ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਹੈ। ਪਿੰਡ ਦੀਆਂ ਪੰਚਾਇਤੀ ਚੋਣਾਂ ਵਿੱਚ ਕੈਬਿਨਟ ਮੰਤਰੀ ਕਟਾਰੂਚੱਕ ਦੀ ਧਰਮ ਪਤਨੀ ਉਰਮੀਲਾ ਕੁਮਾਰੀ ਨੇ ਕਰੀਬ 350 ਵੋਟਾਂ ਤੋਂ ਜਿੱਤ ਦਰਜ ਕੀਤੀ ਹੈ।
ਦੱਸ ਦਈਏ ਕਿ ਲਗਾਤਾਰ ਛੇਵੀਂ ਬਾਰ ਕੈਬਿਨਟ ਮੰਤਰੀ ਦੇ ਪਰਿਵਾਰ ‘ਚ ਸਰਪੰਚੀ ਆਈ ਹੈ। ਮੰਤਰੀ ਲਾਲ ਚੰਦ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਪਿੰਡ ਦੀਆਂ ਪੰਜ ਵਾਰ ਸਰਪੰਚੀ ਚੋਣਾਂ ਜਿੱਤ ਚੁੱਕ ਹੈ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਪਿੰਡ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ।
ਇਸ ਦੌਰਾਨ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਜਿਸ ਤਰ੍ਹਾਂ ਹਲਕਾ ਭੋਆ ਤੋਂ ਖਬਰਾਂ ਸਾਹਮਣੇ ਆ ਰਹਿਆਂ ਹਨ। ਨਵੇਂ ਲੋਕ, ਨਵੇਂ ਚਿਹਰੇ ਅਤੇ ਨੌਜਵਾਨ ਪੀੜੀ ਨੂੰ ਸਰਪੰਚੀ ਚੋਣਾਂ ਜਿੱਤ ਰਹੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਦੇ ਨਾਲ- ਨਾਲ ਸੱਤਾਧਾਰੀ ਪਾਰਟੀ, ਵਿਰੋਧੀ ਪਾਰਟੀਆਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਪੰਚੀ ਚੋਣਾਂ ਦੀ ਅਗਲੇਰੀ ਪਾਰੀ ਲਈ ਨਵੀਂ ਉਮੀਦਾਂ ਅਤੇ ਆਸਾਂ ਲੈ ਕੇ ਪਿੰਡ ਦਾ ਵਿਕਾਸ ਕਰਾਂਗੇ।
ਕੈਬਿਨਟ ਮੰਤਰੀ ਲਾਲ ਚੱਦ ਨੇ ਕਿਹਾ ਕਿ ਪੂਰੇ ਹਲਕੇ ਭੋਆ ਤੋਂ ਵਿਰੋਧੀਆਂ ਦੀ ਇੱਕ ਵੀ ਅਰਜ਼ੀ ਰੱਦ ਨਹੀਂ ਹੋਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਨੇ ਖੁੱਲ੍ਹਾ ਸੱਦਾ ਦਿੱਤਾ ਕਿ ਜੋ ਕੋਈ ਵੀ ਚੋਣ ਕਰਨ ਲਈ ਜਾਂ ਚੁਣਨ ਲਈ ਹੱਕਦਾਰ ਹੈ। ਉਹ ਆਪਣੇ ਹੱਕ ਦੀ ਵਰਤੋਂ ਕਰ ਸਕਦਾ ਹੈ। ਇਸ ਦੇ ਚੱਲਦਿਆਂ ਭੋਆ ਹਲਕੇ ਦੇ 23 ਪਿੰਡਾਂ ਦੇ ਲੋਕਾਂ ਨੇ ਸਰਬਸਮੰਤੀ ਨਾਲ ਪੰਚਾਇਤ ਦਾ ਚੋਣ ਕੀਤਾ। ਇਸ ਤੋਂ ਬਾਅਦ ਵਿਰੋਧੀਆਂ ਕੋਲ ਕੋਈ ਵੀ ਮੁੱਦਾ ਨਹੀਂ ਹੈ।