Bomb Recovered: ਤਰਨਤਾਰਨ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਚੋਂ ਮਿਲਿਆ ਬੰਬ, ਪੁਲਿਸ ਕਰ ਰਹੀ ਜਾਂਚ

davinder-kumar-jalandhar
Updated On: 

21 Apr 2023 17:43 PM

TaranTaran Bomb Recovered: ਬੰਬ ਨੂੰ ਨਕਾਰਾ ਕਰਨ ਲਈ ਬੰਬ ਨਿਰੋਧਕ ਦੱਸਤਾ ਮੌਕੇ ਤੇ ਪਹੁੰਚ ਰਿਹਾ ਹੈ।

Loading video
Follow Us On

ਤਰਨਤਾਰਨ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚੋਂ ਇੱਕ ਪੁਰਾਣਾ ਬੰਬ ਮਿਲਿਆ ਹੈ। ਇੱਕ ਰੇਹੜੀ ਵਾਲੇ ਨੂੰ ਸਫ਼ਾਈ ਕਰਦੇ ਸਮੇਂ ਇਹ ਬੰਬ ਦਿਖਾਈ ਦਿੱਤਾ। ਉਸਨੇ ਤੁਰੰਤ ਇਸ ਦੀ ਸੂਚਨਾ ਸ੍ਰੀ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਨੂੰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਉੱਥੇ ਖੜੇ ਲੋਕਾਂ ਨੂੰ ਹਟਾਇਆ ਅਤੇ ਬੰਬ ਨਿਰੋਧਕ ਦਸਤੇ ਨੂੰ ਸੂਚਿਤ ਕੀਤਾ। ਖਬਰ ਲਿੱਖੇ ਜਾਣ ਤੱਕ ਪੁਲਿਸ ਬੰਬ ਨਿਰੋਧਕ ਦੱਸਤੇ ਦੇ ਪਹੁੰਚਣ ਦੀ ਉਡੀਕ ਕੀਤੀ ਜਾ ਰਹੀ ਸੀ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ