ਅੰਮ੍ਰਿਤਸਰ ‘ਚ ਲਿਆਂਦਾ ਜਾਵੇਗਾ ਮੈਟਰੋ ਪ੍ਰੋਜੈਕਟ, BJP ਨੇ ਮੈਨੀਫੈਸਟੋ ਕੀਤਾ ਜਾਰੀ
BJP Manifesto: ਨਾਲ ਹੀ ਭਾਜਪਾ ਨੇ ਕਿਹਾ ਕਿ ਜੇਕਰ ਭਾਜਪਾ ਦਾ ਮੇਅਰ ਅੰਮ੍ਰਿਤਸਰ ਵਿੱਚ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਗੁਮਟਾਲਾ ਬਾਈਪਾਸ ਦਾ ਨਾਲਾ ਢੱਕਣ ਦਾ ਕੰਮ ਕੀਤਾ ਜਾਵੇਗਾ। ਨਗਰ ਨਿਗਮ ਦੇ ਟੈਕਸਾਂ 'ਚ ਸੁਧਾਰ ਕੀਤਾ ਜਾਏਗਾ ਅਤੇ ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਮੈਟਰੋ ਪ੍ਰੋਜੈਕਟ ਵੀ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਆਇਆ ਸੀ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਬੰਦ ਹੋ ਗਿਆ ਅਤੇ ਉਸ ਪ੍ਰੋਜੈਕਟ ਨੂੰ ਵੀ ਦੁਬਾਰਾ ਤੋਂ ਵਧੀਆ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ।
BJP Manifesto: ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ‘ਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ 5 ਗਰੰਟੀਆਂ ਦਿੱਤੀਆਂ ਗਈਆਂ ਸਨ। ਦੂਜੇ ਪਾਸੇ ਅੱਜ ਭਾਜਪਾ ਨੇ ਵੀ ਅੰਮ੍ਰਿਤਸਰ ਵਿੱਚੋਂ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। ਇਸ ਮੈਨੀਫੈਸਟੋ ‘ਚ ਮੈਟਰੋ ਸਮੇਤ ਹੋਰ ਵੱਡੇ ਪ੍ਰੋਜੈਕਟਾਂ ਦਾ ਵਾਅਦਾ ਕੀਤਾ ਗਿਆ ਹੈ। ਪੰਜਾਬ ‘ਚ 21 ਦਸੰਬਰ ਨੂੰ ਵੋਟਿੰਗ ਹੋਣੀ ਹੈ ਅਤੇ ਉਸੇ ਦਿਨ ਹੀ ਗਿਣਤੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਆਗੂ ਸ਼ਵੇਤ ਮਲਿਕ ਨੇ ਕਿਹਾ ਕਿ 5 ਸਾਲ ਕਾਂਗਰਸ ਦੀ ਸਰਕਾਰ ਤੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਲਾਰਿਆਂ ਦੀ ਭਰਮਾਰ ਹੀ ਦਿੱਤੀ ਹੈ।
ਨਾਲ ਹੀ ਭਾਜਪਾ ਨੇ ਕਿਹਾ ਕਿ ਜੇਕਰ ਭਾਜਪਾ ਦਾ ਮੇਅਰ ਅੰਮ੍ਰਿਤਸਰ ਵਿੱਚ ਬਣਦਾ ਹੈ ਤਾਂ ਸਭ ਤੋਂ ਪਹਿਲਾਂ ਗੁਮਟਾਲਾ ਬਾਈਪਾਸ ਦਾ ਨਾਲਾ ਢੱਕਣ ਦਾ ਕੰਮ ਕੀਤਾ ਜਾਵੇਗਾ। ਨਗਰ ਨਿਗਮ ਦੇ ਟੈਕਸਾਂ ‘ਚ ਸੁਧਾਰ ਕੀਤਾ ਜਾਏਗਾ ਅਤੇ ਉਨਾਂ ਨੇ ਕਿਹਾ ਕਿ ਅੰਮ੍ਰਿਤਸਰ ਮੈਟਰੋ ਪ੍ਰੋਜੈਕਟ ਵੀ ਅਕਾਲੀ ਭਾਜਪਾ ਦੀ ਸਰਕਾਰ ਸਮੇਂ ਆਇਆ ਸੀ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਬੰਦ ਹੋ ਗਿਆ ਅਤੇ ਉਸ ਪ੍ਰੋਜੈਕਟ ਨੂੰ ਵੀ ਦੁਬਾਰਾ ਤੋਂ ਵਧੀਆ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ।
ਭਾਜਪਾ ਆਗੂਆਂ ਨੇ ਵਾਅਦਾ ਕੀਤਾ ਕਿ ਸਾਫ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ ਅਤੇ ਸ਼ਹਿਰ ਵਿੱਚ ਸਾਫ ਸਫਾਈ ਦੀ ਵੱਲ ਖਾਸ ਧਿਆਨ ਦਿੱਤਾ ਜਾਵੇਗਾ। ਸ਼ਹਿਰ ਨੂੰ ਸਮਾਰਟ ਸਿਟੀ ਕੇਂਦਰ ਸਰਕਾਰ ਵੱਲੋਂ ਆਏ ਕਰੋੜਾਂ ਰੁਪਏ ਦੇ ਫੰਡ ਨੂੰ ਵਧੀਆ ਢੰਗ ਨਾਲ ਵਿਕਸਿਤ ਕੀਤਾ ਜਾਵੇਗਾ। ਸ਼ਹਿਦ ਵਿੱਚ ਬੀਮਾਰੀਆਂ ਦੇ ਬਚਾਅ ਲਈ ਕੰਮ ਕੀਤਾ ਜਾਵੇਗਾ ਤੇ ਸ਼ਹਿਰ ਵਿੱਚ ਸਟਰੀਟ ਲਾਈਟਾਂ ਵੀ ਲਗਵਾਈਆਂ ਜਾਣਗੀਆਂ।
21 ਦਸੰਬਰ ਨੂੰ ਹੈ ਵੋਟਿੰਗ
ਪੰਜਾਬ ਦੀਆਂ ਪੰਜ ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਲਈ 21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਤਾਇਨਾਤ ਕੀਤੇ ਅਬਜ਼ਰਵਰਾਂ ਨੇ ਸ਼ੁੱਕਰਵਾਰ ਤੋਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ ਹਨ। ਉਨ੍ਹਾਂ ਦੀ ਸੂਚੀ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ ਹੈ।