ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਰਦੀਆਂ ਦੇ ਸੁਪਰ ਫੂਡ ਆਂਵਲੇ ਨਾਲ ਬਣਾਓ ਇਹ ਹੈਲਦੀ ਅਤੇ ਟੇਸਟੀ ਚੀਜ਼ਾਂ, ਜਾਣੋ ਰੈਸਿਪੀ

Amla Recipes: ਆਂਵਲੇ 'ਚ ਮੌਜੂਦ ਪੋਸ਼ਕ ਤੱਤ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੇ ਹਨ। ਤੁਸੀਂ ਆਂਵਲੇ ਦਾ ਸੇਵਨ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਆਂਵਲੇ ਤੋਂ ਬਣਨ ਵਾਲੀਆਂ ਸਵਾਦਿਸ਼ਟ ਅਤੇ ਹੈਲਦੀ ਰੈਸਿਪੀ ਦੀ ਵਿਧੀ। ਇਨ੍ਹਾਂ ਨੂੰ ਤੁਸੀਂ ਘਰ 'ਚ ਆਸਾਨੀ ਨਾਲ ਬਣਾ ਸਕਦੇ ਹੋ।

ਸਰਦੀਆਂ ਦੇ ਸੁਪਰ ਫੂਡ ਆਂਵਲੇ ਨਾਲ ਬਣਾਓ ਇਹ ਹੈਲਦੀ ਅਤੇ ਟੇਸਟੀ ਚੀਜ਼ਾਂ, ਜਾਣੋ ਰੈਸਿਪੀ
ਸਰਦੀਆਂ ਦੇ ਸੁਪਰਫੂਡ ਆਂਵਲੇ ਨਾਲ ਬਣਾਓ ਇਹ ਹੈਲਦੀ ਅਤੇ ਟੇਸਟੀ ਚੀਜ਼ਾਂ, ਜਾਣੋ ਰੈਸਿਪੀ
Follow Us
tv9-punjabi
| Updated On: 16 Dec 2024 17:06 PM

ਗਾਜਰ, ਮੂਲੀ ਅਤੇ ਸਾਗ ਤੋਂ ਇਲਾਵਾ ਆਂਵਲਾ ਵੀ ਸਰਦੀਆਂ ਦਾ ਸੁਪਰਫੂਡ ਮੰਨਿਆ ਜਾਂਦਾ ਹੈ। ਇਹ ਸੁਆਦ ‘ਚ ਖੱਟਾ ਹੁੰਦਾ ਹੈ ਪਰ ਸਿਹਤ ਲਈ ਫਾਇਦੇਮੰਦ ਵੀ ਹੁੰਦਾ ਹੈ। ਆਂਵਲਾ ਵਿਟਾਮਿਨ ਸੀ, ਐਂਟੀਆਕਸੀਡੈਂਟਸ, ਫਾਈਬਰ ਅਤੇ ਕਈ ਖਣਿਜਾਂ ਨਾਲ ਭਰਪੂਰ ਹੁੰਦਾ ਹੈ ਜੋ ਸਿਹਤ ਲਈ ਕਈ ਤਰੀਕਿਆਂ ਨਾਲ ਫਾਇਦੇਮੰਦ ਹੁੰਦਾ ਹੈ। ਇਹ ਇਮਿਊਨਿਟੀ ਨੂੰ ਮਜ਼ਬੂਤ ​​ਰੱਖਣ ‘ਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਇਹ ਸਕਿਨ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ।

ਕਈ ਲੋਕ ਸਰਦੀਆਂ ਵਿੱਚ ਆਂਵਲੇ ਦਾ ਜੂਸ ਪੀਣਾ ਪਸੰਦ ਕਰਦੇ ਹਨ। ਪਰ ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਆਪਣੀ ਖੁਰਾਕ ਵਿਚ ਸ਼ਾਮਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਆਂਵਲੇ ਤੋਂ ਬਣਨ ਵਾਲੀਆਂ ਕੁਝ ਡਿਸ਼ੇਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ।

ਆਂਵਲਾ ਅਤੇ ਜਿੰਜਰ ਜੂਸ

ਤੁਸੀਂ ਆਂਵਲਾ ਅਤੇ ਅਦਰਕ ਦਾ ਰਸ ਬਣਾ ਕੇ ਪੀ ਸਕਦੇ ਹੋ। ਇਸ ਦੇ ਲਈ,ਇੱਕ ਪੈਨ ਵਿੱਚ ਦੋ ਗਲਾਸ ਪਾਣੀ ਪਾਓ, 4 ਤੋਂ 5 ਆਂਵਲੇ ਪਾਓ ਅਤੇ ਇੱਕ ਉਬਾਲਾ ਦੁਆ ਲਵੋ। ਜਦੋਂ ਆਂਵਲਾ ਨਰਮ ਹੋਣ ਲੱਗੇ ਤਾਂ ਇਸ ਨੂੰ ਕੱਟ ਲਓ ਅਤੇ ਫਿਰ ਅਦਰਕ ਅਤੇ ਥੋੜ੍ਹੇ ਜਿਹੇ ਪਾਣੀ ਨਾਲ ਬਲੈਂਡਰ ਵਿਚ ਪੀਸ ਲਓ। ਇਸ ਤੋਂ ਬਾਅਦ ਇਸ ਨੂੰ ਛਾਨ ਲਵੋ। ਸਵਾਦ ਵਧਾਉਣ ਲਈ ਤੁਸੀਂ ਇਸ ‘ਚ ਸ਼ਹਿਦ ਵੀ ਮਿਲਾ ਸਕਦੇ ਹੋ।

ਆਂਵਲਾ ਚਟਨੀ

ਆਂਵਲਾ ਚਟਨੀ ਤੁਸੀਂ ਘਰ ‘ਚ ਹੀ ਆਸਾਨੀ ਨਾਲ ਬਣਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਆਂਵਲੇ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਓ। ਇਸ ਤੋਂ ਬਾਅਦ ਇਸ ਨੂੰ ਕੱਟ ਕੇ ਇਸ ਦੀ ਗੁਠਲੀ ਕੱਢ ਲਓ । ਹੁਣ ਆਂਵਲਾ, ਹਰੀ ਮਿਰਚ ਅਤੇ ਅਦਰਕ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ। ਹੁਣ ਮਿਕਸਰ ‘ਚ ਆਂਵਲਾ, ਹਰੀ ਮਿਰਚ, ਅਦਰਕ, ਜੀਰਾ, ਸਾਬੁਤ ਧਨੀਆ, ਧਨੀਆ ਪੱਤਾ ਅਤੇ ਨਮਕ ਪਾ ਕੇ ਪੀਸ ਲਓ। ਇਸ ਵਿਚ ਥੋੜ੍ਹਾ ਜਿਹਾ ਪਾਣੀ ਵੀ ਮਿਲਾਓ। ਟੇਸਟੀ ਆਂਵਲਾ ਚਟਨੀ ਤਿਆਰ ਹੈ।

ਆਂਵਲੇ ਦਾ ਮੁਰੱਬਾ

ਕਈ ਲੋਕ ਆਂਵਲੇ ਦਾ ਮੁਰੱਬਾ ਖਾਉਣਾ ਵੀ ਬਹੁਤ ਪਸੰਦ ਕਰਦੇ ਹਨ। ਇਸ ਨੂੰ ਤੁਸੀਂ ਘਰ ‘ਚ ਵੀ ਆਸਾਨੀ ਨਾਲ ਬਣਾ ਸਕਦੇ ਹੋ। ਸਭ ਤੋਂ ਪਹਿਲਾਂ ਆਂਵਲੇ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ। ਇਸ ਤੋਂ ਬਾਅਦ ਚਾਕੂ ਦੀ ਮਦਦ ਨਾਲ ਇਸ ਤੇ ਕੱਟ ਲਗਾ ਲਓ। ਹੁਣ ਆਂਵਲੇ ਨੂੰ ਪਾਣੀ ‘ਚ 2 ਤੋਂ 4 ਮਿੰਟ ਤੱਕ ਉਬਾਲਣ ਲਈ ਰੱਖੋ। ਜਦੋਂ ਇਹ ਨਰਮ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ। ਹੁਣ ਆਂਵਲੇ ਅਤੇ ਪਾਣੀ ਨੂੰ ਵੱਖ ਕਰ ਲਓ। ਇਸ ਵਿੱਚੋਂ ਗੁਠਲੀ ਕੱਢ ਲਓ। ਹੁਣ ਇਕ ਪੈਨ ਵਿਚ ਪਾਣੀ ਵਿਚ ਚੀਨੀ ਜਾਂ ਗੁੜ ਮਿਲਾ ਕੇ ਚਾਸ਼ਨੀ ਬਣਾ ਲਓ। ਹੁਣ ਇਸ ‘ਚ ਆਂਵਲਾ ਪਾ ਕੇ ਕੁਝ ਦੇਰ ਪਕਣ ਦਿਓ। ਜਦੋਂ ਇਸ ਦਾ ਰੰਗ ਬ੍ਰਾਉਨ ਹੋ ਜਾਵੇ ਤਾਂ ਗੈਸ ਬੰਦ ਕਰ ਦਿਓ। ਆਂਵਲਾ ਮੁਰੱਬਾ ਤਿਆਰ ਹੈ।

ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ...
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?
ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਮਿਲੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ, ਕੀ ਹੋਈ ਗੱਲ?...
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ
ਕੇਜਰੀਵਾਲ ਨਵੀਂ ਦਿੱਲੀ ਤੋਂ ਆਤਿਸ਼ੀ ਕਾਲਕਾਜੀ ਤੋਂ ਲੜਨਗੇ ਚੋਣ...
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ
ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਰਣਨੀਤੀ ਬਦਲੀ...ਹੁਣ ਕਰ ਰਹੇ ਹਨ ਇਹ ਤਿਆਰੀਆਂ...
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ
ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ 'ਤੇ ਦਾਗੇ ਗਏ ਅੱਥਰੂ ਗੈਸ, ਪੰਧੇਰ ਨੇ ਕੀਤਾ ਰੋਲ ਰੋਕਣ ਦਾ ਐਲਾਨ...
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ
CM ਭਗਵੰਤ ਮਾਨ ਨੇ 'ਵਨ ਨੇਸ਼ਨ, ਵਨ ਇਲੈਕਸ਼ਨ' 'ਤੇ ਚੁੱਕੇ ਸਵਾਲ...
Diljit Dosanjh: ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ...
Diljit Dosanjh:  ਦਿਲਜੀਤ ਦੋਸਾਂਝ ਦਾ ਕੰਸਰਟ ਮੁੜ ਘਿਰਿਆ ਵਿਵਾਦਾਂ 'ਚ, ਕੀ ਹੈ ਵਜ੍ਹਾ? ਜਾਣੋ......
Mukhyamantri Mahila Samman Yojana: 1000 ਨਹੀਂ ਮਿਲਣਗੇ 2100, AAP ਦੀ ਸਰਕਾਰ ਮੁੜ ਆਉਣ ਤੇ...
Mukhyamantri Mahila Samman Yojana: 1000 ਨਹੀਂ ਮਿਲਣਗੇ 2100, AAP ਦੀ ਸਰਕਾਰ ਮੁੜ ਆਉਣ ਤੇ......
ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ, ਗਾਇਬ ਹੋਇਆ ਸ਼ਿਕਾਇਤਕਰਤਾ ...
ਰਣਜੀਤ ਸਿੰਘ ਢੱਡਰੀਆਂ ਵਾਲਾ ਰੇਪ ਤੇ ਕਤਲ ਮਾਮਲਾ ਹੋਰ ਉਲਝਿਆ, ਗਾਇਬ ਹੋਇਆ ਸ਼ਿਕਾਇਤਕਰਤਾ ......