ਨਗਰ ਨਿਗਮਾਂ ਚ ਵਿਰੋਧੀ ਧਿਰ ਵਜੋਂ ਉਭਰਣ ਚ ਜੁਟੀ ਭਾਜਪਾ, 5 ਨਿਗਮਾਂ ਵਿੱਚ ਕੀਤੀਆਂ ਨਿਯੁਕਤੀਆਂ

tv9-punjabi
Published: 

27 Mar 2025 07:51 AM

Punjab BJP: ਕਈ ਨਗਰ ਨਿਗਮਾਂ ਵਿੱਚ ਤਿਕੋਣੀ ਮੁਕਾਬਲੇ ਦੇ ਵਿਚਕਾਰ, ਭਾਜਪਾ ਨੇ ਵੱਖ-ਵੱਖ ਨਗਰ ਨਿਗਮਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਉਪ ਨੇਤਾ ਨਿਯੁਕਤ ਕਰਕੇ ਆਪਣੀ ਸਥਿਤੀ ਮਜ਼ਬੂਤ ​​ਕੀਤੀ ਹੈ। ਭਾਜਪਾ ਨੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਫਗਵਾੜਾ ਵਿੱਚ ਵਿਰੋਧੀ ਧਿਰ ਦੀ ਕਮਾਨ ਸੰਭਾਲਣ ਲਈ ਆਪਣੇ ਆਗੂਆਂ ਦਾ ਐਲਾਨ ਕਰ ਦਿੱਤਾ ਹੈ।

ਨਗਰ ਨਿਗਮਾਂ ਚ ਵਿਰੋਧੀ ਧਿਰ ਵਜੋਂ ਉਭਰਣ ਚ ਜੁਟੀ ਭਾਜਪਾ, 5 ਨਿਗਮਾਂ ਵਿੱਚ ਕੀਤੀਆਂ ਨਿਯੁਕਤੀਆਂ

ਸੰਕੇਤਕ ਤਸਵੀਰ

Follow Us On

ਪਿਛਲੇ ਸਾਲ ਅੰਤ ਵਿੱਚ ਹੋਈਆਂ ਪੰਜਾਬ ਦੀਆਂ ਨਿਗਮ ਚੋਣਾਂ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ (AAP) ਵਿਚਕਾਰ ਸੀ। ਅਜਿਹੀ ਸਥਿਤੀ ਕਾਰਨ ਕਈ ਥਾਂ ਤੋਂ ਟਕਰਾਅ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਅਤੇ ਕਈ ਸ਼ਹਿਰਾਂ ਦੀਆਂ ਨਗਰ ਨਿਗਮ ਚੋਣਾਂ ਸੰਬੰਧੀ ਸ਼ਿਕਾਇਤਾਂ ਪੰਜਾਬ ਹਰਿਆਣਾ ਹਾਈ ਕੋਰਟ ਤੱਕ ਪਹੁੰਚੀਆਂ, ਜਿਨ੍ਹਾਂ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ। ਇਸ ਦੌਰਾਨ, ਹੁਣ ਭਾਰਤੀ ਜਨਤਾ ਪਾਰਟੀ (BJP) ਨੇ ਵਿਰੋਧੀ ਧਿਰ ਵਜੋਂ ਆਪਣੀ ਭੂਮਿਕਾ ਨੂੰ ਮਜ਼ਬੂਤ ​​ਕਰ ਲਿਆ ਹੈ।

ਕਈ ਨਗਰ ਨਿਗਮਾਂ ਵਿੱਚ ਤਿਕੋਣੀ ਮੁਕਾਬਲੇ ਦੇ ਵਿਚਕਾਰ, ਭਾਜਪਾ ਨੇ ਵੱਖ-ਵੱਖ ਨਗਰ ਨਿਗਮਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਉਪ ਨੇਤਾ ਨਿਯੁਕਤ ਕਰਕੇ ਆਪਣੀ ਸਥਿਤੀ ਮਜ਼ਬੂਤ ​​ਕੀਤੀ ਹੈ। ਭਾਜਪਾ ਨੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ ਅਤੇ ਫਗਵਾੜਾ ਵਿੱਚ ਵਿਰੋਧੀ ਧਿਰ ਦੀ ਕਮਾਨ ਸੰਭਾਲਣ ਲਈ ਆਪਣੇ ਆਗੂਆਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਉਹ ਸਥਾਨਕ ਸੰਸਥਾਵਾਂ ਵਿੱਚ ਜਨਤਕ ਮੁੱਦਿਆਂ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਲਈ ਵਚਨਬੱਧ ਹੈ।

ਕਿਹੜੇ ਕਿਹੜੇ ਲੀਡਰ ਨੂੰ ਮਿਲੀ ਜਿੰਮੇਵਾਰੀ

ਭਾਜਪਾ ਨੇ ਜੋ ਨਿਗਮਾਂ ਵਿੱਚ ਵਿਰੋਧੀ ਧਿਰ ਦੇ ਆਗੂਆਂ ਵਜੋਂ ਲੀਡਰਾਂ ਨੂੰ ਜਿੰਮੇਵਾਰੀ ਸੌਂਪੀ ਹੈ। ਉਹਨਾਂ ਵਿੱਚ ਅੰਮ੍ਰਿਤਸਰ ਦੇ ਵਾਰਡ ਨੰਬਰ 60 ਤੋਂ ਕੌਂਸਲਰ ਗੌਰਵ ਗਿੱਲ ਨੂੰ ਵਿਰੋਧੀ ਧਿਰ ਦੇ ਲੀਡਰ ਵਜੋਂ ਚੁਣਿਆ ਗਿਆ ਹੈ। ਜਦੋਂ ਕਿ ਵਾਰਡ ਨੰਬਰ 5 ਤੋਂ ਕੌਂਸਲਰ ਕ੍ਰਿਤੀ ਅਰੋੜਾ ਨੂੰ ਉੱਪ-ਲੀਡਰ (ਵਿਰੋਧੀਧਿਰ) ਦੀ ਜਿੰਮੇਵਾਰੀ ਮਿਲੀ ਹੈ। ਲੁਧਿਆਣਾ ਵਿੱਚ ਵਾਰਡ ਨੰਬਰ 77 ਤੋਂ ਕੌਂਸਲਰ ਪੂਨਮ ਰਾਤਰਾ ਨੂੰ ਵਿਰੋਧੀ ਧਿਰ ਦੀ ਆਗੂ ਦੀ ਭੂਮਿਕਾ ਮਿਲੀ ਹੈ। ਜਦੋਂ ਕਿ ਵਾਰਡ ਨੰਬਰ 53 ਤੋਂ ਚੁਣੇ ਗਏ ਰੋਹਿਤ ਸਿੱਕਾ ਉੱਪ-ਲੀਡਰ (ਵਿਰੋਧੀਧਿਰ) ਬਣਾਇਆ ਗਿਆ ਹੈ।

ਓਧਰ ਪਟਿਆਲਾ ਵਿੱਚ ਵਾਰਡ ਨੰਬਰ 53 ਤੋਂ ਕੌਂਸਲਰ ਵੰਦਨਾ ਜੋਸ਼ੀ ਨੂੰ ਵਿਰੋਧੀ ਧਿਰ ਦਾ ਲੀਡਰ ਚੁਣਿਆ ਗਿਆ ਹੈ ਅਤੇ ਵਾਰਡ ਨੰਬਰ 40 ਤੋਂ ਕੌਂਸਲਰ ਅਨੁਜ ਖੋਸਲਾ ਉੱਪ-ਲੀਡਰ (ਵਿਰੋਧੀਧਿਰ) ਬਣੇ ਹਨ। ਜਲੰਧਰ ਵਿੱਚ ਵਾਰਡ 50 ਤੋਂ ਚੁਣੇ ਗਏ ਕੌਂਸਲਰ ਮਨਜੀਤ ਸਿੰਘ ਟੀਟੂ ਨੂੰ ਵਿਰੋਧੀ ਧਿਰ ਦਾ ਲੀਡਰ ਬਣਾਇਆ ਗਿਆ ਹੈ। ਜਦੋਂ ਕਿ ਉੱਪ ਲੀਡਰ ਦੀ ਕਮਾਨ ਵਾਰਡ ਨੰਬਰ 59 ਤੋਂ ਕੌਂਸਲਰ ਚੰਦਰਜੀਤ ਕੌਰ ਸੰਧਾ ਨੂੰ ਦਿੱਤੀ ਗਈ ਹੈ।

ਜੇਕਰ ਗੱਲ ਫਗਵਾੜਾ ਦੀ ਕਰੀਏ ਤਾਂ ਐਥੇ ਵਾਰਡ ਨੰਬਰ 22 ਤੋਂ ਕੌਂਸਲਰ ਅਨੁਰਾਗ ਕੁਮਾਰ ਮਾਨਖੰਡ ਨੂੰ ਵਿਰੋਧੀ ਧਿਰ ਦਾ ਲੀਡਰ ਨਿਯੁਕਤ ਕੀਤਾ ਗਿਆ ਹੈ ਜਦੋਂ ਕਿ ਵਾਰਡ ਨੰਬਰ 6 ਤੋਂ ਕੌਂਸਲਰ ਭੀਰਾ ਰਾਮ ਵਲਜੋਤ ਨੂੰ ਉੱਪ-ਲੀਡਰ (ਵਿਰੋਧੀਧਿਰ) ਦੀ ਜਿੰਮੇਵਾਰੀ ਮਿਲੀ ਹੈ।