ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ, DSP ਸਮੇਤ 7 ਅਫ਼ਸਰਾਂ ਤੇ ਵੱਡੀ ਕਾਰਵਾਈ

Updated On: 

26 Oct 2024 11:01 AM

Lawrence Bishnoi Interview Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਤੋਂ ਬਾਅਦ ਬਿਸ਼ਨੋਈ ਨੂੰ ਪੁੱਛਗਿਛ ਲਈ ਪੰਜਾਬ ਲਿਆਂਦਾ ਗਿਆ ਸੀ ਜਿਸ ਦੌਰਾਨ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਲਾਰੈਂਸ ਬਿਸ਼ਨੋਈ ਨੇ ਮੀਡੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ ਸੀ। ਜਿਸ ਮਾਮਲੇ ਵਿੱਚ ਇਹ ਕਾਰਵਾਈ ਹੋਈ ਹੈ।

ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ, DSP ਸਮੇਤ 7 ਅਫ਼ਸਰਾਂ ਤੇ ਵੱਡੀ ਕਾਰਵਾਈ

ਬਿਸ਼ਨੋਈ ਦੀ ਇੰਟਰਵਿਊ ਦਾ ਮਾਮਲਾ, DSP ਸਮੇਤ 7 ਅਫ਼ਸਰਾਂ ਤੇ ਵੱਡੀ ਕਾਰਵਾਈ

Follow Us On

ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਜੇਲ੍ਹ ਵਿੱਚੋਂ ਇੰਟਰਵਿਊ ਦੇਣ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਪੁਲਿਸ ਅਧਿਕਾਰੀਆਂ ਤੇ ਸਖ਼ਤ ਐਕਸ਼ਨ ਲਿਆ ਹੈ। ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਸੂਚਨਾ ਦਿੱਤੀ ਹੈ ਕਿ ਜਾਂਚ ਵਿੱਚ ਦੋਸ਼ੀ ਪਾਏ ਜਾਣ ਤੋਂ ਬਾਅਦ ਸਰਕਾਰ ਨੇ ਇੱਕ DSP ਸਮੇਤ 7 ਪੁਲਿਸ ਵਾਲਿਆਂ ਨੂੰ ਸਸਪੈਂਡ ਕਰ ਦਿੱਤਾ ਹੈ।

ਲਾਰੈਂਸ ਬਿਸ਼ਨੋਈ ਨੇ ਪੁਲਿਸ ਦੀ ਹਿਰਾਸਤ ਵਿੱਚੋਂ 2 ਇੰਟਰਵਿਊ ਦਿੱਤੇ ਸਨ। ਜਿਸ ਤੋਂ ਬਾਅਦ ਪੁਲਿਸ ਦੀ ਕਾਰਜਗੁਜਾਰੀ ਤੇ ਸਵਾਲ ਖੜ੍ਹੇ ਹੋ ਗਏ ਸਨ। ਹਾਲ ਦੀ ਘੜੀ ਲਾਰੈਂਸ਼ ਬਿਸ਼ਨੋਈ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ। ਉਹ ਦਾ ਨਾਮ ਬਾਬਾ ਸਦੀਕੀ ਕਤਲ ਮਾਮਲੇ ਨਾਲ ਵੀ ਜੋੜ ਕੇ ਦੇਖਿਆ ਗਿਆ ਸੀ।

ਕਿੰਨਾ ਕਿੰਨਾ ਤੇ ਹੋਈ ਕਾਰਵਾਈ

ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਕਰਵਾਉਣ ਦੇ ਮਾਮਲੇ ਵਿੱਚ SIT ਨੇ ਪੰਜਾਬ ਪੁਲਿਸ ਦੇ DSP ਗੁਰਸ਼ੇਰ ਸਿੰਘ, DSP ਸਮਰ ਵਿਨੀਤ, ਸਬ ਇੰਸਪੈਕਟਰ ਰੀਨਾ, ਸਬ ਇੰਸਪੈਕਟਰ ਜਗਤ ਪਾਲ ਜੱਗੂ, ਸਬ ਇੰਸਪੈਕਟਰ ਸ਼ਗਨਜੀਤ ਸਿੰਘ, ASI ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਨੂੰ ਦੋਸ਼ੀ ਪਾਇਆ। ਜਿਸ ਤੋਂ ਬਾਅਦ ਸਰਕਾਰ ਨੇ ਉਹਨਾਂ ਨੂੰ ਤੁਰੰਤ ਪ੍ਰਭਾਵ ਨੇ ਸੇਵਾ ਤੋਂ ਮੁਅੱਤਲ ਕਰ ਦਿੱਤਾ ਹੈ।

ਹਾਈਕੋਰਟ ਵਿੱਚ ਪਹੁੰਚਿਆ ਸੀ ਮਾਮਲਾ

ਲਾਰੈਂਸ ਬਿਸ਼ਨੋਈ ਦਾ ਮਾਮਲਾ ਹਾਈਕੋਰਟ ਤੱਕ ਪਹੁੰਚਿਆ ਸੀ ਜਿੱਥੇ ਕੋਰਟ ਨੇ ਮਾਮਲੇ ਦੀ ਜਾਂਚ ਕਰਨ ਦੀ ਪੰਜਾਬ ਪੁਲਿਸ ਦੇ ਡੀਜੀਪੀ (ਸਪੈਸ਼ਲ) ਪ੍ਰਬੋਧ ਕੁਮਾਰ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਦੀ ਨਿਗਰਾਨੀ ਹੇਠ SIT ਦੀ ਟੀਮ ਨੂੰ ਸੌਂਪੀ ਸੀ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਸੀ। ਵਿਰੋਧੀ ਧਿਰਾਂ ਨੇ ਸਰਕਾਰ ਤੇ ਕਰੜੇ ਸਵਾਲ ਕੀਤੇ ਗਏ ਸਨ।

ਕਿਉਂਕਿ ਜਾਂਚ ਵਿੱਚ ਪਾਇਆ ਗਿਆ ਸੀ ਕਿ ਇਹਨਾਂ ਵਿੱਚ ਇੱਕ ਇੰਟਰਵਿਊ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਹੋਇਆ ਸੀ। ਜਾਂਚ ਵਿੱਚ ਖੁਲਾਸਾ ਹੋਇਆ ਕਿ ਖਰੜ ਦੇ CIA ਸਟਾਫ (ਜਿੱਥੇ ਬਿਸ਼ਨੋਈ ਨੂੰ ਰੱਖਿਆ ਗਿਆ ਸੀ) ਵਿੱਚ ਹੋਇਆ ਸੀ।

DGP ਨੇ ਕੀਤਾ ਸੀ ਇਨਕਾਰ

ਹਾਲਾਂਕਿ ਜਦੋਂ ਬਿਸ਼ਨੋਈ ਦਾ ਇੰਟਰਵਿਊ ਸਾਹਮਣੇ ਆਇਆ ਸੀ ਤਾਂ ਪੰਜਾਬ ਪੁਲਿਸ ਦਾ ਬਚਾਅ ਕਰਨ ਲਈ ਡੀਜੀਪੀ ਖੁਦ ਮੈਦਾਨ ਵਿੱਚ ਆ ਗਏ ਹਨ। ਉਹਨਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਸੀ ਕਿ ਇੰਟਰਵਿਊ ਪੁਰਾਣਾ ਹੈ। ਉਹਨਾਂ ਨੇ ਬਿਸ਼ਨੋਈ ਦੀਆਂ ਕੁੱਝ ਤਸਵੀਰਾਂ ਵੀ ਦਿਖਾਈਆਂ ਸਨ। ਉਸ ਸਮੇਂ ਬਠਿੰਡਾ ਜੇਲ੍ਹ ਵਿੱਚੋਂ ਵੀ ਇੰਟਰਵਿਊ ਹੋਣ ਦੀਆਂ ਚਰਚਾਵਾਂ ਸਾਹਮਣੇ ਆਈਆਂ ਸਨ।

ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੱਤਰ