Train Accident: ਰੇਲਵੇ ਦੀ ਵੱਡੀ ਲਾਪਰਵਾਹੀ ਨੇ ਲਈ ਇੱਕ ਸਕਿਊਰਿਟੀ ਗਾਰਡ ਦੀ ਜਾਨ
Accident: ਖੰਨਾ 'ਚ ਰੇਲਵੇ ਦੀ ਵੱਡੀ ਲਾਪਰਵਾਹੀ ਨੇ ਲਈ ਇੱਕ ਸਕਿਊਰਿਟੀ ਗਾਰਡ ਦੀ ਜਾਨ। ਸਕਿਊਰਿਟੀ ਗਾਰਡ ਦਾ ਦੂਜਾ ਸਾਥੀ ਭਿਆਨਕ ਹਾਦਸੇ 'ਚ ਹੋਇਆ ਜਖ਼ਮੀ। ਪੁਲ ਨਿਰਮਾਣ ਕੰਪਨੀ ਦੇ ਸੁਪਰਵਾਈਜਰ ਦੀ ਲਾਪਰਵਾਹੀ ਵੀ ਆਈ ਸਾਹਮਣੇ। ਜਿਸ ਨੇ ਰਾਤ ਸਮੇਂ ਲਾਈਟ ਦਾ ਪ੍ਰਬੰਧ ਨਹੀਂ ਕੀਤਾ ਸੀ। ਪੁਲਿਸ ਨੇ ਸ਼ੁਰੂ ਕੀਤੀ ਮਾਮਲੇ ਦੀ ਜਾਂਚ।
ਖੰਨਾ ਤੋਂ ਬੇਹਦ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ। ਖੰਨਾ ਦੇ ਫੋਕਲ ਪੁਅਇੰਟ ਕੋਲ ਪੁਲ ਦੇ ਨਿਰਮਾਣ ਦਾ ਕੰਮ ਚੱਲ ਰਿਹਾ ਸੀ। ਜਿਥੇ ਅਚਾਨਕ ਆਏ ਰੇਲ ਦੇ ਇੰਜਣ ਨੂੰ ਮਜ਼ਦੂਰ ਵੇਖ ਨਹੀਂ ਸਕੇ ਜਿਸ ਕਾਰਨ ਇੱਕ ਸਕਿਊਰਿਟੀ ਗਾਰਡ ਨੂੰ ਦਰੜ ਦਿੱਤਾ ਅਤੇ ਉਸ ਦਾ ਦੂਜਾ ਸਾਥੀ ਇਸ ਭਿਆਨਕ ਹਾਦਸੇ ‘ਚ ਜਖ਼ਮੀ ਹੋ ਗਿਆ। ਹਲਾਂਕਿ ਬਾਕਿ ਮਜ਼ਦੂਰਾਂ ਦਾ ਬਚਾਅ ਰਿਹਾ ।
ਪੁਲ ਨਿਰਮਾਣ ਕੰਪਨੀ ਦੇ ਸੁਪਰਵਾਈਜਰ ਦੀ ਵੱਡੀ ਲਾਪਰਵਾਹੀ
ਰੇਲਵੇ ਵੱਲੋਂ ਅੰਬਾਲਾ ਤੋਂ ਲੁਧਿਆਣਾ ਵੱਲ ਨਵੀਂ ਰੇਲ ਲਾਈਨ ਵਿਛਾਈ ਜਾ ਰਹੀ ਹੈ। ਜਿਸ ਦੇ ਚੱਲਦਿਆਂ ਫੋਕਲ ਪੁਅਇੰਟ ਚ ਚੱਲ ਰਹੇ ਨਿਰਮਾਣ ਕਾਰਨ ਮਜ਼ਦੂਰਾਂ ਦਾ ਜਮਾਵੜਾ ਰਹਿੰਦਾ ਹੈ। ਪਰ ਅਚਾਨਕ ਹੀ ਅੰਬਾਲਾ ਵੱਲੋਂ ਇੱਕ ਟ੍ਰੇਨ ਦਾ ਇੰਜਣ ਨਵੀਂ ਬਣ ਰਹੀ ਰੇਲਵੇ ਲਾਈਨ ਤੇ ਆ ਗਿਆ। ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਉਥੇ ਹੀ ਦੂਜੇ ਪਾਸੇ ਪੁਲ ਨਿਰਮਾਣ ਕਰਨ ਵਾਲੀ ਕੰਪਨੀ ਦੇ ਸੁਪਰਵਾਈਜਰ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਜਿਸ ਨੇ ਰਾਤ ਸਮੇਂ ਲਾਈਟ ਦਾ ਪ੍ਰਬੰਧ ਨਹੀਂ ਕੀਤਾ ਸੀ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਲਗਾਈ ਇਸਾਫ਼ ਦੀ ਗੁਹਾਰ
ਹਾਦਸੇ ‘ਚ ਜਖ਼ਮੀ ਹੋਏ ਬਲਵੀਰ ਸਿੰਘ ਨੇ ਦੱਸਿਆ ਕਿ ਫੋਕਲ ਪੁਆਇੰਟ ਕੋਲ ਪੁਲ ਬਣ ਰਿਹਾ ਹੈ। ਜਿਥੇ ਬਤੌਰ ਸਕਿਊਰਿਟੀ ਉਹ ਅਤੇ ਹਰਪ੍ਰੀਤ ਸਿੰਘ ਕੰਮ ਕਰਦੇ ਸੀ। ਰਾਤ ਦੇ ਸਮੇਂ ਸੁਪਰਵਾਈਜਰ ਨੇ ਲਾਈਟ ਦਾ ਪ੍ਰਬੰਧ ਨਹੀਂ ਕੀਤਾ ਸੀ। ਜਿਸ ਕਰਕੇ ਉਹ ਦੋਵੇਂ ਹਨੇਰੇ ‘ਚ ਬੈਠੇ ਸੀ। ਇਸ ਦੌਰਾਨ ਨਵੀਂ ਲਾਈਨ ਉਪਰ ਰੇਲ ਇੰਜਣ ਆਇਆ ਅਤੇ ਉਸ ਨੇ ਦੋਵਾਂ ਨੂੰ ਲਪੇਟ ‘ਚ ਲੈ ਲਿਆ। ਹਰਪ੍ਰੀਤ ਸਿੰਘ ਦੀ ਇਸ ਹਾਦਸੇ ‘ਚ ਮੌਤ ਹੋ ਗਈ। ਮ੍ਰਿਤਕ ਹਰਪ੍ਰੀਤ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਰੇਲਵੇ ਦੀ ਵੱਡੀ ਲਾਪਰਵਾਹੀ ਹੈ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਚੌਂਕੀ ਇੰਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ