AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Punjab Haryana Water Dispute Live Updates: BBMB ਪੁਨਰ ਗਠਨ ਦਾ ਮਤਾ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਪਾਸ

ਪਾਣੀ ਦੀ ਵੰਡ ਨੂੰ ਲੈਕੇ ਪੰਜਾਬ ਹਰਿਆਣਾ ਆਹਮੋ ਸਾਹਮਣੇ ਹਨ। ਪੰਜਾਬ ਸਰਕਾਰ ਨੇ ਇਸ ਮੁੱਦੇ ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ ਬੁਲਾਇਆ ਹੈ। ਦੂਜੇ ਪਾਸੇ ਹਰਿਆਣਾ ਨੇ ਵੀ ਆਲ ਪਾਰਟੀ ਮੀਟਿੰਗ ਕਰਕੇ ਕਿਹਾ ਹੈ ਕਿ ਪਾਣੀ ਪੂਰੇ ਦੇਸ਼ ਦਾ ਹੈ ਇਸ ਕਰਕੇ ਪੰਜਾਬ ਦੇ ਪਾਣੀ ਉੱਪਰ ਹਰਿਆਣਾ ਦਾ ਵੀ ਹੱਕ ਹੈ। ਜਦੋਂ ਕਿ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਅਸੀਂ ਤਰਸ ਦੇ ਅਧਾਰ ਤੇ ਪਹਿਲਾਂ ਹੀ ਹਰਿਆਣਾ ਨੂੰ ਜ਼ਿਆਦਾ ਪਾਣੀ ਦੇ ਰਹੇ ਹਾਂ।

jarnail-singhtv9-com
| Updated On: 05 May 2025 19:32 PM IST
Punjab Haryana Water Dispute Live Updates: BBMB ਪੁਨਰ ਗਠਨ ਦਾ ਮਤਾ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਪਾਸ

ਪਾਣੀ ਦੀ ਵੰਡ ਨੂੰ ਲੈਕੇ ਪੰਜਾਬ ਹਰਿਆਣਾ ਆਹਮੋ ਸਾਹਮਣੇ ਹਨ। ਪੰਜਾਬ ਸਰਕਾਰ ਨੇ ਇਸ ਮੁੱਦੇ ਤੇ ਚਰਚਾ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ ਇਜਲਾਸ ਬੁਲਾਇਆ ਹੈ। ਦੂਜੇ ਪਾਸੇ ਹਰਿਆਣਾ ਨੇ ਵੀ ਆਲ ਪਾਰਟੀ ਮੀਟਿੰਗ ਕਰਕੇ ਕਿਹਾ ਹੈ ਕਿ ਪਾਣੀ ਪੂਰੇ ਦੇਸ਼ ਦਾ ਹੈ ਇਸ ਕਰਕੇ ਪੰਜਾਬ ਦੇ ਪਾਣੀ ਉੱਪਰ ਹਰਿਆਣਾ ਦਾ ਵੀ ਹੱਕ ਹੈ। ਜਦੋਂ ਕਿ ਮੁੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਅਸੀਂ ਤਰਸ ਦੇ ਅਧਾਰ ਤੇ ਪਹਿਲਾਂ ਹੀ ਹਰਿਆਣਾ ਨੂੰ ਜ਼ਿਆਦਾ ਪਾਣੀ ਦੇ ਰਹੇ ਹਾਂ।

LIVE NEWS & UPDATES

The liveblog has ended.
  • 05 May 2025 04:45 PM (IST)

    BBMB ਪੁਨਰ ਗਠਨ ਦਾ ਮਤਾ ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਪਾਸ

    ਹਰਿਆਣਾ ਨੂੰ ਪਾਣੀ ਨਾ ਦੇਣ ਦਾ ਪ੍ਰਸਤਾਵ ਸਦਨ ਵਿੱਚ ਪਾਸ ਹੋ ਗਿਆ ਹੈ। ਇਸ ਤੋਂ ਇਲਾਵਾ, ਭਾਖੜਾ ਬਿਆਸ ਪ੍ਰਬੰਧਨ ਬੋਰਡ (BBMB) ਅਤੇ ਭਾਜਪਾ ਵਿਰੁੱਧ ਨਿੰਦਾ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ।

  • 05 May 2025 03:45 PM (IST)

    ਮੁੱਖ ਮੰਤਰੀ ਨੇ ਵੱਡਾ ਬਿਆਨ ਦਿੱਤਾ

    ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਦੀਆਂ ਗਲਤੀਆਂ ਕਾਰਨ ਇਹ ਸਭ ਹੋਇਆ ਹੈ।

  • 05 May 2025 02:55 PM (IST)

    ਡੈਮ ਸੇਫਟੀ ਐਕਟ ਰੱਦ ਕੀਤਾ ਜਾਵੇ: ਪਰਗਟ

    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪਹਿਲਗਾਮ ਹਮਲੇ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ ਹਨ। ਸਿੰਧੂ ਜਲ ਸੰਧੀ ਮੁਅੱਤਲ ਕਰ ਦਿੱਤੀ ਗਈ। ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78 ਅਤੇ 79 ਰੱਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਡੈਮ ਸੇਫਟੀ ਐਕਟ ਰੱਦ ਕੀਤਾ ਜਾਣਾ ਚਾਹੀਦਾ ਹੈ। ਹੁਣ ਬੀਬੀਐਮਬੀ ਹਾਈ ਕੋਰਟ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਇੱਕ ਮਾਹਿਰ ਕਮੇਟੀ ਬਣਾਈ ਜਾਣੀ ਚਾਹੀਦੀ ਹੈ।

  • 05 May 2025 02:45 PM (IST)

    ਜਦੋਂ ਕਹਿੰਦੇ ਆ ਪਾਣੀ ਦੇਸ਼ ਦਾ ਸਾਂਝਾ ਹੈ, ਮੈਂ ਕਹਿੰਦਾ ਦੇਸ਼ ਦੇ ਸਾਰੇ ਸਰੋਤ ਸਾਂਝੇ ਕਰੋ-ਪਰਗਟ ਸਿੰਘ

    ਪਰਗਟ ਸਿੰਘ ਨੇ ਕਿਹਾ ਕਿ ਹਰਿਆਣਾ ਨੂੰ ਰਾਜਧਾਨੀ ਲਈ ਚੰਡੀਗੜ੍ਹ 5 ਸਾਲ ਲਈ ਦਿੱਤਾ ਗਿਆ ਸੀ, ਹੁਣ ਤੱਕ ਲਈ ਬੈਠੇ ਆ, ਜੇਕਰ ਕਦੇ ਡਾਂਗਾਂ ਪੈਣੀਆਂ ਹੋਣ ਤਾਂ ਪੰਜਾਬ ਨੂੰ ਅੱਗੇ ਕਰ ਦਿੰਦੇ ਆ, ਜੇਕਰ ਕੁੱਝ ਅਸੀਂ ਆਪਣੇ ਹੱਕਾਂ ਲਈ ਮੰਗ ਲਈ ਤਾਂ ਅਸੀਂ ਬੁਰੇ ਹੋ ਜਾਂਦੇ ਹਾਂ। ਹੁਣ ਇਹ ਕਹਿੰਦੇ ਹਾਂ ਕਿ ਪਾਣੀ ਦੇਸ਼ ਦਾ ਸਾਂਝਾ ਹੈ, ਮੈਂ ਕਹਿੰਦਾ ਦੇਸ਼ ਦੇ ਸਾਰੇ ਸਰੋਤ ਸਾਂਝੇ ਕਰੋ। ਅਸੀਂ ਪਾਣੀ ਦਵਾਂਗੇ। ਸਾਨੂੰ ਵੀ ਕੋਲਾ ਅਤੇ ਹੋਰ ਚੀਜ਼ਾਂ ਵੀ ਫ੍ਰੀ ਦਿਓ ਜੋ ਅਸੀਂ ਦੇਸ਼ ਵਿੱਚੋਂ ਪੈਸੇ ਦੇਕੇ ਲੈਂਦੇ ਹਾਂ।

  • 05 May 2025 02:17 PM (IST)

    ਘੱਟ ਗਿਣਤੀ ਵਾਲਿਆਂ ਨੂੰ ਖਿਲਾਫ਼ ਡੀਪ ਸਟੇਟ ਕੀਤਾ ਕੰਮ- ਖਹਿਰਾ

    ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸਾਡੇ ਦੇਸ਼ ਦੀ ਅਬਾਦੀ ਦੁਨੀਆ ਦੀ 18 ਫੀਸਦ ਹੈ ਜਦੋਂ ਕਿ ਜ਼ਮੀਨ 2 ਫੀਸਦ ਹੈ, ਸਾਡੇ ਦੇਸ਼ ਕੋਲ ਪਾਣੀ ਨਹੀਂ ਹੈ, ਇਸ ਕਰਕੇ ਪੰਜਾਬ ਕੋਲੋਂ ਪਾਣੀ ਖੋਹਿਆ ਗਿਆ। ਇਹ ਕੇਂਦਰ ਦੇ ਅੰਦਰਲੀ ਡੀਪ ਸਟੇਟ ਨੇ ਕੀਤਾ ਸੀ।

    ਖਹਿਰਾ ਨੇ ਪੁੱਛਿਆ ਕਿ ਡੈਮ ਸੁਰੱਖਿਆ ਐਕਟ ਰਾਹੀਂ ਸੰਘੀ ਢਾਂਚੇ ਤੇ ਹਮਲਾ ਕੀਤਾ ਗਿਆ ਕੀ ਪੰਜਾਬ ਸਰਕਾਰ ਇਸ ਦੇ ਖਿਲਾਫ਼ ਸੁਪਰੀਮ ਕੋਰਟ ਜਾਂ ਹਾਈ ਕੋਰਟ ਗਏ ?

  • 05 May 2025 02:07 PM (IST)

    ਪੰਜ ਦਰਿਆਵਾਂ ਦਾ ਪਾਣੀ ਵੀ ਕਦੇ ਵੀ ਹਰਿਆਣਾ ਨਹੀਂ ਗਿਆ- ਗੱਜਣਮਾਜਰਾ

    ਨਾ ਤੁਰਕਾ ਦੇ ਸਮੇਂ, ਨਾ ਮੁਗਲਾਂ ਦੇ ਸਮੇਂ ਹਰਿਆਣਾ ਪੰਜਾਬ ਦਾ ਹਿੱਸਾ ਸੀ। ਅੰਗਰੇਜ਼ਾ ਨੇ ਕੁੱਝ ਸਮੇਂ ਲਈ ਇਸ ਨੂੰ ਸਾਡੇ ਨਾਲ ਜੋੜ ਦਿੱਤਾ। ਜਿਸ ਕਾਰਨ ਇਹ ਸਾਡਾ ਹਿੱਸੇਦਾਰ ਬਣ ਗਿਆ। ਜਦੋਂ ਕਿ ਕੁਦਰਤੀ ਤੌਰ ਤੇ ਪੰਜਾਂ ਦਰਿਆਵਾਂ ਦਾ ਪਾਣੀ ਹਰਿਆਣਾ ਦੀ ਧਰਤੀ ਤੇ ਨਹੀਂ ਗਿਆ. ਜਦੋਂ ਕਿ ਨੁਕਸਾਨ ਹਮੇਸ਼ਾ ਪੰਜਾਬ ਨੂੰ ਝੱਲਣਾ ਪੈਂਦਾ ਹੈ।

  • 05 May 2025 01:59 PM (IST)

    ਸਾਡੇ ਕੋਲੋਂ ਉਹ ਮੰਗ ਰਹੇ ਹਨ, ਜੋ ਸਾਡੇ ਹੈ ਹੀ ਨਹੀਂ- ਸੁੱਚਾਨੰਦ

    ਹਰਿਆਣਾ ਅੱਜ ਸਾਡੇ ਕੋਲੋਂ ਉਹ ਚੀਜ਼ ਮੰਗ ਰਿਹਾ ਹੈ ਜੋ ਸਾਡੇ ਕੋਲ ਹੈ ਹੀ ਨਹੀਂ… ਪੰਜਾਬ ਕੋਲ ਪਾਣੀ ਹੈ ਹੀ ਨਹੀਂ, ਇਸ ਕਰਕੇ ਅਸੀ ਹਰਿਆਣਾ ਨੂੰ ਪਾਣੀ ਦੇ ਨਹੀਂ ਸਕਦੇ।

  • 05 May 2025 01:57 PM (IST)

    ਬਾਜਵਾ ਅਤੇ ਬਣਾਂਵਾਲੀ ਵਿਚਾਲੇ ਬਹਿਸ

    ਮਤੇ ਤੇ ਚਰਚਾ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਹੋਏ ਅਨਿਆਂ ਬਾਰੇ ਸਾਰਿਆਂ ਨੂੰ ਦੱਸਿਆ ਜਾਣਾ ਚਾਹੀਦਾ ਹੈ। ਪੰਜਾਬ ਦੇ ਆਗੂਆਂ ਨੂੰ ਆਪਣੀਆਂ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ, ਤਾਂ ਜੋ ਲੋਕ ਉਨ੍ਹਾਂ ਨੂੰ ਮਾਫ਼ ਕਰ ਸਕਣ। ਰਾਹੁਲ ਗਾਂਧੀ ਨੇ 1980 ਦੀਆਂ ਘਟਨਾਵਾਂ ਲਈ ਮੁਆਫ਼ੀ ਮੰਗੀ ਹੈ। ਤੁਹਾਨੂੰ ਵੀ ਵੱਡੇ ਦਿਲ ਨਾਲ ਮੁਆਫ਼ੀ ਮੰਗਣੀ ਚਾਹੀਦੀ ਹੈ, ਤਾਂ ਜੋ ਪੰਜਾਬੀ ਤੁਹਾਨੂੰ ਮੁਆਫ਼ ਕਰ ਸਕਣ।

    ਇਸ ‘ਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਜਵਾਬ ਦਿੱਤਾ ਕਿ ਅਸੀਂ ਮੁਆਫ਼ੀ ਮੰਗਣ ਲਈ ਤਿਆਰ ਹਾਂ, ਪਰ ਜੇਕਰ ਅਰਵਿੰਦ ਕੇਜਰੀਵਾਲ ਸਾਹਿਬ ਹਰਿਆਣਾ ਨੂੰ ਪਾਣੀ ਦੇਣ ਬਾਰੇ ਆਪਣੇ ਬਿਆਨ ਲਈ ਮੁਆਫ਼ੀ ਮੰਗਦੇ ਹਨ ਤਾਂ ਅਸੀਂ ਵੀ ਮੁਆਫ਼ੀ ਮੰਗਾਂਗੇ। ਬਾਜਵਾ ਨੇ ਕਿਹਾ ਕਿ ਜਿਸ ਮਾਹੌਲ ਵਿੱਚ ਇਹ ਸੈਸ਼ਨ ਚੱਲ ਰਿਹਾ ਹੈ, ਉਸ ਵਿੱਚ ਅਜਿਹੀਆਂ ਗੱਲਾਂ ਕਹਿਣਾ ਉਚਿਤ ਨਹੀਂ ਹੈ। ਉਨ੍ਹਾਂ ਸਾਰਿਆਂ ਨੂੰ ਇਸ ਗੰਭੀਰ ਮੁੱਦੇ ‘ਤੇ ਧਿਆਨ ਕੇਂਦਰਿਤ ਕਰਨ ਅਤੇ ਇਸਨੂੰ ਰਾਜਨੀਤਿਕ ਬਹਿਸ ਦਾ ਵਿਸ਼ਾ ਨਾ ਬਣਾਉਣ ਦੀ ਅਪੀਲ ਕੀਤੀ।

  • 05 May 2025 01:51 PM (IST)

    ਸਦਨ ਦੀ ਸਿੱਧੀ ਕਾਰਵਾਈ

  • 05 May 2025 01:41 PM (IST)

    ਜੇ ਰਾਜਸਥਾਨ ਨਰਮਦਾ ਦੇ ਪਾਣੀ ਦਾ ਹੱਕਦਾਰ ਨਹੀਂ ਤਾਂ ਪੰਜਾਬ ਦੇ ਪਾਣੀ ਦਾ ਹੱਕਦਾਰ ਕਿਵੇਂ ?

    ਬਸਪਾ ਵਿਧਾਇਕ ਨਛੱਤਰ ਪਾਲ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਜੇ ਰਾਜਸਥਾਨ ਨਰਮਦਾ ਨਦੀ ਵਿੱਚ ਸਹਿ-ਸਹਿਯੋਗੀ ਨਹੀਂ ਤਾਂ ਉਹ ਪੰਜਾਬ ਦੇ ਪਾਣੀ ਵਿੱਚੋਂ ਕਿਵੇਂ ਸਹਿ-ਸਹਿਯੋਗੀ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਰਾਜਸਥਾਨ ਤੋਂ ਰਿਆਲਟੀ ਲੈਣ ਦੀ ਕੋਸ਼ਿਸ ਕੀਤੀ ਜਾਵੇ।

  • 05 May 2025 01:25 PM (IST)

    ਸ਼੍ਰੋਮਣੀ ਅਕਾਲੀ ਦਲ ਨੇ SYL ਬਣਾਉਣ ਦੇ ਲਈ ਹਰਿਆਣਾ ਤੋਂ ਚੈੱਕ ਲਿਆ- ਅਮਨ

    ਅਮਨ ਅਰੋੜਾ ਨੇ ਕਿਹਾ ਕਿ ਹਰਿਆਣਾ ਦੀ ਦੇਵੀਲਾਲ ਸਰਕਾਰ ਤੋਂ ਪੰਜਾਬ ਦੀ ਬਾਦਲ ਸਰਕਾਰ ਨੇ 1 ਕਰੋੜ ਰੁਪਏ ਦਾ ਚੈੱਕ ਲਿਆ ਤਾਂ ਜੋ SYL ਨੂੰ ਬਣਾਇਆ ਜਾ ਸਕੇ।

  • 05 May 2025 01:22 PM (IST)

    ਪਿਆਰ ਨਾਲ ਜੋ ਮਰਜ਼ੀ ਲੈ ਲਓ, ਪਰ ਧੱਕਾ ਨਹੀਂ ਸਹਿਣ ਕਰਾਂਗੇ- ਅਮਨ ਅਰੋੜਾ

    ਅਮਨ ਅਰੋੜਾ ਨੇ ਕਿਹਾ ਕਿ ਅਸੀਂ ਮਨੁੱਖਤਾ ਲਈ ਹਰਿਆਣਾ ਨੂੰ ਪੀਣ ਲਈ ਪਾਣੀ ਦਿੱਤਾ ਪਰ ਹੁਣ ਹਰਿਆਣਾ ਧੱਕੇ ਨਾਲ ਪਾਣੀ ਲੈਣ ਦੀ ਕੋਸ਼ਿਸ ਕਰ ਰਹੇ ਹਨ। ਜਦੋਂ ਕਿ ਕੇਂਦਰ ਵੀ ਪੰਜਾਬ ਨਾਲ ਵਿਤਕਰਾ ਕਰ ਰਿਹਾ ਹੈ।

  • 05 May 2025 01:14 PM (IST)

    ਪਾਣੀ ਕਾਰਨ ਹੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ- ਸੌਂਧ

    ਸੌਂਧ ਨੇ ਕਿਹਾ ਕਿ 2 ਜੂਨ ਨੂੰ ਇੰਦਰਾ ਗਾਂਧੀ ਕਹਿੰਦੀ ਹੈ ਕਿ ਦਰਬਾਰ ਸਾਹਿਬ ਤੇ ਹਮਲਾ ਨਹੀਂ ਕਰਾਂਗੇ, 3 ਦਿਨ ਨਹੀਂ ਪੈਣ ਦਿੱਤੇ, ਸਾਡੇ ਪਵਿੱਤਰ ਅਸਥਾਨ ਤੇ ਹਮਲਾ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਕੇਂਦਰ ਨਾਲ 36 ਮੀਟਿੰਗਾਂ ਹੋਈਆਂ ਪਰ ਬੇਸਿੱਟਾ ਰਹੀਆਂ, ਫੇਰ ਪੰਜਾਬੀਆਂ ਨੇ ਮੋਰਚੇ ਲਗਾਏ, ਪੰਜਾਬੀਆਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਗਿਆ, ਸਾਨੂੰ ਗੋਲੀਆਂ ਮਾਰੀਆਂ ਗਈਆਂ, ਇਹਨਾਂ ਪਾਣੀਆਂ ਕਾਰਨ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ।

  • 05 May 2025 01:09 PM (IST)

    1 ਕਿਊਸਿਕ ਪਾਣੀ ਦੀ ਕੀਮਤ 1 ਕਰੋੜ 25 ਲੱਖ ਰੁਪਏ ਹੈ- ਸੌਂਧ

    ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ 1 ਕਿਊਸਿਕ ਪਾਣੀ ਦੀ ਕੀਮਤ 1 ਕਰੋੜ 25 ਲੱਖ ਰੁਪਏ ਹੈ। ਜੋ ਕਹਿੰਦੇ ਹਨ ਕਿ ਪੰਜਾਬ ਦੇ ਸਿਰ ਕਰਜ਼ ਹੈ। ਉਹ ਹਰਿਆਣਾ ਅਤੇ ਰਾਜਸਥਾਨ ਨੂੰ ਜਾਣ ਵਾਲੇ ਪਾਣੀ ਦਾ ਮੁੱਲ ਗਿਣ ਕੇ ਵੇਖ ਲੈਣ, ਪੂਰੀ ਦੁਨੀਆਂ ਦਾ ਸਭ ਤੋਂ ਅਮੀਰ ਸੂਬਾ ਹੋਵੇਗਾ।

  • 05 May 2025 01:05 PM (IST)

    100 ਫੀਸਦ ਵਿੱਚ ਵਿੱਚ 24 ਫੀਸਦ ਪਾਣੀ ਲੈ ਜਾ ਰਿਹਾ- ਸੌਂਧ

    ਸੌਧ ਨੇ ਕਿਹਾ ਕਿ ਪੰਜਾਬ ਨੂੰ 100 ਫੀਸਦ ਪਾਣੀ ਵਿੱਚੋਂ 24 ਫੀਸਦ ਮਿਲਦਾ ਹੈ, ਜਦੋਂ ਕਿ 50 ਫੀਸਦ ਤੋਂ ਵਧੇਰੇ ਇਕੱਲਾ ਰਾਜਸਥਾਨ ਲੈ ਜਾਂਦਾ ਹੈ ਜਦੋਂ ਕਿ ਜੰਮੂ ਕਸ਼ਮੀਰ ਵੀ ਪੰਜਾਬ ਦਾ ਪਾਣੀ ਲੈ ਜਾਂਦਾ ਹੈ।

  • 05 May 2025 01:01 PM (IST)

    ਰਾਜਸਥਾਨ ਪਾਣੀ ਦੇ ਪੈਸੇ ਦਿੰਦਾ ਸੀ ਪਰ ਅਜ਼ਾਦੀ ਤੋਂ ਬਾਅਦ ਮੁਫਤ ਕਰ ਦਿੱਤਾ- ਸੌਂਧ

    ਸਦਨ ਵਿੱਚ Nasa ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਤੁਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ ਪੰਜਾਬ ਦੇ 153 ਬਲਾਕਾਂ ਵਿੱਚੋਂ 117 ਬਲਾਕਾਂ ਵਿੱਚ ਪਾਣੀ ਨਹੀਂ ਹੈ। ਇਹ ਸਾਰੇ ਖੇਤਰ ਡਾਰਕ ਜ਼ੋਨ ਵਿੱਚ ਆ ਗਏ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ, ਇਸਦਾ ਖਮਿਆਜ਼ਾ ਪੰਜਾਬੀਆਂ ਨੂੰ ਭੁਗਤਣਾ ਪਿਆ। ਜਦੋਂ ਦੇਸ਼ ਆਜ਼ਾਦ ਨਹੀਂ ਸੀ, ਤਾਂ ਪਾਣੀ ਬੀਕਾਨੇਰ ਤੱਕ ਜਾਂਦਾ ਸੀ, ਜਿਸਨੂੰ ਗੰਗ ਨਹਿਰ ਕਿਹਾ ਜਾਂਦਾ ਸੀ। ਉਸ ਸਮੇਂ ਉੱਥੋਂ ਦੇ ਰਾਜੇ ਇਸ ਲਈ ਮਾਲੀਆ ਦਿੰਦੇ ਸਨ, ਪਰ ਆਜ਼ਾਦੀ ਤੋਂ ਬਾਅਦ ਇਹ ਪਾਣੀ ਮੁਫ਼ਤ ਕਰ ਦਿੱਤਾ ਗਿਆ।

  • 05 May 2025 12:55 PM (IST)

    ਰੈਪੀਅਨ ਲਾਅ ਵਿੱਚ ਕੀਤੀ ਗਈ ਛੇੜ-ਛਾੜ-ਸੌਂਧ

    ਤਰਨਪ੍ਰੀਤ ਸਿੰਘ ਸੌਂਧ ਨੇ ਕਿਹਾ ਕਿ 1950 ਵਿੱਚ ਪਹਿਲਾ ਰਾਵੀ ਦਾ ਪਾਣੀ ਬਿਆਸ ਵਿੱਚ ਪਾਇਆ, ਬਿਆਸ ਉੱਪਰ ਪੌਂਗ ਡੈਮ ਬਣਾਕੇ ਉਸ ਦੇ ਪਾਣੀ ਨੂੰ ਗੋਬਿੰਦ ਸਾਗਰ ਝੀਲ ਵਿੱਚ ਪਾਇਆ ਗਿਆ, ਫਿਰ ਨੰਗਲ ਡੈਮ ਵਿੱਚ ਪਾਇਆ ਗਿਆ, ਫਿਰ 1954 ਵਿੱਚ ਨੰਗਲ ਡੈਮ ਤੋਂ ਭਾਖੜਾ ਮੇਨ ਨਹਿਰ ਕੱਢੀ ਗਈ। ਫਿਰ ਕੇਂਦਰ ਨੇ ਮਨਮਰਜ਼ੀ ਰਾਹੀਂ ਰਾਵੀ ਬਿਆਸ ਦੇ ਪਾਣੀ ਨੂੰ ਹਰੀਕੇ ਦੇ ਪੱਤਣ ਤੋਂ ਦੋ ਨਹਿਰਾਂ ਕੱਢੀਆਂ ਗਈਆਂ।

  • 05 May 2025 12:50 PM (IST)

    ਪੰਜਾਬ ਸਰਕਾਰ ਖਿਲਾਫ ਹਾਈਕੋਰਟ ਪਹੁੰਚੀ BBMB, ਕੰਮ ‘ਚ ਦਖਲ ਦੇਣ ਦਾ ਲਗਾਇਆ ਇਲਜ਼ਾਮ

    ਇੱਕ ਪਾਸੇ ਵਿਧਾਨ ਸਭਾ ਦਾ ਇਜਲਾਸ ਚੱਲ ਰਿਹਾ ਹੈ ਤਾਂ ਦੂਜੇ ਪਾਸੇ BBMB ਪੰਜਾਬ ਸਰਕਾਰ ਖਿਲਾਫ ਹਾਈਕੋਰਟ ਪਹੁੰਚੀ ਹੈ। ਜਿਸ ਵਿੱਚ ਉਹਨਾਂ ਨੇ ਗੈਰ ਕਾਨੂੰਨੀ ਤਰੀਕੇ ਨਾਲ ਪੰਜਾਬ ਸਰਕਾਰ ਕੰਮ ਵਿੱਚ ਦਖਲ ਦਿੱਤਾ ਗਿਆ ਹੈ। ਇਸ ਮਾਮਲੇ ਤੇ ਦੁਪਿਹਰ ਤੋਂ ਬਾਅਦ ਸੁਣਵਾਈ ਹੋਵੇਗੀ।

  • 05 May 2025 12:46 PM (IST)

    ਪੰਜਾਬ ਯੂਨੀਵਰਸਿਟੀ ਸਾਡੀ ਹੈ- ਬਾਜਵਾ

    ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਚੰਡੀਗੜ੍ਹ ਵਿਖੇ ਸਥਿਤ ਯੂਨੀਵਰਸਿਟੀ ਪੰਜਾਬ ਦੀ ਹੈ, ਪਰ ਉੱਥੇ ਆਰਐਸਐਸ ਨਾਲ ਜੁੜੇ ਲੋਕਾਂ ਨੂੰ ਵਾਈਸ ਚਾਂਸਲਰ ਦੇ ਅਹੁਦੇ ‘ਤੇ ਨਿਯੁਕਤ ਕੀਤਾ ਜਾ ਰਿਹਾ ਹੈ। ਅੱਜ ਸਾਡੀ ਪਛਾਣ – ਸਾਡੇ ਕੱਪੜੇ, ਸਾਡੇ ਖਾਣ-ਪੀਣ ਦੀਆਂ ਆਦਤਾਂ ਅਤੇ ਸਾਡੀ ਜੀਵਨ ਸ਼ੈਲੀ – ਖ਼ਤਰੇ ਵਿੱਚ ਹੈ। ਇਹ ਸਭ ਸਿਰਫ਼ ਇੱਕ ਟੈਸਟ ਹੈ। ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਪੰਜਾਬ ਦੇਸ਼ ਦਾ ਤਾਜ ਨਹੀਂ ਸਗੋਂ ਭਾਰਤ ਦੇ ਤਾਜ ਦਾ ਕੋਹਿਨੂਰ ਹੈ।

  • 05 May 2025 12:43 PM (IST)

    ਡੈਮ ਸਰੁੱਖਿਆ ਐਕਟ ਨੂੰ ਰੱਦ ਕਰ ਦੇਣਾ ਚਾਹੀਦਾ-ਬਾਜਵਾ

    ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਪੰਜਾਬ ਦੇ ਹੱਕਾਂ ਲਈ ਇੱਕਜੁੱਟ ਹਾਂ। ਇਹ ਆਵਾਜ਼ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਪੂਰੇ ਦੇਸ਼ ਤੱਕ ਜਾਣੀ ਚਾਹੀਦੀ ਹੈ ਕਿ ਅਸੀਂ ਆਪਣੇ ਹੱਕਾਂ ਲਈ ਖੜ੍ਹੇ ਹਾਂ। ਬਾਜਵਾ ਨੇ ਕਿਹਾ ਕਿ ਸਾਨੂੰ ਡੈਮ ਸਰੁੱਖਿਆ ਐਕਟ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਕੇਂਦਰ ਹੋਲੀ ਹੋਲੀ ਵਧ ਰਹੀ ਹੈ, ਪਹਿਲਾਂ BSF 10 ਕਿਲੋਮੀਟਰ ਆਈ, ਹੁਣ 50 ਕਿਲੋਮੀਟਰ ਤੱਕ ਦਾ ਇਲਾਕਾ ਘੇਰ ਲਿਆ।

  • 05 May 2025 12:40 PM (IST)

    ਜੈ ਜਵਾਨ ਅਤੇ ਜੈ ਕਿਸਾਨ ਦੇ ਨਾਅਰੇ ਤੇ ਹਮਲਾ

    ਬਾਜਵਾ ਨੇ ਕਿਹਾ ਕਿ ਪੰਜਾਬ ਦੀ ਪਹਿਚਾਣ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਤੇ ਚੋਟ ਕੀਤੀ ਜਾ ਰਹੀ ਹੈ। ਪਹਿਲਾ ਅਗਨੀਵੀਰ ਸਕੀਮ ਰਾਹੀਂ ਪੰਜਾਬ ਦੇ ਨੌਜਵਾਨ ਦਾ ਰੁਜ਼ਗਾਰ ਖੋਹਿਆ ਗਿਆ, ਫਿਰ ਖੇਤੀ ਕਾਨੂੰਨ ਲਿਆਂਦੇ ਗਏ, ਜੈ ਕਿਸਾਨ ਦੇ ਨਾਅਰੇ ਤੇ ਚੋਟ ਕੀਤੀ।

  • 05 May 2025 12:37 PM (IST)

    ਕਾਂਗਰਸ ਹਰ ਮਤੇ ਦਾ ਕਰੇਗੀ ਸਮਰਥਨ

    ਵਿਰੋਧੀਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਆਵੇਗੀ ਤਾਂ ਕਾਂਗਰਸ ਪਾਰਟੀ ਹਰ ਮਤੇ ਦਾ ਸਮਰਥਨ ਕਰੇਗੀ।

  • 05 May 2025 12:32 PM (IST)

    ਜੇ ਹਰਿਆਣਾ ਕੋਲ ਸਾਨੂੰ ਦੇਣ ਲਈ ਪਾਣੀ ਤਾਂ ਆਪ ਵਰਤਣ ਲਓ- ਗੋਇਲ

    ਬਰਿੰਦਰ ਗੋਇਲ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਉਹ ਪੰਜਾਬ ਨੂੰ ਜ਼ਮੀਨ ਵਿੱਚੋਂ ਕੱਢ ਕੇ ਪਾਣੀ ਦੇ ਦੇਣਗੇ। ਬਰਿੰਦਰ ਗੋਇਲ ਨੇ ਕਿਹਾ ਕਿ ਜੇਕਰ ਹਰਿਆਣਾ ਕੋਲ ਪੰਜਾਬ ਨੂੰ ਦੇਣ ਲਈ ਪਾਣੀ ਹੈ ਤਾਂ ਉਹ ਆਪ ਹੀ ਵਰਤ ਲੈਣ, ਪਹਿਲਾਂ ਪੰਜਾਬ ਤੋਂ ਪਾਣੀ ਲੈਣਾ ਕਿਉਂ ਹੈ।

  • 05 May 2025 12:28 PM (IST)

    ਪੰਜਾਬ ਨੂੰ ਸਮਝੌਤੇ ਕਰਨ ਲਈ ਮਜ਼ਬੂਰ ਕੀਤਾ ਗਿਆ- ਗੋਇਲ

    ਬਰਿੰਦਰ ਗੋਇਲ ਨੇ ਕਿਹਾ ਕਿ 1981 ਵਿੱਚ ਪੰਜਾਬ ਨੂੰ ਹਰਿਆਣਾ ਅਤੇ ਰਾਜਸਥਾਨ ਨਾਲ ਇੱਕ ਸਮਝੌਤਾ ਕਰਨ ਲਈ ਮਜਬੂਰ ਕੀਤਾ ਗਿਆ। ਫਿਰ ਪੰਜਾਬ ਦੇ ਸਿਰ SYL ਦਾ ਸਮਝੌਤਾ ਮੜ੍ਹ ਦਿੱਤਾ ਗਿਆ ਅਤੇ ਰਾਜੀਵ-ਲੌਂਗੋਵਾਲ ਸਮਝੌਤਾ ਵੀ ਹੋਇਆ। ਬੀਬੀਐਮਬੀ ਦੀ ਸਥਾਪਨਾ ਤੋਂ ਬਾਅਦ ਵੀ, ਪੰਜਾਬ ਨਾਲ ਵਿਤਕਰਾ ਜਾਰੀ ਰਿਹਾ। ਪੰਜਾਬ ਤੋਂ ਮੈਂਬਰ ਨਿਯੁਕਤ ਕਰਨ ਦੀ ਬਜਾਏ, ਦੂਜੇ ਰਾਜਾਂ ਦੇ ਲੋਕਾਂ ਨੂੰ ਨਿਯੁਕਤ ਕੀਤਾ ਜਾਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਜੋ ਹਰਿਆਣਾ ਅਤੇ ਰਾਜਸਥਾਨ ਨੂੰ ਪਾਣੀ ਦੀ ਕੋਈ ਸਮੱਸਿਆ ਨਾ ਆਵੇ। ਹਮੇਸ਼ਾ ਪੰਜਾਬ ਨੂੰ ਅਣ-ਗੌਲਿਆ ਕੀਤਾ ਗਿਆ।

  • 05 May 2025 12:23 PM (IST)

    ਨੁਕਸਾਨ ਪੰਜਾਬ ਝੱਲੇ, ਪਾਣੀ ਬਾਕੀ ਲੈ ਜਾਣ- ਗੋਇਲ

    ਬਰਿੰਦਰ ਗੋਇਲ ਨੇ ਕਿਹਾ ਕਿ ਹਰ ਕੋਈ ਦਰਿਆਵਾਂ ਤੋਂ ਪਾਣੀ ਮੰਗਦਾ ਹੈ, ਪਰ ਜਦੋਂ ਹੜ੍ਹ ਆਉਂਦਾ ਹੈ ਤਾਂ ਕੋਈ ਵੀ ਪਾਣੀ ਲੈਣ ਲਈ ਤਿਆਰ ਨਹੀਂ ਹੁੰਦਾ। ਕੁਝ ਸਮਾਂ ਪਹਿਲਾਂ, ਹਰਿਆਣਾ ਅਤੇ ਰਾਜਸਥਾਨ ਨੇ ਹੜ੍ਹਾਂ ਦੌਰਾਨ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। 1955 ਵਿੱਚ, ਪੰਜਾਬ ਦੇ 50% ਤੋਂ ਵੱਧ ਪਾਣੀ ਰਾਜਸਥਾਨ ਨੂੰ ਦਿੱਤਾ ਗਿਆ ਸੀ। ਪਰ ਜਦੋਂ ਨੁਕਸਾਨ ਹੁੰਦਾ ਹੈ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ।

  • 05 May 2025 12:18 PM (IST)

    ਕਿਸਾਨਾਂ ਨੇ ਪਾਣੀ ਦੇਸ਼ ਤੋਂ ਵਾਰਿਆ- ਗੋਇਲ

    ਗੋਇਲ ਨੇ ਕਿਹਾ ਕਿ ਜਦੋਂ ਹਰੀ ਕ੍ਰਾਂਤੀ ਆਈ ਤਾਂ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦਾ ਢਿੱਡ ਭਰਿਆ, ਸਗੋਂ ਪਾਣੀ ਨੂੰ ਦੇਸ਼ ਉੱਪਰੋਂ ਵਾਰ ਦਿੱਤਾ। ਜਿਸ ਦਾ ਨਤੀਜ਼ਾ ਇਹ ਹੋਇਆ ਕਿ ਪੰਜਾਬ ਦੇ ਕਈ ਇਲਾਕੇ ਡਾਰਕ ਜੋਨ ਵਿੱਚ ਹਨ।

  • 05 May 2025 12:16 PM (IST)

    ਬਿੱਲ ਤੇ ਬਹਿਸ ਸ਼ੁਰੂ

    BBMB ਦੇ ਫੈਸਲੇ ਖਿਲਾਫ਼ ਲਿਆਂਦੇ ਮਤੇ ਖਿਲਾਫ਼ ਸਦਨ ਵਿੱਚ ਬਹਿਸ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਕੈਬਨਿਟ ਮੰਤਰੀ ਬਰਿੰਦਰ ਗੋਇਲ ਗੱਲ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਪਾਣੀ ਤੇ ਡਾਕਾ ਮਾਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਸਾਡੇ ਕੋਲ 3 ਦਰਿਆ ਹਨ ਫਿਰ ਵੀ ਅਸੀਂ ਪਾਣੀ ਲਈ ਸੰਘਰਸ਼ ਕਰ ਰਹੇ ਹਾਂ।

  • 05 May 2025 12:14 PM (IST)

    ਬਿੱਲ ਤੇ ਚਰਚਾ ਕਰਨ ਲਈ ਰੱਖਿਆ ਗਿਆ ਸਮਾਂ

    ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਮਤੇ ਚਰਚਾ ਕਰਨ ਲਈ 3 ਘੰਟਿਆਂ ਦਾ ਸਮਾਂ ਰੱਖਿਆ ਗਿਆ। ਇਸ ਸਮੇਂ ਦੌਰਾਨ, ‘ਆਪ’ ਵਿਧਾਇਕ ਨੂੰ 2 ਘੰਟੇ 23 ਮਿੰਟ, ਕਾਂਗਰਸ ਨੂੰ 25 ਮਿੰਟ, ਅਕਾਲੀ ਦਲ ਨੂੰ 5 ਮਿੰਟ, ਭਾਜਪਾ ਨੂੰ 3 ਮਿੰਟ, ਬਸਪਾ ਨੂੰ 2 ਮਿੰਟ ਅਤੇ ਆਜ਼ਾਦ ਵਿਧਾਇਕ ਨੂੰ 2 ਮਿੰਟ ਦਿੱਤੇ ਜਾਣਗੇ।

  • 05 May 2025 12:12 PM (IST)

    ਡੈਮ ਸੁਰੱਖਿਆ ਐਕਟ ਪੰਜਾਬ ਦੇ ਅਧਿਕਾਰਾਂ ਤੇ ਹਮਲਾ

    ਬਰਿੰਦਰ ਗੋਇਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦਾ ਗਿਆ ਡੈਮ ਸੁਰੱਖਿਆ ਐਕਟ ਪੰਜਾਬ ਦੇ ਅਧਿਕਾਰਾਂ ਤੇ ਹਮਲਾ ਹੈ। ਇਸ ਲਈ ਵਿਧਾਨ ਸਭਾ ਰਾਹੀਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਡੈਮ ਸੁਰੱਖਿਆ ਐਕਟ 2021 ਨੂੰ ਰੱਦ ਕੀਤਾ ਜਾਵੇ।

  • 05 May 2025 12:10 PM (IST)

    BBMB ਦੇ ਪੁਨਰ ਗਠਨ ਕਰਨ ਦੀ ਮੰਗ

    ਬਰਿੰਦਰ ਗੋਇਲ ਨੇ ਕਿਹਾ ਕਿ ਜਿਸ ਵੇਲੇ BBMB ਬਣੀ ਸੀ ਉਸ ਵੇਲੇ ਪਾਣੀ ਮੌਜੂਦ ਸੀ ਪਰ ਅੱਜ ਪਾਣੀ ਦੀ ਕਮੀ ਹੈ। ਇਸ ਕਰਕੇ ਹੁਣ ਪੰਜਾਬ BBMB ਦੇ ਪੁਨਰ ਗਠਨ ਕਰਨ ਦੀ ਮੰਗ ਕਰਦਾ ਹੈ।

  • 05 May 2025 12:09 PM (IST)

    ਹਰਿਆਣਾ ਮੰਗ ਰਿਹਾ ਹੈ ਵਾਧੂ ਪਾਣੀ-ਗੋਇਲ

    ਬਰਿੰਦਰ ਗੋਇਲ ਨੇ ਕਿਹਾ ਕਿ ਹਰਿਆਣਾ 8500 ਕਿਊਸਿਕ ਪਾਣੀ ਮੰਗ ਰਿਹਾ ਹੈ, ਜਦੋਂ ਪੰਜਾਬ ਨੇ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਤਾਂ BBMB ਵੱਲੋਂ ਮੀਟਿੰਗ ਬੁਲਾ ਕੇ ਸੂਬੇ ਖਿਲਾਫ ਫੈਸਲਾ ਕੀਤਾ ਗਿਆ। ਜਿਸ ਦਾ ਪੰਜਾਬ ਨਿੰਦਾ ਕਰਦਾ ਹੈ।

  • 05 May 2025 12:07 PM (IST)

    ਹਰਿਆਣਾ ਨਾਲ ਵਿਵਾਦ ਨੂੰ ਲੈਕੇ ਮਤਾ ਸਦਨ ਵਿੱਚ ਕੀਤਾ ਗਿਆ ਪੇਸ਼

    ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਮਤਾ ਪੇਸ਼ ਕਰਦਿਆਂ ਕਿਹਾ ਕਿ ਹੁਣ ਪੰਜਾਬ ਕਿਸੇ ਸੂਬੇ ਨੂੰ ਹੋਰ ਪਾਣੀ ਨਹੀਂ ਦੇਵੇਗਾ।

  • 05 May 2025 12:03 PM (IST)

    ਮੁੜ ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ

    ਸਦਨ ਦੀ ਕਾਰਵਾਈ ਮੁੜ ਤੋਂ ਸ਼ੁਰੂ ਹੋ ਗਈ ਹੈ। ਸਰਕਾਰ ਵੱਲੋਂ ਸੂਬੇ ਵਿੱਚ ਪਾਣੀਆਂ ਸਬੰਧੀ ਰਿਪੋਰਟ ਰੱਖੀ ਜਾਵੇਗੀ ਜਿਸ ਵਿੱਚ ਮੌਜੂਦਾ ਸਥਿਤੀ ਸਪੱਸ਼ਟ ਹੋਵੇਗੀ। ਇਸ ਤੋਂ ਬਾਅਦ ਇੱਕ ਨਿੰਦਾ ਮਤਾ ਲਿਆਂਦਾ ਜਾਵੇਗਾ। ਜਿਸ ਵਿੱਚ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਧੂ ਪਾਣੀ ਦੀ ਮੰਗ ਦੀ ਨਿੰਦਾ ਕੀਤਾ ਜਾਵੇਗੀ।

  • 05 May 2025 11:10 AM (IST)

    ਸਦਨ ਨੂੰ ਦੁਪਿਹਰ 12 ਵਜੇ ਤੱਕ ਕੀਤਾ ਗਿਆ ਮੁਲਤਵੀ

    ਵਿਧਾਨ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਈ ਅਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ ਨੂੰ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ। ਪਹਿਲੇ ਘੰਟੇ ਵਿੱਚ ਕਾਰਵਾਈ ਸਿਰਫ 9 ਮਿੰਟ ਹੀ ਚੱਲੀ।

  • 05 May 2025 11:06 AM (IST)

    ਵਿਧਾਨ ਸਭਾ ਦੀ ਕਾਰਵਾਈ ਜਾਰੀ, ਥੋੜ੍ਹੀ ਦੇਰ ਵਿੱਚ ਪੇਸ਼ ਹੋਵੇਗਾ ਸਦਨ ਵਿੱਚ ਮਤਾ

    ਵਿਧਾਨ ਸਭਾ ਦੀ ਕਾਰਵਾਈ ਜਾਰੀ ਹੈ। ਥੋੜ੍ਹੀ ਦੇਰ ਬਾਅਦ ਸਦਨ ਵਿੱਚ BBMB ਦੇ ਫੈਸਲੇ ਖਿਲਾਫ਼ ਮਤਾ ਪੇਸ਼ ਕੀਤਾ ਜਾਵੇਗਾ।

  • 05 May 2025 10:46 AM (IST)

    ਪਿਆਰ ਨਾਲ ਮੰਗ ਸਕਦੇ ਹੋ, ਪਰ ਧੱਕਾ ਨਹੀਂ ਕਰ ਸਕਦੇ-ਡਾ. ਬਲਬੀਰ ਸਿੰਘ

    ਕੈਬਨਿਟ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਜੇਕਰ ਹਰਿਆਣਾ ਨੂੰ ਪਹਿਲਾਂ ਗਲਤ ਪਾਣੀ ਮਿਲਦਾ ਰਿਹਾ ਹੈ ਤਾਂ ਉਹ ਹਰਿਆਣਾ ਦਾ ਹੱਕ ਨਹੀਂ ਬਣ ਜਾਂਦਾ। ਉਹ ਪਿਆਰ ਨਾਲ ਪਾਣੀ ਮੰਗ ਸਕਦੇ ਹਨ ਪਰ ਜੇਕਰ ਉਹ ਧੱਕਾ ਕਰਨਗੇ ਤਾਂ ਉਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ।

  • 05 May 2025 10:44 AM (IST)

    ਪਾਣੀ ਦੇ ਮੁੱਦਿਆਂ ਤੇ ਲਿਆਓ ਵਾਈਟ ਪੇਪਰ-ਪਰਗਟ ਸਿੰਘ

    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਪਾਣੀ ਦੇ ਮੁੱਦੇ ਤੇ ਸਰਕਾਰ ਨੂੰ ਵਿਧਾਨ ਸਭਾ ਵਿੱਚ ਵਾਈਟ ਪੇਪਰ ਲਿਆਉਣਾ ਚਾਹੀਦਾ ਹੈ। ਪਤਾ ਲੱਗ ਜਾਵੇਗਾ ਕਿ ਕਿਸ ਦੀ ਗਲਤੀ ਹੈ। ਉਹਨਾਂ ਨੇ ਕਿਹਾ ਕਿ ਜੇ ਕਾਂਗਰਸ ਦੀ ਗਲਤੀ ਹੋਈ ਤਾਂ ਉਹ ਵੀ ਸਾਰੇ ਪੰਜਾਬ ਦੇ ਸਾਹਮਣੇ ਆ ਜਾਵੇਗੀ, ਜੇਕਰ ਕਿਸੇ ਹੋਰ ਪਾਰਟੀ ਨੇ ਗਲਤੀ ਕੀਤੀ ਹੈ ਉਹ ਵੀ ਪਤਾ ਲੱਗ ਜਾਵੇਗਾ।

  • 05 May 2025 10:42 AM (IST)

    ਡੈਮ ਸੈਫਟੀ ਐਕਟ ਨਾਲ ਹੋਇਆ ਪੰਜਾਬ ਦਾ ਨੁਕਸਾਨ- ਖਹਿਰਾ

    ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਡੈਮ ਸੈਫਟੀ ਐਕਟ 2021 ਨਾਲ ਪੰਜਾਬ ਦੇ ਹਿੱਤਾਂ ਨੂੰ ਨੁਕਸਾਨ ਹੋਇਆ ਹੈ। ਕਿਉਂਕਿ ਪੰਜਾਬ ਸਰਕਾਰ ਨੇ ਉਸ ਦਾ ਕੋਈ ਵਿਰੋਧ ਨਹੀਂ ਕੀਤਾ। ਉਸ ਤੋਂ ਪਹਿਲਾਂ ਪੰਜਾਬ ਪਹਿਲਾਂ ਪੱਕਾ ਮੈਂਬਰ ਹੁੰਦਾ ਸੀ ਪਰ ਇਸ ਤੋਂ ਬਾਅਦ ਉਸ ਤੋਂ ਬਾਅਦ ਪੰਜਾਬ ਦੀ ਪੱਕੀ ਮੈਂਬਰਸ਼ਿਪ ਨੂੰ ਕੇਂਦਰ ਨੇ ਖੋਹ ਲਿਆ।

  • 05 May 2025 10:37 AM (IST)

    ਜੇ ਕਿਸੇ ਨੇ ਧਰਨਾ ਲਗਾਇਆ, ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ- CM ਭਗਵੰਤ ਮਾਨ

    CM ਭਗਵੰਤ ਮਾਨ ਵੱਲੋਂ ਸ਼ੋਸਲ ਮੀਡੀਆ ਤੇ ਪੋਸਟ ਪਾਕੇ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ। ਉਹਨਾਂ ਕਿਹਾ ਕਿ ਜੇ ਕਿਸੇ ਨੇ ਧਰਨਾ ਲਗਾਇਆ, ਤਾਂ ਕਾਨੂੰਨੀ ਕਾਰਵਾਈ ਲਈ ਤਿਆਰ ਰਹੋ।

  • 05 May 2025 10:24 AM (IST)

    ਅਜਿਹਾ ਸਟੈਂਡ ਲਓ, ਜਿਸ ਨਾਲ ਭਵਿੱਖ ਨੂੰ ਸਰੱਖਿਅਤ ਰੱਖਿਆ ਜਾਵੇ- ਬਾਜਵਾ

    ਇਜਲਾਸ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਸਰਕਾਰ ਨੂੰ ਇਹ ਕਹਿ ਰਹੇ ਹਨ ਕਿ ਸਰਕਾਰ ਅਜਿਹਾ ਸਟੈਂਡ ਲਵੇ ਜਿਸ ਨਾਲ ਪੰਜਾਬ ਦਾ ਭਵਿੱਖ ਸੁਰੱਖਿਅਤ ਰਹੇ। ਉਹਨਾਂ ਨੇ ਕਿਹਾ ਕਿ ਕਿਸੇ ਹੋਰ ਸੂਬੇ ਨੂੰ ਦੇਣ ਲਈ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਨਹੀਂ ਹੈ।

  • 05 May 2025 10:18 AM (IST)

    ਵਿਧਾਨ ਸਭਾ ਵਿੱਚ ਰੱਦ ਹੋਵੇਗਾ BBMB ਦਾ ਫੈਸਲਾ, ਭਗਵੰਤ ਮਾਨ ਸਰਕਾਰ ਲਿਆਏਗਾ ਮਤਾ

    BBMB ਵੱਲੋ ਹਰਿਆਣਾ ਨੂੰ ਵਾਧੂ ਪਾਣੀ ਦੇਣ ਦੇ ਫੈਸਲੇ ਖਿਲਾਫ਼ ਪੰਜਾਬ ਵਿਧਾਨ ਸਭਾ ਵਿੱਚ ਮਤਾ ਲਿਆਂਦਾ ਜਾਵੇਗਾ। ਜਿਸ ਵਿੱਚ ਮਤੇ ਨੂੰ ਸਰਬਸੰਮਤੀ ਨਾਲ ਰੱਦ ਕੀਤਾ ਜਾਵੇਗਾ। ਸੂਬਾ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ।

  • 05 May 2025 10:14 AM (IST)

    ਇੰਡੀਅਨ ਨੈਸ਼ਨਲ ਲੋਕ ਦਲ (INLD) ਵੱਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

    ਪੰਜਾਬ ਸਰਕਾਰ ਖਿਲਾਫ ਹਰਿਆਣਾ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ (INLD) ਵੱਲੋਂ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ, ਜ਼ਿਲ੍ਹਾ ਹੈੱਡਕੁਆਟਰਾਂ ਉੱਪਰ ਵੀ ਦਿੱਤੇ ਜਾਣਗੇ ਮੰਗ ਪੱਤਰ, ਪੰਜਾਬ ਸਰਕਾਰ ਤੋਂ ਪਾਣੀ ਬਹਾਲ ਕਰਨ ਦੀ ਕੀਤੀ ਜਾਵੇਗੀ ਮੰਗ।

  • 05 May 2025 09:56 AM (IST)

    ਜਿੱਦ ਛੱਡ ਮਨੁੱਖਤਾ ਦੇ ਧਰਮ ਦੀ ਪਾਲਣਾ ਕਰੇ ਪੰਜਾਬ ਸਰਕਾਰ- ਸੈਣੀ

    ਫਰੀਦਾਬਾਦ ਵਿੱਚ ਪਾਣੀ ਦੇ ਮੁੱਦੇ ਤੇ ਬੋਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਜਿੱਦ ਛੱਡ ਕੇ ਮਨੁੱਖਤਾ ਦੇ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ “ਕਿਰਤ ਕਰੋ, ਨਾਮ ਜਪੋ, ਵੰਡ ਛਕੋ”।

  • 05 May 2025 09:48 AM (IST)

    ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ

    ਇਜਲਾਸ ਦੇ ਸ਼ੁਰੂਆਤ ਵਿੱਚ ਵਿਛੜੀਆਂ ਰੂਹਾਂ ਨੂੰ ਸ਼ਰਧਾਂਜ਼ਲੀ ਦਿੱਤੀ ਜਾਵੇਗੀ। ਜਿਸ ਵਿੱਚ ਮਾਸਟਰ ਭਗਤ ਰਾਮ, ਰਣਜੀਤ ਸਿੰਘ ਚੀਮਾ ਤੋਂ ਇਲਾਵਾ ਪਹਿਲਗਾਮ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

  • 05 May 2025 09:45 AM (IST)

    ਪਾਣੀਆਂ ਦੇ ਮੁੱਦੇ ਤੇ ਵਿਸ਼ੇਸ ਇਜਲਾਸ

    ਪੰਜਾਬ ਸਰਕਾਰ ਵੱਲੋਂ ਪਾਣੀਆਂ ਦੇ ਮੁੱਦੇ ਉੱਪਰ ਚਰਚਾ ਕਰਨ ਲਈ ਸਬੰਧੀ ਸੱਦੇ ਗਏ ਵਿਸ਼ੇਸ ਇਜਲਾਸ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ। ਜਿਸ ਵਿੱਚ ਸੂਬੇ ਵਿੱਚ ਪਾਣੀ ਦੀ ਮੌਜੂਦਾ ਸਥਿਤੀ ਸਬੰਧੀ ਰਿਪੋਰਟ ਰੱਖੀ ਜਾਵੇਗੀ।

Follow Us
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ
LPG ਸੰਕਟ ਅਤੇ ਈਰਾਨ-ਇਜ਼ਰਾਈਲ ਯੁੱਧ, ਆਮ ਆਦਮੀ 'ਤੇ ਅਸਰ ਰੋਕਣ ਲਈ ਭਾਰਤ ਸਰਕਾਰ ਦੀ ਰਣਨੀਤੀ...
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ
India Gas Crises: ਮਿਡਿਲ ਈਸਟ ਜੰਗ ਦਾ LPG ਸਪਲਾਈ 'ਤੇ ਅਸਰ, ਬਲੈਕ ਮਾਰਕੀਟਿੰਗ, ਜਨਤਾ ਪਰੇਸ਼ਾਨ...
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ
ਏਅਰਪੋਰਟ ਤੇ ਮਹਿੰਗੇ ਖਾਣੇ ਦਾ ਮੁੱਦਾ ਫਿਰ ਉੱਠਿਆ, ਰਾਘਵ ਚੱਢਾ ਨੇ ਸੰਸਦ 'ਚ ਕਹੀ ਇਹ ਗੱਲ...
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ
Punjab Budget: ਔਰਤਾਂ ਨੂੰ ਵਿੱਤੀ ਮਦਦ ਦਾ ਵਾਅਦਾ ਪੂਰਾ, ਹੁਣ ਔਰਤਾਂ ਨੂੰ ਮਿਲਣਗੇ 1000 ਰੁਪਏ...
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration
T20 World Cup 'ਚ India ਦੀ ਇਤਿਹਾਸਿਕ ਜਿੱਤ 'ਤੇ Chandigarh 'ਚ ਹੋਇਆ ਜਬਰਦਸਤ Celebration...
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ
ਪੰਜਾਬ ਸਰਕਾਰ ਦੀ ਮਹਿਲਾਵਾਂ ਨੂੰ ਸੌਗਾਤ, 1000 ਮਹੀਨਾ ਦੇਣ ਦਾ ਕੀਤਾ ਐਲਾਨ...
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ
ਕਿਸਾਨ ਦੀ ਧੀ ਸਿਮਰਨਦੀਪ ਕੌਰ IAS ਬਣੀ, ਆਲ ਇੰਡੀਆ 15ਵਾਂ ਰੈਂਕ...
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ
ਪੰਜਾਬ ਬਜਟ ਸੈਸ਼ਨ ਦੌਰਾਨ ਕਾਂਗਰਸ ਨੇ ਕੀਤਾ ਹੰਗਾਮਾ ਤਾਂ AAP ਨੇ ਇੰਝ ਸੁਣਾਈਆਂ ਖਰੀਆਂ-ਖਰੀਆਂ...
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...