ਰਿਸ਼ਵਤਖੋਰੀ ਰੋਕਣ ਲਈ ਸਖ਼ਤ ਹੋਈ ਸਰਕਾਰ, ਤਹਿਸੀਲਾਂ ਵਿੱਚ ਲੱਗਣਗੇ ਕੈਮਰੇ, ਅਧਿਕਾਰੀ ਰੱਖਣਗੇ ਨਜ਼ਰ

Updated On: 

24 Jan 2025 13:05 PM

ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫ਼ਤਰਾਂ ਵਿੱਚ CCTV ਕੈਮਰੇ ਲਗਾਏ ਗਏ ਹਨ। ਪਰ ਪਿਛਲੇ ਹਫ਼ਤੇ ਜਾਂਚ ਕਰਨ 'ਤੇ, ਇਹ ਪਾਇਆ ਗਿਆ ਕਿ 180 ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚੋਂ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ, ਸਿਰਫ਼ ਤਿੰਨ ਕੈਮਰੇ ਹੀ ਕੰਮ ਕਰ ਰਹੇ ਸਨ। ਇਹ ਸਥਿਤੀ ਪੂਰੀ ਤਰ੍ਹਾਂ ਤਸੱਲੀਬਖਸ਼ ਨਹੀਂ ਹੈ।

ਰਿਸ਼ਵਤਖੋਰੀ ਰੋਕਣ ਲਈ ਸਖ਼ਤ ਹੋਈ ਸਰਕਾਰ, ਤਹਿਸੀਲਾਂ ਵਿੱਚ ਲੱਗਣਗੇ ਕੈਮਰੇ, ਅਧਿਕਾਰੀ ਰੱਖਣਗੇ ਨਜ਼ਰ

ਰਿਸ਼ਵਤਖੋਰੀ ਰੋਕਣ ਲਈ ਸਖ਼ਤ ਹੋਈ ਸਰਕਾਰ, ਤਹਿਸੀਲਾਂ ਵਿੱਚ ਲੱਗਣਗੇ ਕੈਮਰੇ, ਅਧਿਕਾਰੀ ਰੱਖਣਗੇ ਨਜ਼ਰ

Follow Us On

ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਸੂਬੇ ਦੀਆਂ ਤਹਿਸੀਲਾਂ ਵਿੱਚ ਸਥਿਤ ਰਜਿਸਟਰਾਰ ਅਤੇ ਸਬ ਰਜਿਸਟਰਾਰ ਦਫਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਇਨ੍ਹਾਂ ਦਫ਼ਤਰਾਂ ਵਿੱਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਨਾਲ ਹੀ ਲੋਕਾਂ ਦਾ ਕੰਮ ਸਹੀ ਢੰਗ ਨਾਲ ਹੋਵੇ ਇਸ ਦੇ ਲਈ ਪੰਜਾਬ ਸਰਕਾਰ ਵੱਲੋਂ ਕਈ ਪ੍ਰਕਾਰ ਦੇ ਕਦਮ ਚੁੱਕੇ ਜਾ ਰਹੇ ਹਨ।

ਪਿਛਲੇ ਸਮੇਂ ਵਿੱਚ ਹੋਈ ਜਾਂਚ ਦੌਰਾਨ ਪਾਇਆ ਗਿਆ ਸੀ ਕਿ ਜ਼ਿਆਦਾਤਰ ਕੈਮਰੇ ਸਹੀ ਕੰਮ ਨਹੀਂ ਸੀ ਕਰ ਰਹੇ। ਜਿਸ ਮਗਰੋਂ ਹੁਣ ਸਰਕਾਰ ਨੇ 31 ਦਸੰਬਰ ਤੱਕ ਸਾਰੇ ਕੈਮਰੇ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

108 ਵਿੱਚੋਂ 3 ਥਾਂ ਚੱਲ ਰਹੇ ਸੀ ਕੈਮਰੇ

ਪੱਤਰ ਵਿੱਚ ਕਿਹਾ ਗਿਆ ਹੈ ਕਿ ਸੂਬੇ ਦੇ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫ਼ਤਰਾਂ ਵਿੱਚ CCTV ਕੈਮਰੇ ਲਗਾਏ ਗਏ ਹਨ। ਪਰ ਪਿਛਲੇ ਹਫ਼ਤੇ ਜਾਂਚ ਕਰਨ ‘ਤੇ, ਇਹ ਪਾਇਆ ਗਿਆ ਕਿ 180 ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿੱਚੋਂ ਜਿੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਸਨ, ਸਿਰਫ਼ ਤਿੰਨ ਕੈਮਰੇ ਹੀ ਕੰਮ ਕਰ ਰਹੇ ਸਨ। ਇਹ ਸਥਿਤੀ ਪੂਰੀ ਤਰ੍ਹਾਂ ਤਸੱਲੀਬਖਸ਼ ਨਹੀਂ ਹੈ।

ਇਹਨਾਂ ਕੈਮਰੇ ਲਗਾਉਣ ਦਾ ਉਦੇਸ਼ ਹੈ ਕਿ ਡਿਪਟੀ ਕਮਿਸ਼ਨਰ ਇਹ ਜਾਂਚ ਕਰ ਸਕੇ ਕਿ ਕੀ ਆਪਣੇ ਦਫ਼ਤਰ ਵਿੱਚ ਉਪਲਬਧ ਸਬ ਰਜਿਸਟਰਾਰ/ਜੁਆਇੰਟ ਸਬ ਰਜਿਸਟਰਾਰ ਸਹੀ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਇਹ ਯਕੀਨੀ ਬਣਾ ਰਹੇ ਹਨ ਕਿ ਜਨਤਾ ਨੂੰ ਵਸੀਅਤ ਰਜਿਸਟਰ ਕਰਵਾਉਣ ਵਿੱਚ ਕੋਈ ਮੁਸ਼ਕਲ ਨਾ ਆਵੇ। ਇਹ ਕੰਮ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੀਤਾ ਗਿਆ ਸੀ।

ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਨਿਰਦੇਸ਼

ਅਡੀਸ਼ਨਲ ਮੁੱਖ ਸਕੱਤਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ 31 ਜਨਵਰੀ ਤੱਕ ਸਾਰੇ ਕੈਮਰਿਆਂ ਨੂੰ ਚਲਾਇਆ ਜਾਵੇ। ਇਸ ਤੋਂ ਇਲਾਵਾ ਉਹਨਾਂ ਕੈਮਰਿਆਂ ਦੀ ਲਿੰਕ ਆਪਣੇ ਫੋਨ ਜਾਂ ਕੰਪਿਊਟਰ ਨਾਲ ਜੋੜਿਆ ਜਾਵੇ ਤਾਂ ਜੋ ਅਧਿਕਾਰੀ ਸਮੇਂ ਸਮੇਂ ਇਹਨਾਂ ਦੀ ਨਿਗਰਾਨੀ ਕਰਦੇ ਰਹਿਣ। ਇਸ ਤੋਂ ਇਲਾਵਾ ਸੀਨੀਅਰ ਅਧਿਕਾਰੀ ਵੀ ਸਮੇਂ ਸਮੇਂ ਸਿਰ ਇਸ ਗੱਲ ਦੀ ਜਾਂਚ ਕਰਨਗੇ ਕਿ ਆਮ ਲੋਕਾਂ ਨੂੰ ਸੇਵਾਵਾਂ ਲੈਣ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ।

Related Stories
ਰਜਿੰਦਰਾ ਹਸਪਤਾਲ ‘ਚ ਬਿਜਲੀ ਗੁੱਲ: ਆਪਰੇਸ਼ਨ ਦੌਰਾਨ ਡਾਕਟਰਾਂ ਨੂੰ ਹੋਈ ਪ੍ਰੇਸ਼ਾਨੀ, ਵੈਂਟੀਲੇਟਰ ਹੋਇਆ ਬੰਦ, ਵੀਡੀਓ ਵਾਇਰਲ
ਪੰਜਾਬ ‘ਚ ਨਸ਼ਿਆਂ ਪਿੱਛੇ ਪਾਕਿਸਤਾਨ ਦਾ ਹੱਥ: ਰਾਜਪਾਲ ਬੋਲੇ- ਨੌਜਵਾਨਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ, ਬਗਾਵਤ ਕਰਨ ਦੀ ਹੋ ਰਹੀ ਹੈ ਕੋਸ਼ਿਸ਼
ਮੁੜ ਵਧ ਸਕਦੀਆਂ ਨੇ ਬਾਦਲ ਧੜ੍ਹੇ ਦੀਆਂ ਮੁਸ਼ਕਿਲਾਂ, 28 ਜਨਵਰੀ ਨੂੰ ਅਕਾਲ ਤਖ਼ਤ ਸਾਹਿਬ ਤੇ ਹੋਵੇਗੀ ਜੱਥੇਦਾਰਾਂ ਦੀ ਬੈਠਕ
Kisan Protest: ਡੱਲੇਵਾਲ ਦੇ ਮਰਨ ਵਰਤ ਦੇ 60ਵੇਂ ਦਿਨ ਪੂਰੇ, ਜਾਣੋ ਹੁਣ ਕਿਵੇਂ ਹੈ ਡੱਲੇਵਾਲ ਦੀ ਸਿਹਤ
ਅੰਮ੍ਰਿਤਸਰ ਪੇਪਰ ਮਿਲ ਵਿੱਚ ਖੰਨਾ ਪੁਲਿਸ ਦੇ SP ਤੇ DSP ਅੱਗ ‘ਚ ਝੁਲਸੇ, ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਲਈ ਆਇਆ ਸੀ ਦੋਵੇਂ ਅਧਿਕਾਰੀ
ਅਕਾਲੀ ਦਲ ਦੇ ਵਫ਼ਦ ਨੇ ਗੁਰਦੁਆਰਾ ਚੋਣ ਕਮਿਸ਼ਨ ਨਾਲ ਕੀਤੀ ਮੁਲਾਕਾਤ, 4 ਮੁੱਦਿਆਂ ‘ਤੇ ਜਤਾਇਆ ਇਤਰਾਜ਼