ਭਗਵੰਤ ਮਾਨ ਸਰਕਾਰ ਨੇ ਕੇਂਦਰ ਤੋਂ ਮੰਗੀ ‘MSP’, ਦੇਖੋ ਕੀ-ਕੀ ਭੇਜੀਆਂ ਤਜਵੀਜ਼ਾਂ

Updated On: 

12 Jan 2024 10:35 AM

ਭਗਵੰਤ ਮਾਨ ਸਰਕਾਰ ਨੇ ਅਗਲੇ ਸਾਉਣੀ ਸੀਜਨ ਲਈ ਫ਼ਸਲਾਂ ਦੀ MSP ਨੂੰ ਲੈਕੇ ਕੇਂਦਰ ਸਰਕਾਰ ਨੂੰ ਆਪਣੀ ਤਜ਼ਵੀਜ ਭੇਜੀ ਹੈ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ 7 ਫ਼ਸਲਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਕਿਸਾਨਾਂ ਵੱਲੋਂ ਵੀ MSP ਨੂੰ ਲੈਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਵੀ MSP ਲਈ ਕਾਨੂੰਨ ਦੀ ਮੰਗ ਕਰ ਰਿਹਾ ਹੈ।

ਭਗਵੰਤ ਮਾਨ ਸਰਕਾਰ ਨੇ ਕੇਂਦਰ ਤੋਂ ਮੰਗੀ MSP, ਦੇਖੋ ਕੀ-ਕੀ ਭੇਜੀਆਂ ਤਜਵੀਜ਼ਾਂ

CM ਭਗਵੰਤ ਮਾਨ

Follow Us On

ਕਿਸਾਨਾਂ ਵੱਲੋਂ ਲਗਾਤਾਰ ਫ਼ਸਲਾਂ ਦੀ ਖ਼ਰੀਦ ਤੇ ਲਗਾਤਾਰ ਘੱਟੋ ਘੱਟ ਸਮਰਥਨ ਮੁੱਲ (MSP) ਦੇਣ ਦੀ ਮੰਗ ਲਗਾਤਾਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਪਰ ਹੁਣ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਫ਼ਸਲਾਂ ਲਈ MSP ਦੀ ਮੰਗ ਕੀਤੀ ਹੈ। ਮੁੱਖਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੇਂਦਰ ਨੂੰ ਸਾਉਣੀ ਫ਼ਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਲਈ ਤਜ਼ਵੀਜ ਭੇਜੀ ਹੈ।

ਮੁੱਖਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਅਤੇ ਫ਼ਸਲਾਂ ਤੇ ਆਉਣ ਵਾਲੀ ਲਾਗਤ ਨੂੰ ਦੇਖਦਿਆਂ ਕਿਸਾਨਾਂ ਨੂੰ ਯੋਗ MSP ਦੇਣ ਚਾਹੀਦੀ ਹੈ ਤਾਂ ਜੋ ਕਿਸਾਨਾਂ ਖੁਸ਼ੀ ਨਾਲ ਆਪਣਾ ਕਿੱਤਾ ਕਰ ਸਕਣ। ਸਰਕਾਰ ਵੱਲੋਂ ਜੋ ਤਜਵੀਜ਼ ਭੇਜੀ ਗਈ ਹੈ ਉਸ ਵਿੱਚ ਝੋਨਾ, ਮੱਕੀ, ਕਪਾਹ, ਮੂੰਗ, ਮਾਂਹ, ਅਰਹਰ ਅਤੇ ਮੂੰਗਫ਼ਲੀ ਦੀ ਫ਼ਸਲ ਸ਼ਾਮਿਲ ਹੈ।

ਪੰਜਾਬ ਸਰਕਾਰ ਵੱਲੋਂ ਭੇਜੀ ਗਈ ਤਜਵੀਜ਼

ਫ਼ਸਲ. ਰੁਪਏ/ ਕੁਇੰਟਲ
ਝੋਨਾ 3284

ਮੱਕੀ 2975

ਕਪਾਹ 10767

ਮੂੰਗ 11555

ਮਾਂਹ 9385

ਅਰਹਰ 9450

ਮੂੰਗਫਲੀ 8610

MSP ਲਈ ਸੰਘਰਸ਼ ਕਰ ਰਹੇ ਨੇ ਕਿਸਾਨ

ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਲਗਾਤਾਰ MSP ਲਈ ਕਾਨੂੰਨ ਬਣਾਉਣ ਦੀ ਮੰਗ ਕਰ ਰਹੀਆਂ ਹਨ। ਦਿੱਲੀ ਚ ਖੇਤੀ ਕਾਨੂੰਨਾਂ ਦੇ ਖਿਲਾਫ਼ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਇਹ ਮੰਗ ਹੋਰ ਵੀ ਤੇਜ਼ ਹੋਈ ਹੈ।

Exit mobile version