ਭੀਖ ਮੰਗਵਾਉਣ ਦੇ ਮਾਮਲੇ ‘ਚ 18 ਜਗ੍ਹਾ ਰੇਡ, 41 ਬੱਚੇ ਰੈਸਕਿਊ, ਸ਼ੱਕੀਆਂ ਦੇ ਹੋਣਗੇ DNA ਟੈਸਟ
Project Jeevan Jyot 2: ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕੋਈ ਮਾਂ-ਬਾਪ ਆਪਣੇ ਬੱਚਿਆਂ ਤੋਂ ਜਬਰਦਸਤੀ ਭੀਖ ਮੰਗਵਾ ਰਿਹਾ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਸਮਝਾਇਆ ਜਾਵੇਗਾ। ਜੇਕਰ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਅਨਫਿਟ ਗਾਰਜਿਅਨ ਘੋਸ਼ਿਤ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਬੱਚਿਆਂ ਨੂੰ ਗੋਦ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਜਾਵੇਗੀ। ਉੱਥੇ ਹੀ ਇਸ ਤਰ੍ਹਾਂ ਦੇ ਮਾਮਲਿਆਂ 'ਚ ਸ਼ਾਮਲ ਗਿਰੋਹ ਜਾ ਰੈਕੇਟ ਦੇ ਲੋਕਾਂ ਨੂੰ 5 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਪੰਜਾਬ ਸਰਕਾਰ ਨੇ ਸੜਕਾਂ ‘ਤੇ ਭੀਖ ਮੰਗਣ ਵਾਲਿਆਂ ਖਿਲਾਫ਼ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸ ਦੇ ਤਹਿਤ ਸਰਕਾਰ ਨੇ ਪ੍ਰਜੈਕਟ ਜੀਵਨ ਜੋਤ 2 ਦੀ ਸ਼ੁਰੂਆਤ ਕੀਤੀ ਹੈ। ਇਸ ਪ੍ਰੋਜੈਕਟ ਤਹਿਤ ਸਿਰਫ਼ ਦੋ ਦਿਨਾਂ ‘ਚ 18 ਥਾਂਵਾਂ ‘ਤੇ ਰੇਡ ਕੀਤੀ ਗਈ ਤੇ 41 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ। ਕੁੱਝ ਭੀਖ ਮੰਗਣ ਵਾਲਿਆਂ ਦਾ ਮਾਮਲਾ ਸ਼ੱਕੀ ਲੱਗ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਦਾ ਡੀਐਨਏ ਟੈਸਟ ਕਰਵਾਇਆ ਜਾਵੇਗਾ ਤੇ ਪਤਾ ਲਗਾਇਆ ਜਾਵੇਗਾ ਕਿ ਉਹ ਆਪਣੇ ਅਸਲ ਮਾਂ-ਬਾਪ ਨਾਲ ਹਨ ਜਾਂ ਨਹੀਂ। ਇਸ ਮਾਮਲੇ ‘ਚ ਜਦੋਂ ਤੱਕ ਡੀਐਨਏ ਰਿਪੋਰਟ ਨਹੀਂ ਆਉਂਦੀ, ਉਸ ਸਮੇਂ ਤੱਕ ਉਨ੍ਹਾਂ ਨੂੰ ਬਾਲ ਸੁਧਾਰ ਕੇਂਦਰ ‘ਚ ਰੱਖਿਆ ਜਾਵੇਗਾ।
ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕੋਈ ਮਾਂ-ਬਾਪ ਆਪਣੇ ਬੱਚਿਆਂ ਤੋਂ ਜਬਰਦਸਤੀ ਭੀਖ ਮੰਗਵਾ ਰਿਹਾ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਸਮਝਾਇਆ ਜਾਵੇਗਾ। ਜੇਕਰ ਉਹ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਅਨਫਿਟ ਗਾਰਜਿਅਨ ਘੋਸ਼ਿਤ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਬੱਚਿਆਂ ਨੂੰ ਗੋਦ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਉੱਥੇ ਹੀ ਇਸ ਤਰ੍ਹਾਂ ਦੇ ਮਾਮਲਿਆਂ ‘ਚ ਸ਼ਾਮਲ ਗਿਰੋਹ ਜਾ ਰੈਕੇਟ ਦੇ ਲੋਕਾਂ ਨੂੰ 5 ਸਾਲ ਤੋਂ ਲੈ ਕੇ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਸਤੰਬਰ 2024 ‘ਚ ਸ਼ੁਰੂ ਹੋਇਆ ਸੀ ਪ੍ਰਜੈਕਟ ਜੀਵਨ ਜੋਤ-1, ਹੁਣ ਨਿਯਮ ਹੋਰ ਵੀ ਸਖ਼ਤ
ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਬੱਚਿਆਂ ਤੋਂ ਭੀਖ ਮੰਗਵਾਉਣ ਦੇ ਮਾਮਲਿਆ ‘ਤੇ ਸਤੰਬਰ 2024 ਤੋਂ ਕਾਰਵਾਈ ਸ਼ੂਰ ਕਰ ਦਿੱਤੀ ਗਈ ਸੀ। ਉਸ ਸਮੇਂ ਟੀਮਾਂ ਬਣਾ ਕੇ ਕਈ ਥਾਂਵਾਂ ‘ਤੇ ਜਾਂਚ ਕੀਤੀ ਜਾਂਦੀ ਸੀ ਤੇ ਇਨ੍ਹਾਂ 9 ਮਹੀਨਿਆਂ ਦੌਰਾਨ 367 ਬੱਚਿਆਂ ਨੂੰ ਰੈਸਕਿਊ ਕੀਤਾ ਗਿਆ, ਜਿਨ੍ਹਾਂ ‘ਚੋਂ 350 ਬੱਚੇ ਪਰਿਵਾਰ ਨੂੰ ਵਾਪਸ ਦੇ ਦਿੱਤੇ ਗਏ। ਇਨ੍ਹਾਂ ‘ਚੋਂ 17 ਬੱਚਿਆਂ ਦੇ ਮਾਂ-ਬਾਪ ਦੀ ਪਹਿਚਾਣ ਨਹੀਂ ਹੋ ਸਕੀ ਤੇ ਉਨ੍ਹਾਂ ਨੂੰ ਬਾਲ ਘਰ ‘ਚ ਰੱਖਿਆ ਗਿਆ।
ਇਸ ਦੇ ਨਾਲ 150 ਬੱਚੇ ਅਜਿਹੇ ਸਨ, ਜਿਹੜੇ ਦੂਜੇ ਸੂਬਿਆ ਨਾਲ ਸਬੰਧ ਰੱਖਦੇ ਸਨ, ਉਨ੍ਹਾਂ ਨੂੰ ਵੀ ਉਨ੍ਹਾਂ ਦੇ ਮਾਂ-ਬਾਪ ਕੋਲ ਪਹੁੰਚਾਇਆ ਗਿਆ। 183 ਬੱਚਿਆਂ ਨੂੰ ਭੀਖ ਛੱਡਵਾ ਕੇ ਸਕੂਲਾਂ ‘ਚ ਦਾਖਲ ਕਰਵਾਇਆ ਗਿਆ ਤੇ 6 ਸਾਲ ਤੋਂ ਘੱਟ ਉਮਰ ਦੇ 13 ਬੱਚੇ ਆਂਗਨਵਾੜੀਆਂ ‘ਚ ਭੇਜੇ ਗਏ। ਕਈ ਬੱਚੇ ਗਰੀਬੀ ਕਰਕੇ ਭੀਖ ਮੰਗਣ ਵਾਲੇ ਪਾਸੇ ਆਏ, ਉਨ੍ਹਾਂ ‘ਚੋਂ 30 ਬੱਚਿਆਂ ਦੀ ਸਪਾਂਸਰਸ਼ਿਪ ਪੰਜਾਬ ਸਰਕਾਰ ਕਰ ਰਹੀ ਹੈ ਤੇ ਉਨ੍ਹਾਂ ਨੂੰ 4,000 ਮਹੀਨੇ ਰੁਪਏ ਪੜ੍ਹਾਈ ਲਈ ਦਿੱਤੇ ਜਾਂਦੇ ਹਨ ਤੇ 16 ਬੱਚਿਆਂ ਨੂੰ 1,500 ਪੈਂਸ਼ਨ ਲਗਾਈ ਗਈ ਹੈ।
ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਉਹ ਇਨ੍ਹਾਂ ਮਾਮਲਿਆਂ ‘ਚ 3 ਮਹੀਨਿਆਂ ਬਾਅਦ ਫਿਰ ਤੋਂ ਜਾਂਚ ਵੀ ਕਰਦੇ ਸਨ। ਇਸ ਦੌਰਾਨ 57 ਬੱਚੇ ਅਜਿਹੇ ਸਨ, ਜਿਹੜੇ ਸਕੂਲਾਂ ‘ਚ ਜਾਂ ਫ਼ਿਰ ਆਪਣੇ ਪਤੇ ‘ਤੇ ਨਹੀਂ ਮਿਲੇ। ਉਸ ਸਮੇਂ ਇਨ੍ਹਾਂ ਬੱਚਿਆਂ ਦਾ ਗਾਇਬ ਹੋ ਜਾਣਾ ਸਵਾਲ ਖੜ੍ਹੇ ਕਰ ਰਿਹਾ ਸੀ ਤੇ ਇਸੇ ਕਰਕੇ ਪ੍ਰਜੈਕਟ ਜੀਵਨਜੋਤ-2 ‘ਚ ਹੁਣ ਹੋਰ ਸਖ਼ਤ ਨਿਯਮ ਬਣਾਏ ਗਏ ਹਨ।
