Bunga Nanaksar: ਗੁਰਦੁਆਰਾ ਬੁੰਗਾ ਨਾਨਕਸਰ ਨੂੰ ਲੈ ਕੇ SGPC ਅਤੇ ਦਲਿਤ ਭਾਈਚਾਰੇ ਵਿਚਾਲੇ ਮੁੜ ਭਖਿਆ ਵਿਵਾਦ, ਪੁਲਿਸ ਤਾਇਨਾਤ
Bathinda ਦੇ ਡਿਪਟੀ ਕਮਿਸ਼ਨਰ ਨੇ ਦੋਹਾਂ ਧਿਰਾਂ ਨਾਲ ਮੀਟਿੰਗ ਕਰਕੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਅਤੇ ਮੁੱਦੇ ਤੇ ਇੱਕ ਵਾਰ ਮੁੜ ਤੋਂ ਦੋਵਾਂ ਵਿਚਾਲੇ ਬੈਠਕ ਕਰਨ ਦੀ ਗੱਲ ਕਹੀ ਹੈ।

ਦਲਿਤ ਭਾਈਚਾਰੇ ਨੇ ਰੱਖਿਆ ਆਪਣਾ ਪੱਖ
ਦੂਜੇ ਪਾਸੇ ਦਲਿਤ ਭਾਈਚਾਰੇ ਨੇ ਆਪਣਾ ਪੱਖ ਰੱਖਦਿਆਂ ਬਸਪਾ ਦੇ ਜਰਨਲ ਸਕੱਤਰ ਨੇ ਕਿਹਾ ਕਿ ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ‘ਤੇ ਪਿਛਲੇ 100 ਸਾਲਾਂ ਤੋਂ ਦਲਿਤ ਭਾਈਚਾਰੇ ਦਾ ਕਬਜ਼ਾ ਹੈ, ਫਿਰ ਸ਼੍ਰੋਮਣੀ ਕਮੇਟੀ ਇਸ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੀ ਹੈ। ਨਾਲ ਹੀ ਉਨ੍ਹਾਂ ਨੇ ਐਸਜੀਪੀਸੀ ਤੇ ਧੱਕੇਸ਼ਾਹੀ ਕਰਨ ਦਾ ਵੀ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇਕਰ ਉਹ ਹਾਈਕੋਰਟ ‘ਚੋਂ ਕੇਸ ਜਿੱਤ ਚੁੱਕੇ ਹਨ ਤਾਂ ਪੁਲਿਸ ਪ੍ਰਸ਼ਾਸਨ ਨਾਲ ਮੌਕੇ ‘ਤੇ ਕਿਉਂ ਨਹੀਂ ਪਹੁੰਚੇ, ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਜੋ ਫੈਸਲਾ ਲਿਆ ਜਾਵੇਗਾ, ਉਸ ‘ਤੇ ਵਿਚਾਰ ਕੀਤਾ ਜਾਵੇਗਾ।ਪ੍ਰਸ਼ਾਸਨ ਨੇ ਦੱਸਿਆ ਮੈਨੇਜਮੈਂਟ ਦਾ ਮਾਮਲਾ
ਉੱਧਰ ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਪਰੇ ਨੇ ਕਿਹਾ ਕਿ 15 ਕਨਾਲ 14 ਮਰਲੇ ਜ਼ਮੀਨ ਜਿਸ ਦਾ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਸੀ ਅਤੇ 2018 ਵਿੱਚ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਫੈਸਲਾ ਆਇਆ ਸੀ, ਇਹ ਮਸਲਾ ਧਾਰਮਿਕ ਨਹੀਂ ਸਗੋਂ ਮੈਨੇਜਮੈਂਟ ਦਾ ਹੈ, ਜਿਸ ਸਬੰਧੀ ਮੀਟਿੰਗ ਕੀਤੀ ਗਈ ਹੈ। ਇਸ ਮੁੱਦੇ ਤੇ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ, ਪਰ ਹੁਣ ਤੱਕ ਜੋ ਕੁਝ ਸਾਹਮਣੇ ਆਇਆ ਹੈ, ਉਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਇਹ ਵਿਵਾਦ ਮੈਨੇਜਮੈਂਟ ਨੂੰ ਲੈ ਕੇ ਹੋ ਰਿਹਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ
Follow Us