Police Raid on Sex Racket: ਮਮਾਜ ਦੀ ਓਟ ‘ਚ ਚੱਲ ਰਿਹਾ ਸੀ ਸੈਕਸ ਰੈਕੇਟ, ਤਿੰਨ ਗ੍ਰਿਫਤਾਰ

Updated On: 

29 May 2023 18:13 PM

Sex Racket : ਪੁਲਿਸ ਮੁਲਜ਼ਮਾਂ ਕੋਲੋਂ ਪੁੱਛਗਿੱਛ ਚ ਜੁਟੀ ਹੈ ਕਿ ਇਹ ਲੋਕ ਕਦੋਂ ਤੋਂ ਇਹ ਗੈਰ-ਕਨੂੰਨੀ ਕੰਮ ਕਰ ਰਹੇ ਸਨ ਅਤੇ ਹੋਰ-ਹੋਰ ਕੌਣ -ਕੌਣ ਇਸ ਧੰਦੇ ਵਿੱਚ ਸ਼ਾਮਲ ਹੈ।

Police Raid on Sex Racket: ਮਮਾਜ ਦੀ ਓਟ ਚ ਚੱਲ ਰਿਹਾ ਸੀ ਸੈਕਸ ਰੈਕੇਟ, ਤਿੰਨ ਗ੍ਰਿਫਤਾਰ
Follow Us On

Raid on Sex Racket in Bathinda: ਬਠਿੰਡਾ ਸ਼ਹਿਰ ਵਿੱਚ ਸੈਕਸ ਰੈਕੇਟ (Sex Racket) ਦਾ ਪਰਦਾਫਾਸ਼ ਹੋਇਆ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਮਸਾਜ ਪਾਰਲਰ (Message Parlour) ਦੀ ਓਟ ‘ਚ ਦੇਹ ਵਪਾਰ ਦਾ ਧੰਦਾ ਚਲਾ ਰਹੇ 3 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਜਦਕਿ ਇੱਕ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਸਾਰਿਆਂ ਨੂੰ ਰਿਮਾਂਡ ਤੇ ਲੈ ਲਿਆ ਹੈ। ਜਦਕਿ ਕੁੜੀਆਂ ਨੂੰ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ।

ਮੁਲਜ਼ਮਾਂ ‘ਚ 3 ਸੈਂਟਰ ਸੰਚਾਲਕ ਵੀ ਸ਼ਾਮਲ

ਥਾਨਾ ਕੈਂਟ ਪੁਲਿਸ ਨੇ ਬਲੂਮ ਡੇ ਸਪਾ ਸੈਂਟਰ ਤੇ ਛਾਪਾ ਮਾਰਿਆ ਤਾਂ ਉੱਥੇ ਦੇਹ ਵਪਾਰ ਦੇ ਧੰਦੇ ਦਾ ਖੁਲਾਸਾ ਹੋਇਆ। ਪੁਲਿਸ ਨੇ ਸੈਂਟਰ ਦੀਆਂ ਕੁਝ ਲੜਕੀਆਂ ਅਤੇ 3 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਇੱਕ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਬਣਾ ਵਾਲੀ, ਜਤਿੰਦਰ ਵਾਸੀ ਮੱਧ ਪ੍ਰਦੇਸ਼, ਸਮੰਦਰ ਸਿੰਘ ਡੱਬਵਾਲੀ ਅਤੇ ਅਸ਼ਵਨੀ ਕੁਮਾਰ ਵਾਸੀ ਬੰਸੀ ਭੱਟੀ ਰੋਡ ਬਠਿੰਡਾ ਵਜੋਂ ਹੋਈ ਹੈ।

ਮੁਖਬਰ ਨੇ ਦਿੱਤੀ ਸੀ ਸੈਕਸ ਰੈਕੇਟ ਬਾਰੇ ਜਾਣਕਾਰੀ

ਮੁਲਜ਼ਮ ਅਸ਼ਵਨੀ ਕੁਮਾਰ ਦੀ ਗ੍ਰਿਫ਼ਤਾਰੀ ਹੋਣੀ ਹਾਲੇ ਬਾਕੀ ਹੈ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਿਸ ਕਈ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ। ਥਾਣਾ ਕੈਂਟ ਦੇ ਅੰਡਰ ਟਰੇਨਿੰਗ ਡੀਐਸਪੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਾਰਥ ਸੈੱਟ ਦੇ ਬਲੂਮ ਡੇਅ ਸੈਂਟਰ ‘ਚ ਮਸਾਜ ਦੀ ਓਟ ‘ਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਪੁਲਿਸ ਨੇ ਮਸਾਜ ਸੈਂਟਰ ‘ਤੇ ਛਾਪਾ ਮਾਰ ਕੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ