ਕੱਲ੍ਹ ਪਤਾ ਨਹੀਂ ਕੀ ਹੋਣਾ.. ਗੀਤ ਤੇ ਨੱਚ ਰਹੀ ਸੀ ਮਹਿਲਾ, ਫੇਰ ਆਇਆ ਹਾਰਟ ਅਟੈਕ, ਹੋਈ ਮੌਤ

Updated On: 

13 Oct 2025 18:52 PM IST

Shocking News: ਘਟਨਾ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ, 30 ਸੈਂਕਿੰਡ ਦੀ ਇਸ ਕਲਿੱਪ ਵਿੱਚ ਸਾਰੀ ਘਟਨਾ ਹੁੰਦਿਆਂ ਵੇਖੀ ਜਾ ਸਕਦੀ ਹੈ। ਕਰਵਾ ਚੌਥ ਦੀ ਰਾਤ ਨੂੰ, ਖੁੱਲ੍ਹੇ ਵਿਹੜੇ ਵਿੱਚ ਇੱਕ ਪਾਰਟੀ ਕੀਤੀ ਗਈ ਸੀ। ਇੱਕ ਡਾਂਸ ਫਲੋਰ ਵੀ ਲਗਾਇਆ ਗਿਆ ਸੀ। ਕਈ ਔਰਤਾਂ ਅਤੇ ਕੁੜੀਆਂ ਪੰਜਾਬੀ ਗੀਤਾਂ 'ਤੇ ਨੱਚ ਰਹੀਆਂ ਸਨ। ਇਸ ਦੌਰਾਨ ਆਸ਼ਾ (ਮ੍ਰਿਤਕ ਮਹਿਲਾ) ਵੀ ਨੱਚ ਰਹੀ ਸੀ।

ਕੱਲ੍ਹ ਪਤਾ ਨਹੀਂ ਕੀ ਹੋਣਾ.. ਗੀਤ ਤੇ ਨੱਚ ਰਹੀ ਸੀ ਮਹਿਲਾ, ਫੇਰ ਆਇਆ ਹਾਰਟ ਅਟੈਕ, ਹੋਈ ਮੌਤ

ਮ੍ਰਿਤਕ ਮਹਿਲਾ ਦੀ ਤਸਵੀਰ

Follow Us On

ਬਰਨਾਲਾ ਵਿੱਚੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਰਵਾ ਚੌਥ ਦੇ ਤਿਉਹਾਰ ਮੌਕੇ ਰੱਖੀ ਗਈ ਪਾਰਟੀ ਵਿੱਚ ਨੱਚਦੇ ਸਮੇਂ ਇੱਕ ਔਰਤ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਜਿਸ ਕਾਰਨ ਉਹ ਉੱਥੇ ਹੀ ਡਿੱਗ ਗਈ, ਜਦੋਂ ਤੱਕ ਆਸ ਪਾਸ ਦੇ ਲੋਕ ਕੁੱਝ ਸਮਝ ਸਕੇ ਉਦੋਂ ਤੱਕ ਸਥਿਤੀ ਕਾਫ਼ੀ ਗੰਭੀਰ ਹੋ ਗਈ। ਇਸ ਤੋਂ ਬਾਅਦ ਮਹਿਲਾ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਤਿਉਹਾਰ ਮੌਕੇ ਖੁਸ਼ੀ ਦਾ ਮਾਹੌਲ ਸੀ, ਡੀਜੇ ਉੱਪਰ ਗੀਤ ਚੱਲ ਰਹੇ ਸਨ, ਉੱਥੇ ਮੌਜੂਦ ਸਾਰੇ ਹੀ ਲੋਕ ਖੁਸ਼ੀਆਂ ਦਾ ਤਿਉਹਾਰ ਮਨਾ ਰਹੇ ਸਨ। ਅਚਾਨਕ ਹੀ ਡੀਜੇ ਉੱਪਰ ਪੰਜਾਬੀ ਗਾਇਕ ਹਰਭਜਨ ਮਾਨ ਦੀ ਬਹੁਤ ਮਸ਼ਹੂਰ ਗੀਤ.. ਯਾਰ ਕੱਲ੍ਹ ਪਤਾ ਨਹੀਂ ਕੀ ਹੋਣਾ, ਅੱਜ ਮੌਜ ਮਸਤੀਆਂ ਮਾਣ.. ਕੱਲ੍ਹ ਪਤਾ ਨਹੀਂ ਕੀ ਹੋਣਾ। ਸਾਰੇ ਇਸ ਗੀਤ ਦਾ ਅਨੰਦ ਮਾਣ ਰਹੇ ਸੀ ਅਚਾਨਕ ਹੀ ਸਾਰਾ ਖੁਸ਼ੀ ਦਾ ਮਾਹੌਲ ਗਮ ਵਿੱਚ ਬਦਲ ਗਿਆ।

ਵਾਇਰਲ ਹੋ ਰਹੀ ਵੀਡੀਓ

ਇਸ ਘਟਨਾ ਦੀ ਵੀਡੀਓ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ, 30 ਸੈਂਕਿੰਡ ਦੀ ਇਸ ਕਲਿੱਪ ਵਿੱਚ ਸਾਰੀ ਘਟਨਾ ਹੁੰਦਿਆਂ ਵੇਖੀ ਜਾ ਸਕਦੀ ਹੈ। ਕਰਵਾ ਚੌਥ ਦੀ ਰਾਤ ਨੂੰ, ਖੁੱਲ੍ਹੇ ਵਿਹੜੇ ਵਿੱਚ ਇੱਕ ਪਾਰਟੀ ਕੀਤੀ ਗਈ ਸੀ। ਇੱਕ ਡਾਂਸ ਫਲੋਰ ਵੀ ਲਗਾਇਆ ਗਿਆ ਸੀ। ਕਈ ਔਰਤਾਂ ਅਤੇ ਕੁੜੀਆਂ ਪੰਜਾਬੀ ਗੀਤਾਂ ‘ਤੇ ਨੱਚ ਰਹੀਆਂ ਸਨ। ਇਸ ਦੌਰਾਨ ਆਸ਼ਾ (ਮ੍ਰਿਤਕ ਮਹਿਲਾ) ਵੀ ਨੱਚ ਰਹੀ ਸੀ।

ਅਚਾਨਕ ਹੀ ਔਰਤ ਨੱਚਦੀ ਹੋਈ ਥੋੜ੍ਹੀ ਜਿਹੀ ਲੜਖੜਾਉਂਦੀ ਦਿਖਾਈ ਦਿੱਤੀ। ਉਸਨੇ ਆਪਣੇ ਆਪ ਨੂੰ ਡਿੱਗਣ ਤੋਂ ਬਚਾਉਣ ਲਈ ਨੇੜੇ ਦੀ ਕਿਸੇ ਚੀਜ਼ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕੋਈ ਸਹਾਰਾ ਨਾ ਮਿਲਿਆ। ਜਿਸ ਕਾਰਨ ਉਹ ਹੇਠਾਂ ਜ਼ਮੀਨ ਤੇ ਡਿੱਗ ਗਈ। ਜਿਸ ਤੋਂ ਬਾਅਦ ਉਸ ਨੂੰ ਸੰਭਾਲਣ ਲਈ ਆਸ ਪਾਸ ਦੇ ਲੋਕ ਆਏ ਅਤੇ ਸਿਹਤ ਜ਼ਿਆਦਾ ਖਰਾਬ ਹੁੰਦੀ ਵੇਖ ਆਸ਼ਾ ਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਮ੍ਰਿਤਕਾ ਦੀ ਪਹਿਚਾਣ ਆਸ਼ਾ ਰਾਣੀ ਜਿਸ ਦੀ ਉਮਰ ਕਰੀਬ 59 ਸਾਲ ਦੱਸੀ ਜਾ ਰਹੀ ਹੈ। ਉਹ ਬਰਨਾਲਾ ਦੇ ਕਸਬਾ ਤਪਾ ਮੰਡੀ ਦੀ ਰਹਿਣ ਵਾਲੀ ਸੀ। ਇਸ ਘਟਨਾ ਨਾਲ ਸਾਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ, ਸਾਰੇ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਮ੍ਰਿਤਕ ਮਹਿਲਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।