ਬਰਨਾਲਾ ‘ਚ ਢਹਿ-ਢੇਰੀ ਹੋਇਆ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ, 3 ਮਜ਼ਦੂਰਾਂ ਦੀ ਮੌਤ; ਪਿਆ ਚੀਕ-ਚਿਹਾੜਾ

Updated On: 

29 Mar 2026 14:21 PM IST

ਬਰਨਾਲਾ ਦੇ ਪਿੰਡ ਫਰਵਾਹੀ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਜਿੱਥੇ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ ਢਹਿ-ਢੇਰੀ ਹੋ ਗਿਆ ਹੈ। ਇਸ ਹਾਦਸੇ ਤੋਂ ਬਾਅਦ ਮਲਬੇ ਹੇਠਾਂ ਆਉਣ ਕਾਰਨ 3 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇੱਕ ਪਾਸੇ ਨੂੰ ਝੁਕੇ ਘਰ ਨੂੰ ਜੈੱਕ ਨਾਲ ਸਿੱਧਾ ਕੀਤਾ ਜਾ ਰਿਹਾ ਸੀ।

ਬਰਨਾਲਾ ਚ ਢਹਿ-ਢੇਰੀ ਹੋਇਆ ਜੈੱਕ ਨਾਲ ਚੁੱਕਿਆ ਜਾ ਰਿਹਾ ਮਕਾਨ, 3 ਮਜ਼ਦੂਰਾਂ ਦੀ ਮੌਤ; ਪਿਆ ਚੀਕ-ਚਿਹਾੜਾ

ਬਰਨਾਲਾ ਵਿੱਚ ਅੱਜ ਸਵੇਰੇ ਤੜਕਸਾਰ ਇਮਾਰਤ ਢਹਿ-ਢੇਰੀ ਹੋਣ ‘ਤੇ ਚਾਰੋਂ ਪਾਸੇ ਚੀਕ-ਚਿਹਾੜਾ ਮਚ ਗਿਆ। ਇਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਇਹ ਤਿੰਨੋਂ ਮਕਾਨ ਦੇ ਅੰਦਰ ਸੋ ਰਹੇ ਸਨ। ਮਕਾਨ ਦੇ ਮਲਬੇ ਹੇਠਾਂ ਤੋਂ ਮਜ਼ਦੂਰਾਂ ਨੂੰ ਕੱਢ ਕੇ ਹਸਪਤਾਲ ਪਹੁੰਚਿਆ ਗਿਆ। ਜਿੱਥੇ ਡਾਕਟਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ।

ਮਲਬਾ ਹਟਾਉਣ ਦੇ ਲਈ ਜ਼ਿਲਾ ਅਤੇ ਪੁਲਿਸ ਪ੍ਰਸ਼ਾਸਨ ਦੀ ਟੀਮ ਪਹੁੰਚੀ। ਉਨ੍ਹਾਂ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਮਲਬਾ ਹਟਾਇਆ। ਅਧਿਕਾਰੀਆਂ ਨੇ 3 ਲੋਕਾਂ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਜਿਸ ਤੋਂ ਬਾਅਦ ਵੀ ਕਈ ਘੰਟਿਆਂ ਤੱਕ ਲਗਾਤਾਰ ਜੇਸੀਬੀ ਚਲਾਈ ਗਈ। ਤਾਂ ਜੋ ਕੋਈ ਹੋਰ ਮਲਬੇ ਹੇਠਾਂ ਦੱਬਿਆ ਹੋਵੇ ਤਾਂ ਉਸ ਨੂੰ ਬਾਹਰ ਕੱਢਿਆ ਜਾ ਸਕੇ।

ਹਾਦਸੇ ਵਿੱਚ 3 ਮਜ਼ਦੂਰਾਂ ਦੀ ਮੌਤ

ਦੱਸਿਆ ਜਾ ਰਿਹਾ ਹੈ ਕਿ ਮਕਾਨ ਦੀ ਨੀਂਹ ਹੇਠਾਂ ਬੈਠ ਜਾਣ ਤੋਂ ਬਾਅਦ ਉਸ ਨੂੰ ਜੈੱਕ ਨਾਲ ਚੁੱਕਣ ਦਾ ਕੰਮ ਕੀਤਾ ਜਾ ਰਿਹਾ ਸੀ। ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਹ ਇਸ ਕੰਮ ਵਿੱਚ ਲੱਗੇ ਹੋਏ ਸਨ। ਮਿਲੀ ਜਾਣਕਾਰੀ ਦੇ ਮੁਤਾਬਕ ਇਹ ਕੁਲ 4 ਲੋਕ ਸਨ। ਪਰ ਇੱਕ ਵਿਅਕਤੀ ਸ਼ਨੀਵਾਰ ਸ਼ਾਮ ਨੂੰ ਘਰ ਨਿਕਲ ਆਇਆ। ਜਿਸ ਕਾਰਨ ਉਸ ਦੀ ਜਾਨ ਬੱਚ ਗਈ।

ਮਕਾਨ ਦੀ ਮੁਰੰਮਤ ਦਾ ਚੱਲ ਰਿਹਾ ਸੀ ਕੰਮ

ਮਿਲੀ ਜਾਣਕਾਰੀ ਮੁਤਾਬਕ, ਬਰਨਾਲਾ ਜਿਲ੍ਹੇ ਦੇ ਫਰਵਾਹੀ ਪਿੰਡ ਵਿੱਚ ਦਿਵਿਆਂਗ ਜੀਵਨ ਕੁਮਾਰ ਦੇ ਪੁੱਤਰ ਵਿਸ਼ਾਲ ਦੇ ਮਕਾਨ ਨੂੰ ਜੈੱਕ ਦੀ ਮਦਦ ਨਾਲ ਚੁੱਕਣ ਦਾ ਕੰਮ ਚੱਲ ਰਿਹਾ ਸੀ। ਇਹ ਕੰਮ ਕਈ ਹਫ਼ਤਿਆਂ ਤੋਂ ਚੱਲ ਰਿਹਾ ਸੀ। ਇਸ ਕੰਮ ਦੇ ਲਈ ਮੋਗਾ ਦੇ ਠੇਕੇਦਾਰ ਨੂੰ ਠੇਕਾ ਦਿੱਤਾ ਗਿਆ ਸੀ।

ਲੋਕਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਇਹ ਮਕਾਨ ਢਹਿ-ਢੇਰੀ ਹੋ ਗਿਆ। ਹਾਦਸੇ ਦੇ ਵੇਲੇ ਮਕਾਨ ਵਿੱਚ ਕੰਮ ਕਰਨ ਵਾਲੇ 3 ਮਜ਼ਦੂਰ ਸੋ ਰਹੇ ਸਨ। ਉਹ ਮਲਬੇ ਹੇਠਾਂ ਦਬ ਗਏ।

ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰ ਮੰਗੀ ਮਦਦ

ਮਕਾਨ ਡਿੱਗਣ ਕਾਰਨ ਜ਼ੋਰਦਾਰ ਅਵਾਜ ਹੋਈ ਅਤੇ ਮੌਕੇ ‘ਤੇ ਇੱਕ ਸ਼ਖ਼ਸ ਉਥੇ ਮੌਜੂਦ ਸੀ। ਉਸ ਨੇ ਨੇੜਲੇ ਲੋਕਾਂ ਨੂੰ ਇੱਕਠਾ ਮੌਜੂਦ ਕੀਤਾ ਅਤੇ ਘਟਨਾ ਬਾਰੇ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਤੁਰੰਤ ਗੁਰਦੁਆਰਾ ਸਾਹਿਬ ਵਿੱਚ ਅਨਾਉਂਸਮੈਂਟ ਕਰ ਮਦਦ ਮੰਗੀ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਰੈਸ਼ਕਿਊ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ।

ਸਥਾਨਕ ਲੋਕਾਂ ਨੇ ਖੁਦ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਪੁਲਿਸ ਨੂੰ ਇਸ ਹਾਦਸੇ ਬਾਰੇ ਸੂਚਿਤ ਕਰ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਦਰ ਥਾਣੇ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਲਬਾ ਹਟਾਉਣ ਦੇ ਲਈ ਜੇਸੀਬੀ ਲਗਾਈ। ਜਿਸ ਦੀ ਮਦਦ ਨਾਲ ਤਿੰਨ ਲੋਕਾਂ ਦੀ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਹਸਪਤਾਲ ਪਹੁੰਚਿਆ ਗਿਆ। ਜਿੱਥੇ ਡਾਕਟਰ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਹੈ।

DSP ਬੋਲੇ- ਮੋਗਾ ਦੇ ਮਜ਼ਦੂਰ ਕਰ ਰਹੇ ਸਨ ਮੁਰੰਮਤ

DSP ਬਰਨਾਲਾ ਸਤਬੀਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਫਰਵਾਹੀ ਵਿੱਚ ਮਕਾਨ ਦੀ ਮੁਰੰਮਤ ਦੌਰਾਨ ਢਹਿ-ਢੇਰੀ ਹੋ ਗਇਆ। ਇਸ ਮੁਰੰਮਤ ਦਾ ਕੰਮ ਮੋਗਾ ਦੇ ਰਹਿਣ ਵਾਲੇ ਰਣਜੀਤ ਸਿੰਘ ਠੇਕੇਦਾਰ ਵੱਲੋਂ ਕੀਤਾ ਜਾ ਰਿਹਾ ਸੀ। ਮਕਾਨ ਦੀ ਮੁਰੰਮਤ ਦੇ ਲਈ 4 ਨੌਜਵਾਨ ਬੌਬੀ ਸਿੰਘ, ਪ੍ਰਿੰਸ, ਗੁਰਜੀਤ ਸਿੰਘ ਅਤੇ ਇੱਕ ਹੋਰ ਸ਼ਖ਼ਸ ਕੰਮ ਲਈ ਲੱਗੇ ਹੋਏ ਸਨ। ਇਹ ਸਾਰੇ ਮੋਗਾ ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋਈ ਹੈ। ਜਿਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਰਨਾਲਾ ਰੱਖਿਆ ਗਿਆ ਹੈ।

Follow Us
Related Stories